ਵਿਦਿਆਰਥੀਆਂ ਨੇ ਮਿਲਕੇ ਮਨਾਇਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ    

  0
  179

  ਟਾਂਡਾ ਉੜਮੁੜ (ਜਤਿੰਦਰ ਸ਼ਰਮਾ ) -ਹਰੀ ਪ੍ਰਕਾਸ਼ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲਜੀ ਕਾਲਜ ਟਾਂਡਾ ਵਿੱਚ ਹੋਏ ਇਕ ਸਮਾਗਮ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ | ਪ੍ਰਬੰਧਕ ਰੋਹਿਤ ਟੰਡਨ ਦੀ ਅਗਵਾਈ ਵਿੱਚ ਹੋਏ ਸਮਾਗਮ ਦੌਰਾਨ ਮੁੱਖ ਮਹਿਮਾਨ ਭਾਰਤ ਰਤਨ ਟੰਡਨ ਅਤੇ ਦਲਜੀਤ ਸਿੰਘ  ਨੇ ਵਿਦਿਆਰਥੀਆਂ ਨਾਲ ਮਿਲਕੇ ਸ਼ਹੀਦ ਦੀ ਤਸਵੀਰ ਤੇ ਫੁੱਲਾਂ ਦੀ ਮਾਲਾ ਅਰਪਿਤ ਕਰਦੇ ਹੋਏ ਸ਼ਹੀਦ ਨੂੰ ਯਾਦ ਕੀਤਾ | ਇਸ ਮੌਕੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਜਜਬੇ ਵਾਲੇ ਗੀਤ ਅਤੇ ਕੋਰੀਓਗ੍ਰਾਫੀ ਪੇਸ਼ ਕੀਤੀ | ਐੱਮ ਡੀ  ਰੋਹਿਤ ਟੰਡਨ ਕ੍ਰਾਂਤੀਕਾਰੀ ਦੇਸ਼ਭਗਤ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਦੀ ਸ਼ਹਾਦਤ ਦੀ ਗੌਰਵਮਈ ਗਾਥਾ ਅਤੇ ਜੀਵਨ ਫਲਸਫੇ ਬਾਰੇ ਦੱਸਦਿਆਂ ਵਿਦਿਆਰਥੀਆਂ ਨੂੰ ਸ਼ਹੀਦਾਂ ਦੇ ਪੂਰਨਿਆਂ ਚੱਲਣ ਦੀ ਪ੍ਰੇਰਨਾ ਦਿੱਤੀ  | ਇਸ ਮੌਕੇ ਦਿਸ਼ਾਂਤ ਸ਼ਰਮਾ, ਭਾਨੂੰ ਪ੍ਰਿਆ, ਹਰਜੀਤ ਕੌਰ, ਹਰਪ੍ਰੀਤ ਕੌਰ, ਪਾਰੁਲ, ਤਜਿੰਦਰ ਕੌਰ, ਤਨੁ ਸ਼ਰਮਾ, ਅਮਨ ਮੌਜੂਦ ਸਨ | ਫੋਟੋ ਫਾਈਲ :  ਕੈਪਸ਼ਨ : ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦੇ ਹਰੀ ਪ੍ਰਕਾਸ਼ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲਜੀ ਕਾਲਜ ਦੇ ਵਿਦਿਆਰਥੀ ਅਤੇ ਸਟਾਫ ਮੈਂਬਰ |

  LEAVE A REPLY

  Please enter your comment!
  Please enter your name here