ਟਾਂਡਾ ਉੜਮੁੜ, (ਸ਼ਰਮਾ) : ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਹੁਸ਼ਿਆਰਪੁਰ ਰੋਡ ਟਾਂਡਾ ਵਿਖੇ ਕਿੰਡਰ ਗਾਰਡਨ ਦੇ ਵਿਦਿਆਰਥੀਆਂ ਲਈ ਥੀਮ ਆਧਾਰਿਤ ਫੈਂਸੀ ਡਰੈੱਸ ਮੁਕਾਬਲਿਆਂ ਕਰਵਾਏ ਗਏ । ਪ੍ਰਿੰਸੀਪਲ ਸਵਿੰਦਰ ਕੌਰ ਮੱਲੀ ਦੀ ਅਗਵਾਈ ਵਿੱਚ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਦਿੱਤੇ ਹੋਏ ਥੀਮ ਦੇ ਅਨੁਸਾਰ ਕੱਪੜੇ ਪਹਿਨ ਕੇ ਵੱਖ ਵੱਖ ਰੂਪ ਧਾਰਨ ਕੀਤੇ ਅਤੇ ਆਪਣੀ ਕਲਾ ਕੌਸ਼ਲ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਨਰਸਰੀ ਜਮਾਤ ਦੇ ਵਿਦਿਆਰਥੀਆਂ ਨੇ ਫਲਾਂ, ਸਬਜ਼ੀਆਂ ਅਤੇ ਫੁੱਲਾਂ ਦਾ ਰੂਪ ਧਾਰਿਆ ਜਦਕਿ ਪ੍ਰੈਪ ਦੇ ਵਿਦਿਆਰਥੀਆਂ ਨੇ ਸਾਡੇ ਸਹਿਯੋਗੀ ਥੀਮ ਅਧੀਨ ਡਾਕਟਰ, ਅਧਿਆਪਕ, ਪੁਲਿਸ, ਫੌਜੀ ਆਦਿ ਦੇ ਰੂਪ ਧਾਰਨ ਕੀਤੇ। ਪ੍ਰਿੰਸੀਪਲ ਮੱਲੀ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੌਰਾਨ ਨਰਸਰੀ ਜਮਾਤ ਵਿਚੋਂ ਇਸ਼ਮੀਤ ਸਿੰਘ ਹਰਸੀਰਤ ਕੌਰ ਤੇ ਗੁਰਮਨ ਕੌਰ ਨੇ ਪਹਿਲਾ, ਅਵਨੂਰ ਸਿੰਘ, ਆਰੋਹੀ ਤੇ ਗੁਰਸ਼ਾਨ ਸਿੰਘ ਨੇ ਦੂਜਾ ਅਤੇ ਆਵੰਤਿਕ, ਗੁਰਏਕਮ ਤੇ ਹਜ਼ੂਰਵੀਰ ਨੇ ਤੀਜਾ ਸਥਾਨ ਹਾਸਿਲ ਕੀਤਾ। ਪ੍ਰੈਪ ਵਿੱਚ ਨਿਤਿਨ ਭਰਮੋਤਾ ਤੇ ਹਰਪੁਨੀਤ ਸਿੰਘ ਨੇ ਪਹਿਲਾ, ਜਸਕੀਰਤ ਮਾਨ ਤੇ ਗੁਰਨੂਰ ਕੌਰ ਨੇ ਦੂਜਾ ਅਤੇ ਆਹਿਲ, ਨਵਜੀਤ ਤੇ ਨਵਜੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਪ੍ਰਿੰਸੀਪਲ ਮੱਲੀ ਨੇ ਵਿਜੇਤਾ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ। ਇਸ ਦੌਰਾਨ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।