ਰਿਤੇਸ਼ ਲੱਖੀ ਤੇ ਮੁਕੇਸ਼ ਰਾਜਪੂਤ ਨੇ ਦਿੱਤੇ ਨਿਊਜ਼ 18 ਤੋਂ ਅਸਤੀਫ਼ੇ

  0
  184

  ਚੰਡੀਗੜ੍ਹ ( ਜਨਗਾਥਾ ਟਾਈਮਜ਼) – ਨਿਊਜ਼ 18 ਟੀ ਵੀ ਚੈਨਲ ਦੇ ਸੀਨੀਅਰ ਐਡੀਟਰ ਪੰਜਾਬ, ਰਿਤੇਸ਼ ਲੱਖੀ ਅਤੇ ਹਰਿਆਣੇ ਦੇ ਸੰਪਾਦਕ ਮੁਕੇਸ਼ ਰਾਜਪੂਤ ਨੇ ਇਸ ਚੈਨਲ ਤੋਂ ਅਸਤੀਫ਼ੇ ਦੇ ਦਿੱਤੇ ਹਨ। ਉਹ ਦੋਵੇਂ ਉਸ ਸਮੇਂ ਸੰਪਾਦਕ ਬਣੇ ਸਨ ਜਦੋਂ ਈ ਟੀ ਵੀ ਵਜੋਂ ਇਹ ਚੈਨਲ ਚੰਡੀਗੜ੍ਹ ਵਿੱਚ ਲਾਂਚ ਕੀਤੇ ਗਏ ਸਨ ਜੋ ਕਿ ਬਾਅਦ ਵਿਚ ਨਿਊਜ਼ 18 ਗਰੁੱਪ ਦਾ ਹਿੱਸਾ ਬਣਾ ਲਏ ਗਏ ਸਨ।
  ਦੋਵਾਂ ਨੇ ਆਪਣੇ ਅਸਤੀਫ਼ਿਆਂ ਦੀ ਪੁਸ਼ਟੀ ਕੀਤੀ ਹੈ ਪਰ ਅਜੇ ਇਹ ਨਹੀਂ ਦੱਸਿਆ ਕਿ ਉਹ ਅੱਗੇ ਕਿਸੇ ਹੋਰ ਚੈਨਲ ਜਾਂ ਮੀਡੀਆ ਅਦਾਰੇ ਨਾਲ ਜੁੜਨਗੇ ਜਾਂ ਆਪਣੇ ਪ੍ਰੋਫੈਸ਼ਨ ਨੂੰ ਕਿਸ ਤਰ੍ਹਾਂ ਜਾਰੀ ਰੱਖਣਗੇ। ਦੋਵੇਂ ਹੀ, ਟੀ ਵੀ ਮੀਡੀਆ ਦੇ ਲੰਮੇ ਤਜਰਬੇ ਵਾਲੇ ਅਤੇ ਟੀ ਵੀ ਮੀਡੀਆ ਦੇ ਸੀਨੀਅਰ, ਸੁਘੜ, ਮਾਹਿਰ ਅਤੇ ਇਸ ਰਿਜਨ ਦੇ ਜਾਣੇ -ਪਛਾਣੇ ਮੀਡੀਆ-ਸੰਪਾਦਕ ਹਨ। ਚੇਤੇ ਰਹੇ ਕਿ ਨਿਊਜ਼ 18 ਪੰਜਾਬ, ਹਰਿਆਣਾ, ਹਿਮਾਚਲ ਦੇ ਚੀਫ਼ ਐਡੀਟਰ ਜਯੋਤੀ ਕਮਲ ਹਨ।

  LEAVE A REPLY

  Please enter your comment!
  Please enter your name here