ਰਿਆਤ ਬਾਹਰਾ ਫ਼ਾਰਮੇਸੀ ਕਾਲਜ ਨੇ ਵਿਸ਼ਵ ਫ਼ਾਰਮਾਸਿਸਟ ਦਿਹਾੜਾ-2019 ਮਨਾਇਆ।

  0
  150

  ਹੁਸ਼ਿਆਰਪੁਰ। ਰਿਆਤ ਬਾਹਰਾ ਫ਼ਾਰਮੇਸੀ ਕਾਲਜ ਨੇ ਰੈਡ ਰਿਬਨ ਯੂਥ ਕਲੱਬ ਦੇ ਸਹਿਯੋਗ ਨਾਲ ਵਿਸ਼ਵ ਫ਼ਾਰਮਾਸਿਸਟ ਦਿਹਾੜਾ -2019 ਮਨਾਇਆ । ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਮੁੱਖੀ ਪ੍ਰੋ.ਮਨੋਜ ਕਟੁਆਲ ਨੇ ਦੱਸਿਆ ਕਿ ਵਿਸ਼ਵ ਫ਼ਾਰਮਾਸਿਸਟ ਡੇ ਹਰ ਸਾਲ 25 ਸਤੰਬਰ ਨੂੰ ਪੂਰੇ ਵਿਸ਼ਵ ਵਿਚ  ਧੂਮਧਾਮ ਨਾਲ ਮਨਾਇਆ ਜਾਂਦਾ ਹੈ ਇਸ ਸਾਲ ਦਾ ਵਿਸ਼ਾ ‘ ਸੇਫ਼ ਐਡ ਇਫੈਟਿਵ ਮੈਡੀਸਿਨ ਫ਼ਾਰ ਆਲ’ ਚੁਣਿਆ ਗਿਆ। ਇਸ ਸਾਲ ਫ਼ਾਰਮੇਸੀ ਕਾਊਸਿਲ ਆਫ਼ ਇੰਡੀਆ ਨਵੀਂ ਦਿੱਲੀ  ਵਲੋਂ ਹਰ ਫ਼ਾਰਮੇਸੀ ਕਾਲਜ ਨੂੰ ਇਹ ਦਿਹਾੜਾ ਮਨਾਉਣ ਦੀ ਅਪੀਲ ਕੀਤੀ ਗਈ ਉਨ੍ਹਾਂ ਦੱਸਿਆ ਕਿ ਇਹ ਇਕ ਮਾਣ ਵਾਲੀ ਗੱਲ ਹੈ ਕਿ ਭਾਰਤ ਪੂਰੇ ਵਿਸ਼ਵ ‘ਚ ਫ਼ਾਰਮੇਸੀ ਖ਼ੇਤਰ ਵਿਚ ਤੀਸਰੇ ਸਥਾਨ ਤੇ ਹੈ। ਪ੍ਰੋ. ਮਨੋਜ ਨੇ ਕਿਹਾ ਕਿ  ਫ਼ਾਰਮਾਸਿਸਟ ਸਮਾਜ ਸੁਰਖੀਅਤ ਅਤੇ ਅਸਰਦਾਰ ਦਵਾਈਆਂ ਮੁਹੱਈਆ ਕਰਵਾਉਣ ਲਈ ਇਹ ਬਹੁਤ ਵੱਡੀ ਜਿੰਮੇਦਾਰੀ ਲੈਂਦੇ ਹਨ। ਉਨ੍ਹਾਂ  ਦੱਸਿਆ ਕਿ ਰਿਆਤ ਬਾਹਰਾ ਫ਼ਾਰਮੇਸੀ  ਕਾਲਜ ਸਾਲ 2009 ਤੋਂ ਵਿਸ਼ਵ ਫ਼ਾਰਮਾਸਿਸਟ ਡੇ ਮਨਾ ਰਿਹਾ ਹੈ । ਉਸੇ ਲੜੀ ਵਿਚ 2019 ਵਿਚ ਇਹ ਦਿਹਾੜਾ ਕਾਲਜ ਦੇ ਪਰਿਸਰ ਵਿਚ ਮਨਾਇਆ ਗਿਆ । ਇਸੇ ਦੌਰਾਨ ਵਿਦਿਆਰਥੀਆਂ ਵਿਚਕਾਰ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿਚ ਕੁਵੀਜ਼, ਡੀਵੇਟ, ਲੇਖ਼-ਲੇਖਨ , ਪੋਸਟਰ ਮੇਕਿੰਗ , ਰੰਗੋਲੀ ਮੇਕਿੰਗ ਅਤੇ ਮਾਡਲ ਮੇਕਿੰਗ ਕਰਵਾਇਆ ਗਿਆ।
  ਕੈਂਪਸ ਡਾਇਰੈਕਟਰ ਡਾ. ਚੰਦਰ ਮੋਹਨ ਨੇ ਇਸ ਸਮਾਰੋਹ ਦੌਰਾਨ ਬਤੌਰ ਮੁੱਖ਼ ਮਹਿਮਾਨ ਸ਼ਿਰਕਤ ਕੀਤੀ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਕ ਜਿੰਮੇਦਾਰ ਫ਼ਾਰਮਾਸਿਸਟ ਅਤੇ ਚੰਗੇ ਨਾਗਰਿਕ ਬਣਨ ਅਪੀਲ ਕੀਤੀ । ਅੰਤ ਵਿਚ ਮੁਕਾਬਲਿਆਂ ਦੌਰਾਨ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਨੂੰ ਪ੍ਰੋ. ਨੇਹਾ ਸ਼ਰਮਾ ਅਤੇ ਪ੍ਰੋ. ਸੀਮਾ ਨੇ ਕੋ-ਆਡੀਨੇਟ ਕੀਤਾ । ਇਸ ਦੌਰਾਨ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸੀ ।

  LEAVE A REPLY

  Please enter your comment!
  Please enter your name here