ਰਿਆਤ ਬਾਹਰਾ ਵਿਖੇ ਸਾਇੰਸ ਸਿਟੀ ਨੇ ਸਾਂਝੇ ਤੌਰ ਤੇ ਇੰਜੀਨੀਅਰਿੰਗ ਦਿਵਸ ਮਨਾਇਆ

  0
  131

  ਹੁਸ਼ਿਆਰਪੁਰ । ਭਾਰਤ ਦੇ ਵਿਕਾਸ ਲਈ ਪਰਿਵਰਤਨ ਇੰਜੀਨੀਅਰਾਂ ਲਈ ਵੱਡੀ ਚੁਣੌਤੀ ਹੈ। ਖੇਤਰ ਚਾਹੇ ਕੋਈ ਵੀ ਹੋਵੇ ਵੱਧਦੀ ਜਨਸੰਖਿਆ, ਜਲਵਾਯੂ ਪਰਿਵਰਤਨ ਅਤੇ ਇੰਜੀਨੀਅਰਿੰਗ ਆਦਿ ਵਿਚ ਆਉਣ ਵਾਲੇ ਸਮੇਂ ਵਿਚ ਪਰਿਵਰਤਨ ਦੇਸ਼ ਲਈ ਵੱਡੀਆਂ ਚੁੌਣਤੀਆਂ ਲੈ ਕੇ ਆਵੇਗਾ। ਸੂਚਨਾ, ਸੰਚਾਰ ਤਕਨਾਲੌਜੀ ਅਤੇ ਇਲੈਕਟ੍ਰਾਨਿਕ ਵਰਗੀਆਂ ਪਹਿਲ ਕਦਮੀਆਂ ਨੇ ਡਿਜ਼ੀਟਲ ਇੰਡੀਆ, ਮੇਕ ਇਨ ਇੰਡੀਆ,ਸਟਾਰਟ ਅੱਪ ਇੰਡੀਆ ਅਤੇ ਸਮਾਰਟ ਸਿਟੀ ਵਿਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਕੌਮਾਂਤਰੀ ਪੱੱਧਰ *ਤੇ ਹੋਰ ਰਹੀਆਂ ਖੋਜਾਂ ਅਤੇ ਤਬਦੀਲੀਆਂ ਨਾਲ ਸਿੱਝਣ ਭਾਰਤੀ ਇੰਜੀਨੀਅਰ ਵੀ ਪੂਰੀ ਤਰ੍ਹਾਂ ਨਾਲ ਤਿਆਰ ਵਰ ਤਿਆਰ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੌਮਾਂਤਰੀ ਇੰਜੀਨੀਆਰਿੰਗ ਦਿਵਸ ਸੰਬੰਧੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਅਤੇ ਰਿਆਤ ਬਾਹਰਾ ਗਰੁੱਪ ਵਲੋਂ ਸਾਂਝੇ ਤੌਰ *ਤੇ ਕਰਵਾਏ ਗਏ ਸਮਾਗਮ ਦੌਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਏ ਪ੍ਰੋ . ਜੇ ਕੇ ਗੌਸਵਾਮੀ ਨੇ ਹਾਜ਼ਰ ਇੰਜੀਨੀfਅਰੰਗ ਦੇ ਵਿਦਿਅਰਥੀਆਂ ਨੂੰ ਸੰਬੋਧਨ ਕਰਦਿਆ ਕੀਤਾ।
  ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਵਿਗਿਆਨੀ ਇੰਜੀ ਰਿਤੇਸ਼ ਪਾਠਕ ਨੇ ਕਿਹਾ ਕਿ ਭਾਰਤ ਰਤਨ ਐਵਾਰਡੀ ਮੋਕਸ਼ਗੰਡਮ ਵਿਸ਼ਵੇਸ਼ਰੈਯਾ ਦੀ ਯਾਦ ਵਿਚ ਹਰ ਸਾਲ 15 ਸੰਤਬਰ ਨੂੰ ਇੰਜੀਨੀਅਰਿੰਗ ਦਿਵਸ ਮਨਾਇਆ ਜਾਂਦਾ ਹੈ।ਅੱਜ ਅਸੀਂ 52 ਵਾਂ ਇੰਜੀਨੀਅਰਿੰਗ ਦਿਵਸ ਮਨਾ ਰਹੇ। ਮੋਕਸ਼ਗੰਡਮ ਵਿਸ਼ਵੇਸ਼ਰੈਯਾ ਭਾਰਤ ਦੇੇ ਪ੍ਰਸਿੱਧ ਇੰਜੀਨੀਅਰ ਸਨ ਇਹਨਾਂ ਦੀ ਯਾਦ ਵਿਚ ਪੂਰੀਆਂ ਦੁਨੀਆਂ ਅੱਜ ਦਾ ਦਿਵਸ ਮਨਾਇਆ ਜਾਂਦਾ। ਉਨ੍ਹਾਂ ਅੱਗੋਂ ਸੰਬੋਧਨ ਕਰਦਿਆਂ ਕਿਹਾ ਕਿ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਗਿਆਨ, ਕਲਾ ਅਤੇ ਇੰਜੀਨੀਅਰਿੰਗ ਦਾ ਇਕ ਅਨੋਖਾ ਸੰਗਮ ਹੈ। ਸਾਇੰਸ ਸਿਟੀ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਇੰਜੀਨੀਅਰਿੰਗ ਦੇ ਖੇਤਰ ਵਿਚ ਆਪਣਾ ਕੈਰੀਅਰ ਬਣਾਉਣ ਵੱਲ ਅਕਰਸ਼ਿਤ ਕਰਨਾ ਹੈ। ਸਾਇੰਸ ਸਿਟੀ ਦੀ ਹਰੇਕ ਗੈਲਰੀ ਵਿਚ ਰੱਖੇ ਮਾਡਲ ਇੰਜੀਨੀਅਰਿੰਗ ਦੇ ਹਰ ਖੇਤਰ ਨੂੰ ਪ੍ਰਦਰਸ਼ਿਤ ਕਰਦੇ ਹਨ ਅਤੇ ਸਾਇੰਸ ਸਿਟੀ ਦੀ ਹਰ ਬਿਲਡਿੰਗ ਸਿਵਲ ਇੰਜੀਨੀਅਰਿੰਗ ਦੇ ਖੇਤਰ ਵਿਚ ਇਕ ਮਿਸਾਲ ਹੈ । ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਇੰਸ ਸਿਟੀ ਵਲੋਂ ਵਿਦਿਆਰਥੀਆਂ ਨੂੰ ਨਵੀਆਂ —ਨਵੀਆਂ ਕਾਢਾਂ ਵੱਲ ਪ੍ਰੇਰਿਤ ਕਰਨ ਲਈ ਹਰ ਸਾਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਇਨੋਟੈਕ ਅਤੇ ਸਕੂਲੀ ਵਿਦਿਆਰਥੀਆਂ ਦੇ ਲਈ ਸਾਇਸ ਫ਼ੈਸਟ ਕਰਵਾਇਆ ਜਾਂਦਾ ਹੈ।
  ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਹਰੇਕ ਦੇਸ਼ ਦਾ ਵਿਕਾਸ ਇੰਜੀਨੀਅਰਾਂ ਵਲੋਂ ਕੀਤੀਆਂ ਜਾਂਦੀਆਂ ਖੋਜਾਂ ਤੇ ਹੀ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਜਿਸ ਦੇਸ਼ ਦੇ ਲੋਕਾਂ ਨੂੰ ਤਕਨੀਕ ਦਾ ਗਿਆਨ ਹੈ, ਉਸ ਦੇਸ਼ ਦੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ ਹੈ। ਇਹਨਾਂ ਇੰਜੀਨੀਅਰਾਂ ਦੇ ਸੱਦਕਾ ਹੀ ਅੱਜ ਅਸੀਂ ਚੰਦ ਤੇ ਪਾਣੀ ਲੱਭਣ ਦੇ ਯਤਨ ਕਰ ਰਹੇ ਹਾਂ। ਉਨ੍ਹਾਂ ਕਿਹਾ ਦੇਸ਼ ਨੂੰ ਨੌਜਵਾਨ ਇੰਜੀਨਰੀਅਰ ਦੇਣ ਲਈ ਰਿਅਤ ਬਾਹਰਾ ਗਰੁੱਪ ਇਕ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਇਸ ਮੌਕੇ ਖੋਜਭਰਪੂਰ ਮਾਡਲਾ ਦੇ ਮੁਕਾਬਲੇ ਵਿਚ ਪਹਿਲੇ, ਦੂਜੇ ਅਤੇ ਤੀਸਰੇ ਇਨਾਮ *ਤੇ ਰਿਆਤ ਬਾਹਰਾ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਕਬਜਾ ਰਿਹਾ । ਵਿਦਿਆਰਥੀਆਂ ਵਲੋਂ ਕ੍ਰਮਵਾਰ ਟਰੀ ਵਾਟਰfੰਗ ਸਿਸਟਮ, ਸਮਾਰਟ ਸਟਰੀਟ ਐਂਡ ਨੋ ਪਾਰਕਿੰਗ ਸਿਸਟਮ ਅਤੇ ਵੈਦਕ ਪਿਊਰੀਫ਼ਾਈ ਦੇ ਖੋਜ਼ ਭਰਪੂਰ ਮਾਡਲ ਪ੍ਰਦਰਸ਼ਿਤ ਕੀਤੇ ਗਏ। ਇਸ ਤੋੱਂ ਸੈਂਟ ਸੋਲਜਰ ਕਾਲਜ ਚੱਬੇਵਾਲ ਵਲੋਂ ਟਾਂਰਸਫ਼ਰ ਸਿਸਟਮ ਦਾ ਮਾਡਲ ਪ੍ਰਦਰਸ਼ਿਤ ਕਰਕੇ ਚੌਥਾ ਇਨਾਮ ਜਿੱਤਿਆ ਗਿਆ। ਇਸ ਮੌਕੇ ਪੰਡਿਤ ਜਗਤ ਰਾਮ ਪੌਲੀਟੈਕਨਿਕ ਕਾਲਜ ਹੁਸ਼ਿਆਪੁਰ, ਸੈਂਟ ਸੋਲਜ਼ਰ ਕਾਲਜ ਚੱਬੇਵਾਲ ਅਤੇ ਸਰਵਾ ਨੰਦ ਗਿਰੀ ਰਿਜਨਲ ਕਾਲਜ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਮੌਕੇ ਕੈਪਸ ਡਾਇਰੈਕਟਰ ਡਾ. ਚੰਦਰ ਮੋਹਨ, ਪ੍ਰਿੰਸੀਪਲ ਡਾ. ਐਚ.ਪੀ.ਐਸ.ਧਾਮੀ, ਡਾ.ਹਰਿੰਦਰ ਗਿੱਲ , ਡੀਨ ਪ੍ਰੋ. ਮੋਨਿਕਾ ਠਾਕੁਰ ਅਤੇ ਅਸ਼ਨੀ ਕੁਮਾਰ ਲੋਕ ਸੰਪਰਕ ਅਧਿਕਾਰੀ ਸਾਇੰਸ ਸਿਟੀ ਕਪੂਰਥਲਾ ਵੀ ਹਾਜ਼ਰ ਸਨ।

  LEAVE A REPLY

  Please enter your comment!
  Please enter your name here