ਰਿਆਤ ਬਾਹਰਾ ਵਿਖੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਰੋਜ਼ਗਾਰ ਮੇਲਾ 22 ਨੂੰ

  0
  216

  ਹੁਸ਼ਿਆਰਪੁਰ (ਰੁਪਿੰਦਰ ) ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ 22 ਫਰਵਰੀ ਨੂੰ ਰਿਆਤ ਬਾਹਰਾ ਇੰਸਟੀਚਿਊਟ ਆਫ਼ ਟੈਕਨੋਲੋਜੀ ਹੁਸ਼ਿਆਰਪੁਰ ਵਿਖੇ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਰੋਜ਼ਗਾਰ ਮੇਲੇ ਵਿੱਚ ਕਰੀਬ 22 ਪ੍ਰਾਈਵੇਟ ਕੰਪਨੀਆਂ ਵਰਧਮਾਨ ਯਾਰਨਜ਼ ਐਂਡ ਥਰੈਡਜ, ਲਿਊਮੀਨਸ ਪਾਵਰ ਲਿਮ:, ਪੁਖਰਾਜ ਹਰਬਲ, ਆਈ.ਡੀ.ਬੀ.ਆਈ. ਫੈਡਰਲ ਆਦਿ ਵਲੋਂ ਨੌਜਵਾਨਾਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਦਸਵੀਂ, ਬਾਹਰਵੀਂ ਅਤੇ ਗਰੇਜੂਏਸ਼ਨ ਪਾਸ ਨੌਜਵਾਨ ਹਿੱਸਾ ਲੈ ਸਕਦੇ ਹਨ।

  LEAVE A REPLY

  Please enter your comment!
  Please enter your name here