ਹੁਸ਼ਿਆਰਪੁਰ( ਰੁਪਿੰਦਰ )ਰਿਆਤ ਬਾਹਰਾ ਫਾਰਮੇਸੀ ਕਾਲਜ ਵਿਖੇ ਫਾਰਮੇਸੀ ਦੇ ਵਿਦਿਆਰਥੀਆਂ ਲਈ ਲੈਕਚਰ/ਸੈਮੀਨਾਰ ਦਾ ਆਯੋਜਨ ਕੀਤਾ ਗਿਆ / ਜਿਸ ਵਿਚ “ਨੌਜਵਾਨਾਂ ਵਿੱਚ ਨਸ਼ਾਖੋਰੀ ਪ੍ਰਤੀ ਜਾਗਰੂਕਤਾ” ਵਿਸ਼ੇ ਤੇ ਚਰਚਾ ਕੀਤੀ ਗਈ ਅਤੇ ਇਸ ਦੌਰਾਨ ਇਲਾਜ ਸਬੰਧੀ ਜਾਗਰੂਕਤਾ ਸੈਮੀਨਾਰ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਜ਼ਿਲ੍ਹਾ ਨਸ਼ਾ ਛੁਡਾਓ ਅਤੇ ਮੁੜ ਵਸੇਬਾ ਕੇਂਦਰ ਤੋਂ ਸ਼੍ਰੀਮਤੀ ਨਿਸ਼ਾ ਰਾਣੀ, ਮੈਨੇਜਰ, ਮਿਸ ਸੰਦੀਪ ਕੁਮਾਰੀ, ਕੌਂਸਲਰ ਅਤੇ ਸ਼੍ਰੀ ਪ੍ਰਸ਼ਾਂਤ ਆਦਿਆ ਆਦਿ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਇਸ ਮੌਕੇ ‘ਤੇ ਕਾਲਜ ਦੇ ਮੁਖੀ ਡਾ. ਮਨੋਜ ਕਟੂਅਲ ਨੇ ਮਾਹਿਰ ਟੀਮ ਦਾ ਸਵਾਗਤ ਕੀਤਾ ਅਤੇ ਡੀਏਪੀਓ ਗਤੀਵਿਧੀ ਦੀ ਲੋੜ ਬਾਰੇ ਦੱਸਿਆ। ਟੀਮ ਦੇ ਮੈਂਬਰਾਂ ਨੇ ਸਰਕਾਰ ਦੁਆਰਾ ਮੁਹੱਈਆ ਕਰਵਾਈਆਂ ਗਈਆਂ ਵੱਖ ਵੱਖ ਸਕੀਮਾਂ ਅਤੇ ਨੀਤੀਆਂ ਦੇ ਬਾਰੇ ਵਿੱਚ ਚੰਗੀ ਤਰ੍ਹਾਂ ਸਮਝਾਇਆ. ਨਸ਼ਿਆਂ ਦੇ ਆਦੀ ਲੋਕਾਂ ਦੇ ਮੁ ੜ ਵਸੇਬੇ ਲਈ .. ਇਹ ਇੱਕ ਬਹੁਤ ਹੀ ਇੰਟਰਐਕਟਿਵ ਸੈਸ਼ਨ ਸੀ ।
ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਦੀ ਟੀਮ ਵੱਲੋਂ ਅਪੀਲ ਕੀਤੀ ਕਿ ਉਹ ਇਸ ਸੰਦੇਸ਼ ਨੂੰ ਅਤਿ ਜ਼ਰੂਰੀ ਸਮਦਿਆ ਘਰ ਘਰ ਹਰ ਗਲੀ, ਮੁਹੱਲੇ, ਪਰਿਵਾਰਾਂ ਤੱਕ ਪਹੁੰਚਾਉਣ ਤਾਂ ਜੋ ਉਨ੍ਹਾਂ ਦਾ ਮਕਸਦ ਦੀ ਪੂਰਤੀ ਹੋ ਸਕੇ। ਇਸ ਮੌਕੇ ਤੇ 100 ਤੋਂ ਵੱਧ ਫਾਰਮੇਸੀ ਵਿਦਿਆਰਥੀ ਅਤੇ ਸਮੂਹ ਫੈਕਲਟੀ ਮੈਂਬਰ ਮੌਜੂਦ ਸਨ