ਰਿਆਤ ਬਾਹਰਾ ਕੈਪਸ ਵਿਖੇ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ

  0
  141

  ਹੁਸ਼ਿਆਰਪੁਰ ( ਸ਼ਾਨੇ ) ਛੋਟਾ ਪਰਿਵਰ , ਸੁੱਖੀ ਪਰਿਵਾਰ , ਬਿਹਤਰ ਜੀਵਨ ਜੀਣ ਦਾ ਅਧਾਰ, ਅਤੇ ਲਗਾਤਰ ਵੱਧ ਰਹੀ ਆਬਾਦੀ ਸਾਡੇ ਸਰਿਆ ਲਈ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ । ਆਬਾਦੀ ਨਾ ਕੇਵਲ ਮੁਨੱਖਤਾ ਦੀ ਘਾਤਕ ਹੈ ਸਗੋ ਜੀਵ ਜੰਤੂਆ ਅਤੇ ਵਾਤਾਵਰਣ ਤੇ ਮਾਰੂ ਪ੍ਰਭਾਵ ਪੈ ਰਿਹੈ ਹੈ । ਜੰਗਲਾਂ ਦਾ ਅੰਧਾਂ ਧੁੰਦ ਕਟਾਅ , ਸ਼ਹਿਰੀ ਕਾਰਨ , ਉਦੇਯੋਗੀ ਕਰਨ . ਕਲੋਨੀਆ ਦੀ ਨਜਾਇਜ ਉਸਾਰੀ ਨੇ ਮੁਨੱਖਾ ਅਤੇ ਜੀਵ ਜੰਤੂਆਂ ਦਾ ਸਾਹ ਲੈਣਾ ਔਖਾ ਕਰ ਦਿੱਤਾ ਹੈ । ਕੁਦਰਤੀ ਸੋਮਿਆ ਦੀ ਦੁਰਰਤੋ ਨਾਲ ਪਾਣੀ ਦਾ ਪੱਧਰ ਲਗਾਤਾਰ ਹੇਠਾ ਜਾ ਰਿਹਾ ਹੈ । ਗਲੋਬਲ ਵਾਰਮਿੰਗ ਅਤੇ ਗਲੇਸੀਅਰ ਦਾ ਪਿਗਲਣਾ ਵੀ ਵੱਧ ਆਬਾਦੀ ਦਾ ਕਾਰਨ ਹੈ , ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ ਵੱਲੋ ਵਿਸ਼ਵ ਆਬਾਦੀ ਦਿਵਸ ਮੋਕੇ ਰਿਆਤ ਬਾਹਰਾ ਕਾਲਜ ਆਫ ਨਰਸਿੰਗ ਜਿਲਾਂ ਪੱਧਰੀ ਸਮਾਗਮ ਦੋਰਾਨ ਕੀਤਾ । ( ਪਰਿਵਾਰ ਨਿਯੋਜਨ ਦੇ ਨਾਲ , ਨਿਭਾਓ ਜਿਮੇਵਾਰੀ , ਮਾਂ ਅਤੇ ਬੱਚੇ ਦੀ ਤੰਦਰੁਸਤੀ ਦੀ ਪੂਰੀ ਤਿਆਰੀ) ਦੇ ਥੀਮ ਤਹਿਤ ਮਨਾਏ ਗਏ ਇਸ ਸਮਾਗਮ ਵਿੱਚ ਜਿਲ੍ਹਾਂ ਪਰਿਵਾਰ ਭਲਾਈ ਅਫਸਰ ਡਾ ਰਜਿੰਦਰ ਰਾਜ , ਜਿਲ੍ਹਾਂ ਸਿਹਤ ਅਫਸਰ ਡਾ ਸੇਵਾ ਸਿੰਘ , ਡਾ ਜੀ ਐਸ ਕਪੂਰ , ਸੰਯੁਕਤ ਕੈਪਸ ਡਾਇਰੈਕਟਰ ਡਾ ਐਚ. ਐਸ ,ਧਾਮੀ , ਪ੍ਰਿੰਸੀਪਲ ਮੀਨਾਕਸ਼ੀ ਚਾਂਦ , ਡਾ ਸੁਖਮੀਤ ਬੇਦੀ , ਡਾ ਰਜਿੰਦਰ ਰਾਜ ਨੇ ਇਸ ਮੋਕੇ ਹਾਜਰੀਨ ਨੂੰ ਸਬੋਧਨ ਕਰਦਿਆ ਦੱਸਿਆ ਕਿ ਪੂਰੇ ਵਿਸ਼ਵ ਵਿੱਚ 1989 ਤੋ ਇਸ ਦਿਵਸ ਦੀ ਮਨਾਉਣ ਦੀ ਸ਼ੂਰੂਆਤ ਕੀਤੀ ਗਈ । ਜਿਸ ਦਾ ਮੁੱਖ ਮੱਕਸਦ ਵਧਦੀ ਮਨੁੱਖੀ ਆਬਾਦੀ ਦੇ ਭਾਰ ਕਾਰਨ ਮਨੁੱਖੀ ਤਰੱਕੀ ਦੇ ਘੱਟਣ ਤੋ ਰੋਕਣ ਲਈ , ਪਰਿਵਾਰ ਨਿਯੋਜਨ, ਔਰਤਾਂ ਮਰਦਾਂ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਸੁਚੇਤ ਕਰਨਾ ਹੈ । ਇਸ ਦੇ ਬਾਵਜੂਦ ਅੱਜ ਵਿਸ਼ਵ ਦੀ ਆਬਾਦੀ ਵੱਧ ਕਿ 716 ਕਰੋੜ ਦੇ ਲੱਗ ਭੱਗ ਹੋ ਚੁੱਕੀ ਹੈ । ਉਹਨਾਂ ਸਿਹਤ ਵਿਭਾਗ ਵੱਲੋ ਪਰਿਵਾਰ ਨਿਯੋਜਨ ਲਈ ਦਿੱਤੀਆ ਜਾਣ ਵਾਲੀਆ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ । ਉਹਨਾਂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋ ਪਰਿਵਾਰ ਨਿਯੋਜਨ ਦੇ ਸਥਾਈ ਤੇ ਅਸਥਾਈ ਤੋਰ ਤੇ ਸੇਵਾਵਾਂ ਦਿੱਤੀਆ ਜਾ ਰਹੀਆ ਹਨ ।
  ਇਸ ਮੋਕੇ ਡਾ. ਐਚ. ਐਸ. ਧਾਮੀ ਨੇ ਦੱਸਿਆ ਕਿ ਜਿਆਦਾ ਮੁਨੱਖੀ ਚੀਨ ਅਤੇ ਭਾਰਤ ਵਿੱਚ ਰਹਿੰਦੀ ਜੋ ਵਿਸ਼ਵ ਦੀ ਆਬਾਦੀ ਦਾ 18.41 ਪ੍ਰਤੀਸ਼ਤ ਹੈ । ਭਾਰਤ ਦਾ ਆਬਾਦੀ ਵੱਜੋ ਦੂਸਰਾਂ ਨੰਬਰ ਹੈ , ਇਸ ਦੇ ਉਲਟ ਅਮਰੀਕਾ ਵਰਗੇ ਵਿਸ਼ਾਲ ਦੇਸ਼ ਦੀ ਆਬਾਦੀ 32 ਕਰੋੜ 90 ਲੱਖ ਦੇ ਕਰੀਬ ਹੈ । ਵਿਸ਼ਵ ਆਬਾਦੀ ਦਿਵਸ ਮੋਕੇ ਸਾਨੂੰ ਇਸ ਦਾ ਬੂਰੇ ਪ੍ਰਭਾਵਾਂ ਦਾ ਚਿੰਤਨ ਕਰਦੇ ਹੋਏ ਆਬਾਦੀ ਦੇ ਵਾਧੇ ਦੀ ਰੋਕ ਲਗਾਉਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਸਾਡਾ ਸਾਰਿਆ ਦਾ ਫਰਜ ਬਣਦਾ ਹੈ । ਸਮਾਗਮ ਦੋਰਾਨ ਭਾਸ਼ਣ ਅਤੇ ਪੋਸਟਰ ਮੋਕਿੰਗ ਪ੍ਰਤੀਯੋਗਤਾ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾ ਹਾਸਲ ਕਾਰਨ ਵਾਲੇ ਵਿਦਿਆਰਥੀਆ ਨੂੰ ਸਨਮਾਨਿਤ ਵੀ ਕੀਤਾ ਗਿਆ ।ਸ੍ਰੀ ਗੁਰੂ ਰਾਮਦਾਸ ਕਾਲਜ ਦੀ ਵਿਦਿਆਰਥਣ ਕਿਰਨ ਬਾਲਾ ਪਹਿਲਾਂ ਸਥਾਨ . ਦੂਜਾਂ ਇਨਾਮ ਇਸੇ ਸੰਸਥਾਂ ਦੀ ਗਗਨਪ੍ਰੀਤ ਕੋਰ , ਜੱਦ ਕਿ ਰਿਆਤ ਬਾਹਰਾ ਕਾਲਜ ਆਫ ਨਰਸਿੰਗ ਦੀ ਵਿਦਿਆਰਥਣ ਸਿਖਾ , ਦੂਸਰਾਂ ਅਤੇ ਤੀਸਰਾ ਸਥਾਨ ਇਸੇ ਕਾਲਜ ਦੀ ਵਿਦਿਆਰਥਣ ਸਿਮਰ ਤੇ ਸੰਦੀਪ ਨੇ ਹਾਸਲ ਕੀਤਾ , ਮਲਟੀਪਰਪਜ ਹੈਲਥ ਵਰਕਰ ਸਿਖਲਾਈ ਕੇਦਰ ਦੀ ਵਿਦਿਆਰਥਣ ਅਮਨਦੀਪ ਕੋਰ ਨੇ ਵਿਸ਼ੇਸ਼ ਸਮਮਾਨ ਹਾਸਿਲ ਕੀਤਾ । ਆਖੀਰ ਵਿੱਚ ਪ੍ਰਿੰਸੀਪਲ ਮੀਨਾਕਸ਼ੀ ਚਾਂਦ ਵੱਲੋ ਸਮਾਗਮ ਵਿੱਚ ਹਾਜਰ ਅਧਿਕਾਰੀਆ ਸਿਹਤ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦੁਆਇਆ ਕਿ ਸੰਸਥਾਂ ਦੀਆ ਵਿਦਿਆਰਥਣਾ ਸਿਹਤ ਵਿਭਾਗ ਦਾ ਇਹ ਸੁਨੇਹਾਂ ਦੂਤ ਵੱਜੋ ਜਨ ਜਨ ਤੱਕ ਪਹੁਚਾਉਣਗੀਆ । ਇਥੇ ਇਹ ਵਰਨਣ ਯੋਗ ਹੈ ਕਿ ਵਿਭਾਗ ਦੇ ਮਾਸ ਮੀਡੀਆ ਵਿੰਗ ਵੱਲੋ ਸਿਹਤ ਪ੍ਰੋਗਰਾਮਾ ਅਤੇ ਸਕੀਮਾਂ ਸਬੰਧੀ ਇਕ ਪ੍ਰਭਾਵ ਸੈਲੀ ਪ੍ਰਦਰਸ਼ਨੀ ਅਤੇ ਨਰਸਿੰਗ ਵਿਦਿਆਰਥੀਆਂ ਵੱਲੋ ਰੰਗੋਲੀ ਵੀ ਤਿਆਰ ਕੀਤੀ ਗਈ , ਮਾਸ ਮੀਡੀਆ ਵਿੰਗ ਪਰਸ਼ੋਤਮ ਲਾਲ , ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ , ਅਮਨਦੀਪ ਸਿੰਘ , ਆਦਿ ਵੀ ਹਾਜਰ ਸਨ ।

  LEAVE A REPLY

  Please enter your comment!
  Please enter your name here