ਹੁਸ਼ਿਆਰਪੁਰ। ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ’ ਚ ਕਰਮਚਾਰੀ ਭਵਿੱਖ਼ ਨਿਧੀ ਸੰਗਠਨ ਦੁਆਰਾ ‘ ਸੁਚੇਤ ਜਾਗਰੂਕ ਹਫ਼ਤਾ ‘ ਤਹਿਤ ਭ੍ਰਿਸ਼ਟਾਚਾਰ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ ਜਿਸਦੀ ਪ੍ਰਧਾਨਗੀ ਸਕੂਲ ਦੇ ਪ੍ਰਿੰਸੀਪਲ ਏਪੀਐਸ ਚਾਵਲਾ ਨੇ ਕੀਤੀ। ਇਸੇ ਦੌਰਾਨ ਬੱਚਿਆਂ ਵਿਚਕਾਰ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿਚ ਬੱਚਿਆਂ ਵਲੋਂ ਭ੍ਰਿਸ਼ਟਾਚਾਰ ਦੇ ਪੱਖ਼ ਅਤੇ ਵਿਰੋਧ ਵਿਚ ਆਪਣੀਆਂ -ਆਪਣੀਆਂ ਦਲੀਲਾਂ ਪੇਸ਼ ਕੀਤੀਆਂ । ਇਸ ਮੌਕੇ ਤੇ ਪ੍ਰੋਵੀਡੈਂਟ ਫੰਡ ਕਮਿਸ਼ਨਰ ਹਰਿੰਦਰ ਸਿੰਘ ਬਤੌਰ ਮੁੱਖ਼ ਮਹਿਮਾਨ ਸ਼ਾਮਲ ਹੋਏ । ਪ੍ਰਤੀਯੋਗਤਾ ਵਿਚ ਜੇਤੂ ਰਹੇ ਬੱਚਿਆਂ ਨੂੰ ਮੁੱਖ਼ ਮਹਿਮਾਨ ਨੇ ਸਨਮਾਨਿਤ ਕੀਤਾ । ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਭ੍ਰਿਸ਼ਟਾਚਾਰ ਗੰਭੀਰ ਬਿਮਾਰੀ ਵਾਂਗ ਦਿਨ ਪ੍ਰਤੀਦਿਨ ਵੱਧਦਾ ਜਾ ਰਿਹਾ । ਇਸ ਨੂੰ ਦੂਰ ਕਰਨ ਲਈ ਨੌਜਵਾਨ ਪੀੜ੍ਹੀ ਨੂੰ ਹੀ ਅੱਗੇ ਆਉਣਾ ਚਾਹੀਦਾ ਹੈ । ਅੰਤ ਵਿਚ ਪ੍ਰਿੰਸੀਪਲ ਚਾਵਲਾ ਨੇ ਆਏ ਹੋਏ ਮਹਿਮਾਨ ਦਾ ਧੰਨਵਾਦ ਕੀਤਾ I