ਮੁੰਬਈ ‘ਚ ਇਮਾਰਤ ਡਿੱਗਣ ਨਾਲ ਵਾਪਰਿਆ ਹਾਦਸਾ 1 ਦੀ ਮੌਤ, ਕਈ ਜ਼ਖ਼ਮੀ

  0
  51

  ਮੁੰਬਈ, ਜਨਗਾਥਾ ਟਾਇਮਜ਼: (ਰਵਿੰਦਰ)

  ਮੁੰਬਈ ਦੇ ਬਾਂਦਰਾ ਖੇਤਰ ਵਿਚ ਇਕ ਇਮਾਰਤ ਦਾ ਕੁੱਝ ਹਿੱਸਾ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਪੰਜ ਲੋਕ ਜ਼ਖਮੀ ਵੀ ਹੋਏ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਅਧਿਕਾਰੀ ਅਤੇ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ।

  ਅਜੇ ਤਾਂ ਮਾਨਸੂਨ ਨੇ ਦਸਤਕ ਦਿੱਤੀ ਹੀ ਹੈ ਕਿ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਵਿਚ ਹਲਕੀ ਬਰਸਾਤ ਨਾਲ ਹੀ ਇਸਦਾ ਪ੍ਰਭਾਵ ਨਰ ਆਉਣ ਲੱਗ ਗਿਆ, ਜਿਥੇ ਇਕ 4 ਮੰਜ਼ਿਲਾ ਮਕਾਨ ਦਾ ਚੌਥਾ ਹਿੱਸਾ ਡਿੱਗ ਗਿਆ, ਜਿਸ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ 5 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮੁੰਬਈ ਦੇ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ।

  ਦੱਸਣਯੋਗ ਹੈ ਕਿ ਹਾਦਸੇ ਦੌਰਾਨ ਹੋ ਰਹੀ ਬਰਸਾਤ ਦੇ ਚਲਦਿਆਂ ਰਾਹਤ ਕਾਰਜ ਵਿਚ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਜਿਥੇ ਹਾਡੇਸ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਅਤੇ ਪੁਲਿਸ ਅਧਿਕਾਰੀ ਮੌਜੂਦ ਰਹੇ ਇਸ ਦੇ ਨਾਲ ਹੀ ਵਿਧਾਇਕ ਜਿਸਨ ਸਿੱਦੀਕੀ ਮੌਕੇ ‘ਤੇ ਪਹੁੰਚੇ , ਜਿੰਨਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਾਦਸੇ ਚ ਜ਼ਖ਼ਮੀ ਹੋਏ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ, ਤਾਂ ਜੋ ਉਨਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ। ਫਿਲਹਾਲ ਮੌਕੇ ‘ਤੇ ਬਿਜਲੀ ਸਪਲਾਈ ਬੰਦ ਰੱਖੀ ਗਈ ਹੈ ਤਾਂ ਜੋ ਬਰਸਾਤ ‘ਚ ਕਿਸੀ ਹੋਰ ਤਰ੍ਹਾਂ ਦੀ ਸਪਾਰਕਿੰਗ ਆਦਿ ਨਾਲ ਕੋਈ ਹੋਰ ਹਾਦਸਾ ਨਾ ਵਾਪਰ ਸਕੇ।

  LEAVE A REPLY

  Please enter your comment!
  Please enter your name here