ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਉਸਨੂੰ ਆਪਣਾ ਜੀਵਨ ਗੁਜਾਰਨ ਲਈ ਰਿਸ਼ਤੇ ਨਾਤਿਆਂ ਦੀ ਜ਼ਰਰੂਤ ਹੁੰਦੀ ਹੈ- ਸਾਧਵੀ ਰੁਕਮਨੀ ਭਾਰਤੀ

  0
  212

  ਹੁਸ਼ਿਆਰਪੁਰ (ਪਵਨ ) ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਗੌਤਮ ਨਗਰ ਹੁਸ਼ਿਆਰਪੁਰ ਦੁਆਰਾ ਧਾਰਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸੰਸਥਾਨ ਦੇ ਸੰਚਾਲਕ ਸ੍ਰੀ ਗੁਰੂ ਆਸ਼ੂਤੋਸ਼ ਮਹਾਰਾਜ ਜੀ ਦੀ ਪਰਮ ਸੇਵਕਾ ਸਾਧਵੀ ਸੁਸ੍ਰੀ ਰੁਕਮਨੀ ਭਾਰਤੀ ਜੀ ਨੇ ਆਪਣੇ ਪ੍ਰਵਚਨਾ ਵਿੱਚ ਕਿਹਾ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਉਸਨੂੰ ਆਪਣਾ ਜੀਵਨ ਗੁਜਾਰਨ ਲਈ ਰਿਸ਼ਤੇ ਨਾਤਿਆਂ ਦੀ ਜ਼ਰਰੂਤ ਹੁੰਦੀ ਹੈ।ਉਹ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਤੋਂ ਹੀ ਆਪਣੀ ਨੀਜੀ ਤੇ ਭਾਵਨਾਤਮਕ ਜ਼ਰੁਰਤਾਂ ਪੂਰੀਆਂ ਕਰਦਾ ਹੈ। ਇੱਥੇ ਇਹ ਗੱਲ ਵਿਚਾਰਨਯੋਗ ਹੈ ਕਿ ਜਦੋਂ ਅਸੀਂ ਕਿਸੇ ਦਾ ਸੰਗ ਕਰਦੇ ਹਾਂ ਤਾਂ ਉਸ ਸੰਗਤੀ ਦੇ ਵਿਚਾਰ ਸਾਡੇ ਤੇ ਚੰਗਾ ਤੇ ਬੁਰਾ ਪ੍ਰਭਾਵ ਪਾਉਂਦੇ ਹਨ। ਇਸ ਨਾਲ ਸਾਡੇ ਕਰਮ ਤੇ ਸੰਸਕਾਰ ਬਣਦੇ ਹਨ।ਅਸੀ ਆਪਣੇ ਜੀਵਨ ਵਿੱਚ ਓਹੀ ਕਰਮ ਕਰਦੇ ਹਾਂ ਜੋ ਅਸੀ ਜਾਣੇ ਅਨਜਾਣੇ ਵਿੱਚ ਆਸ ਪਾਸ ਤੋਂ ਵਿਚਾਰਾਂ ਦੇ ਰੂਪ ਵਿੱਚ ਗ੍ਰਹਿਣ ਕੀਤੇ ਹੁੰਦੇ ਹਨ। ਉਹਨਾ ਕਿਹਾ ਕਿ ਸਾਡੇ ਸਾਸ਼ਤਰ ਕਹਿੰਦੇ ਹਨ ਕਿ ਸਵਰਗ ਤੇ ਨਰਕ ਦਾ ਰਸਤਾ ਇਨਸਾਨ ਦੀ ਸੰਗਤੀ ਤੈਅ ਕਰਦੀ ਹੈ। ਇਸ ਲਈ ਸਾਡੇ ਮਹਾਪੁਰਸ਼ਾਂ ਨੇ ਸਤਸੰਗ ਦੀ ਬਹੁਤ ਮਹਿਮਾ ਗਾਈ ਹੈ।ਸਤਸੰਗ ਦਾ ਅਰਥ ਹੈ ਸੱਚ ਦਾ ਸੰਗ ਕਰਨਾ ਪਰ ਇੱਥੇ ਸੰਸਾਰ ਵਿੱਚ ਅਸੀਂ ਆਪਣੀਆਂ ਇੰਦਰੀਆਂ ਦੁਆਰਾ ਜੋ ਵੀ ਅਨੁਭਵ ਕਰਦੇ ਹਾਂ ਉਹ ਸਭ ਮਿਥਿਆ ਹੈ।ਉਹਨਾ ਕਿਹਾ ਕਿ ਪ੍ਰਭੂ ਦੀ ਕ੍ਰਿਪਾ ਦੇ ਬਿਨਾ ਸਤਸੰਗ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਦੋਂ ਸਾਡੇ ਕਈ ਜਨਮਾਂ ਦੇ ਪੁੰਨ ਇੱਕਠੇ ਹੁੰਦੇ ਹਨ ਤਾਂ ਹੀ ਸਾਨੂੰ ਪੂਰਨ ਬ੍ਰਹਮਨਿਸ਼ਠ ਸੰਤ ਦਾ ਆਸਰਾ ਮਿਲਦਾ ਹੈ।ਉਹਨਾ ਕਿਹਾ ਕਿ ਮਾਨਵ ਤਨ ਦਾ ਮਿਲਣਾ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਲੇਕਿਨ ਜੇਕਰ ਅਸੀਂ ਆਪਣੇ ਜੀਵਨ ਨੂੰ ਵਿਸ਼ੇ ਵਿਕਾਰਾਂ ਵਿੱਚ ਲਿਪਤ ਹੋ ਕੇ ਗੁਜਾਰ ਦਿੰਦੇ ਹਾਂ ਤਾਂ ਸਾਡੀ ਅਧਿਆਤਮਿਕ ਯਾਤਰਾ ਦੀ ਕਦੇ ਵੀ ਸ਼ੁਰੂਆਤ ਨਹੀਂ ਹੋ ਸਕਦੀ।ਅਸੀਂ ਪਸ਼ੂਆਂ ਦੇ ਵਰਗਾ ਜੀਵਨ ਵਤੀਤ ਕਰਕੇ ਇਸ ਸੰਸਾਰ ਤੋਂ ਚਲੇ ਜਾਂਦੇ ਹਾਂ। ਅੰਤ ਵਿੱਚ ਸਾਧਵੀ ਜੀ ਨੇ ਕਿਹਾ ਜੋ ਵਿਵੇਕਸ਼ੀਲ ਆਤਮਾਵਾਂ ਹੁੰਦੀਆਂ ਹਨ, ਉਹ ਇਸ ਅਨਮੋਲ ਜੀਵਨ ਦਾ ਲਾਭ ਪ੍ਰਾਪਤ ਕਰਦੀਆਂ ਹਨ।ਉਹ ਵਿਚਾਰ ਕਰਦੀਆਂ ਹਨ ਕਿ ਇਹ ਜੀਵਨ ਸਾਨੂੰ ਕਿਸ ਲਈ ਮਿਲਿਆ ਹੈ, ਸਾਡਾ ਇਸ ਸੰਸਾਰ ਦੇ ਆਉਣ ਦਾ ਕੀ ਉਦੇਸ਼ ਹੈ। ਇਸ ਲਈ ਸਾਨੂੰ ਵੀ ਜ਼ਰੂਰਤ ਹੈ ਜੀਵਨ ਰਹਿੰਦੇ ਹੋਏ ਅਸੀਂ ਐਸੇ ਸੰਤ ਦੀ ਪ੍ਰਾਪਤੀ ਕਰ ਲਈਏ ਜਿਸਦੀ ਮਹਿਮਾ ਸਾਡੇ ਸਾਰੇ ਧਾਰਮਿਕ ਗ੍ਰੰਥ ਗਾ ਰਹੇ ਹਨ,ਕਿ ਜਿਸਦੀ ਸ਼ਰਨ ਵਿੱਚ ਜਾ ਕੇ ਅਸੀਂ ਈਸ਼ਵਰ ਦਰਸ਼ਨ ਪ੍ਰਾਪਤ ਕਰ ਲਈਏ। ਸਾਨੂੰ ਜੀਵਨ ਦਾ ਸੱਚ ਜਾਣ ਕੇ ਆਪਣੇ ਅੰਦਰ ਹੀ ਪ੍ਰਭੂ ਕੇ ਨਿਰਾਕਾਰ ਰੂਪ ਪ੍ਰਕਾਸ਼ ਦਾ ਦਰਸ਼ਨ ਕਰਨਾ ਚਾਹੀਦਾ ਹੈ,ਤਾਂ ਹੀ ਅਸੀਂ ਸੰਸਾਰ ਵਿੱਚ ਰਹਿਣਾ ਸਿੱਖ ਪਾਵਾਂਗੇ। ਜਿਸ ਤਰਾਂ ਕਮਲ ਦਾ ਫੁੱਲ ਚਿਕੜ ਵਿੱਚ ਰਹਿ ਕੇ ਵੀ ਸਦਾ ਆਪਣਾ ਨਾਤਾ ਸੂਰਜ ਨਾਲ ਬਣਾਈ ਰੱਖਦਾ ਹੈ।

  LEAVE A REPLY

  Please enter your comment!
  Please enter your name here