ਗੜ੍ਹਸ਼ੰਕਰ (ਸੇਖੋਂ ) -ਦੋਆਬਾ ਸਾਹਿਤ ਸਭਾ ਦੇ ਪ੍ਰਧਾਨ ਪ੍ਰੋ. ਸੰਧੂ ਵਰਿਆਣਵੀ ਦੀ ਅਗਵਾਈ ਹੇਠ ਸਭਾ ਦੇ ਸਥਾਨਕ ਦਫ਼ਤਰ ਵਿਖੇ ਅੱਜ ਕਰਵਾਏ ਇਕ ਸਾਹਿਤਕ ਸਮਾਰੋਹ ਦੌਰਾਨ ਪਰਵਾਸੀ ਲੇਖਿਕਾ ਮਨਜੀਤ ਕੌਰ ਗਿੱਲ ਦੀ ਕਾਵਿ ਪੁਸਤਕ ‘ਚਰਖਾ’ ‘ਤੇ ਵਿਚਾਰ ਚਰਚਾ ਕੀਤੀ ਗਈ ਅਤੇ ਪਰਵਾਸੀ ਲੇਖਿਕਾ ਨਾਲ ਰੂ ਬ ਰੂ ਕਰਵਾਇਆ ਗਿਆ। ਇਸ ਮੌਕੇ ਅਹੁਦੇਦਾਰਾਂ ਵਲੋਂ ਸਭ ਤੋਂ ਪਹਿਲਾਂ ਦੋ ਮਿੰਟ ਦਾ ਮੋਨ ਧਾਰ ਕੇ ਪਿਛਲੇ ਦਿਨਾਂ ਦੌਰਾਨ ਅਕਾਲ ਚਲਾਣਾ ਕਰ ਗਏ ਸਾਹਿਤਕਾਰ ਐਸ ਤਰਸੇਮ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ ਗਈ। ਇਸ ਮੌਕੇ ਪ੍ਰੋ ਵਰਿਆਣਵੀ ਨੇ ਪੁੱਜੀਆਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ ਅਤੇ ਮਨਜੀਤ ਕੌਰ ਗਿੱਲ ਦੀ ਸਾਹਿਤ ਸਿਰਜਣਾ ਬਾਰੇ ਜਾਣ ਪਛਾਣ ਕਰਵਾਈ। ਇਸ ਮੌਕੇ ਉਨ•ਾਂ ਸ਼ਾਇਰਾ ਦੇ ਕਾਵਿ ਸਫ਼ਰ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ। ਅਵਤਾਰ ਸਿੰਘ ਸੰਧੂ, ਅਮਰੀਕ ਹਮਰਾਜ਼ ਅਤੇ ਲੇਖਕ ਸੰਤੋਖ ਸਿੰਘ ਵੀਰ ਨੇ ਸ਼ਾਇਰਾ ਦੀ ਪੁਸਤਕ ‘ਚਰਖਾ’ ਵਿਚਾਰ ਰੱਖੇ ਅਤੇ ਕਿਹਾ ਕਿ ਇਹ ਕਵਿਤਾਵਾਂ ਇਕ ਖਾਸ ਕਿਸਮ ਦੇ ਤਰੰਨੁਮ ਵਿਚ ਬੱਝੀਆਂ ਹਨ ਜਿਸ ਕਰਕੇ ਪਾਠਕਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ। ਇਸ ਮੌਕੇ ਬੁਲਾਰਿਆਂ ਨੇ ਸ਼ਾਇਰਾ ਵਲੋਂ ਅਮਰੀਕਾ ਵਿਖੇ ਰਹਿੰਦਿਆਂ ਪੰਜਾਬੀ ਸਭਿਆਚਾਰ ਅਤੇ ਭਾਸ਼ਾ ਪ੍ਰਤੀ ਪਿਆਰ ਸਤਿਕਾਰ ਪੇਸ਼ ਕਰਦੀ ਸ਼ਾਇਰੀ ਬਾਰੇ ਸਵਾਲ ਸਾਂਝੇ ਕੀਤੇ। ਮਨਜੀਤ ਕੌਰ ਗਿੱਲ ਨੇ ਪਰਵਾਸ ਦੀਆਂ ਸਾਹਿਤਕ ਗਤੀਵਿਧੀਆਂ ਅਤੇ ਸ਼ਾਇਰੀ ਦੀ ਰਚਨਾ ਪ੍ਰਕਿਰਿਆ ਬਾਰੇ ਵਿਚਾਰ ਰੱਖੇ। ਉਨ੍ਹਾਂ ਪੰਜਾਬ ਵਿਚ ਭਾਸ਼ਾ ਸਾਹਿਤ ਅਤੇ ਸਭਿਆਚਾਰ ਦੇ ਵਰਤਮਾਨ ਸੰਕਟਾਂ ਬਾਰੇ ਚਿੰਤਾ ਜ਼ਾਹਿਰ ਕੀਤੀ। ਅਹੁਦੇਦਾਰਾਂ ਵਲੋਂ ਮਨਜੀਤ ਕੌਰ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਿੰ ਬਿੱਕਰ ਸਿੰਘ, ਪ੍ਰੋ ਰਜਿੰਦਰ ਸਿੰਘ,ਸੰਤੋਖ ਸਿੰਘ ਵੀਰ, ਓਮ ਪ੍ਰਕਾਸ਼ ਜ਼ਖ਼ਮੀ,ਤਾਰਾ ਸਿੰਘ ਚੇੜਾ,ਹਰਦੇਵ ਸਿੰਘ,ਬਲਵੰਤ ਸਿੰਘ,ਗੁਰਦੀਪ ਕੌਰ ਕੋਮਲ,ਮਨਜੀਤ ਅਰਮਾਨ,ਹਰਦੇਵ ਰਾਏ ਆਦਿ ਸਮੇਤ ਸਾਹਿਤ ਪ੍ਰੇਮੀ ਹਾਜ਼ਰ ਸਨ।
ਕੈਪਸ਼ਨ-ਸ਼ਾਇਰਾ ਮਨਜੀਤ ਕੌਰ ਗਿੱਲ ਨਾਲ ਰੂ ਬ ਰੂ ਸਮਾਰੋਹ ਪਿਛੋਂ ਹਾਜ਼ਰ ਸਾਹਿਤਕਾਰ। ਫੋਟੋ ਸੇਖੋਂ