ਹੁਸ਼ਿਆਰਪੁਰ (ਜਨਗਾਥਾ ਟਾਈਮਜ਼) ਭਾਸ਼ਾ ਵਿਭਾਗ ਹੁਸ਼ਿਆਰਪੁਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ, ਜਿਸ ਵਿੱਚ 10 ਤੋਂ ਵਧੇਰੇ ਸਕੂਲਾਂ ਨੇ ਭਾਗ ਲਿਆ। ਜਾਣਕਾਰੀ ਦਿੰਦਿਆਂ ਜ਼ਿਲਾ ਭਾਸ਼ਾ ਅਫ਼ਸਰ ਸ਼੍ਰੀਮਤੀ ਅਵਿਨਾਸ਼ ਕੌਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਲੇਖ ਮੁਕਾਬਲਿਆਂ ਵਿੱਚ ਪਹਿਲੇ ਸਥਾਨ ‘ਤੇ ਅਮਨਦੀਪ ਕੌਰ ਸ.ਸ.ਸ.ਸ.ਨਾਰੂ ਨੰਗਲ, ਦੂਸਰੇ ਸਥਾਨ ‘ਤੇ ਪੂਜਾ ਪੀ.ਡੀ. ਆਰੀਆ ਸਕੂਲ ਅਤੇ ਤੀਸਰੇ ਸਥਾਨ ‘ਤੇ ਨਸੀਬ ਕੁਮਾਰ, ਸ.ਸ.ਸ.ਸ. ਜਨੌੜੀ ਰਹੇ। ਇਸ ਤੋਂ ਇਲਾਵਾ ਕਹਾਣੀ ਮੁਕਾਬਲਿਆਂ ਵਿੱਚ ਪਹਿਲੇ ਸਥਾਨ ‘ਤੇ ਅੰਜਲੀ ਸੌਂਟ ਫ਼ਰੀਦ ਪਬਲਿਕ ਸਕੂਲ, ਦੂਸਰੇ ਸਥਾਨ ਅਤੇ ਅਕਸ਼ੈ ਕੁਮਾਰ. ਸ.ਸ.ਸ.ਸ. ਅਹਿਰਾਣਾ ਕਲਾਂ ਅਤੇ ਤੀਸਰੇ ਸਥਾਨ ‘ਤੇ ਅਨਾਦਯਾ ਭਾਰਦਵਾਜ, ਸ.ਸ.ਸ.ਸ. ਰੇਲਵੇ ਮੰਡੀ ਰਹੇ। ਕਵਿਤਾ ਸਿਰਜ ਮੁਕਾਬਲਿਆਂ ਵਿੱਚ ਪਹਿਲੇ ਸਥਾਨ ‘ਤੇ ਸਿਮਰਨਜੀਤ ਕੌਰ ਸ.ਸ.ਸ.ਸ.ਅਹਿਰਾਣਾ ਕਲਾਂ, ਦੂਸਰੇ ਸਥਾਨ ‘ਤੇ ਰੱਜੀ ਸ.ਸ.ਸ.ਸ.ਰੇਲਵੇ ਮੰਡੀ ਅਤੇ ਤੀਸਰੇ ਸਥਾਨ ‘ਤੇ ਗੌਰੀ ਸੇਂਟ ਫ਼ਰੀਦ ਪਬਲਿਕ ਸਕੂਲ ਹੁਸ਼ਿਆਰਪੁਰ ਰਹੇ। ਇਸੇ ਤਰ੍ਹਾਂ ਪੰਜਾਬੀ ਕਵਿਤਾ ਗਾਇਨ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਸਰਗਮ, ਸ.ਸ.ਸ.ਸਮਾਰਟ ਸਕੂਲ ਨਸਰਾਲਾ, ਦੂਸਰੇ ਸਥਾਨ ‘ਤੇ ਸਾਕਸ਼ੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਮਾਡਲ ਟਾਊਨ ਅਤੇ ਤੀਸਰੇ ਸਥਾਨ ‘ਤੇ ਹਰਕੰਵਲ ਹੀਰ ਸ.ਸ.ਸ.ਸ. ਅਹਿਰਾਣਾ ਕਲਾਂ ਨੇ ਪ੍ਰਾਪਤ ਕੀਤਾ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਜਿਲ੍ਹਾ ਸਿੱਖਿਆ ਅਫ਼ਸਰ (ਸ) ਸ਼੍ਰੀ ਮੋਹਨ ਸਿੰਘ ਲੇਹਲ ਵਲੋਂ ਕੀਤੀ ਗਈ।
ਸ਼੍ਰੀਮਤੀ ਅਵਿਨਾਸ਼ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਦੇ ਹਰੇਕ ਵਰਗ ਵਿੱਚ ਪਹਿਲੇ ਅਤੇ ਦੂਸਰੇ ਸਥਾਨ ‘ਤੇ ਆਉਣ ਵਾਲੇ ਵਿਦਿਆਰਥੀ ਰਾਜ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾਂ ਲੈਣਗੇ, ਜਿਸ ਦੀ ਘੋਸ਼ਣਾ ਬਾਅਦ ਵਿੱਚ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲਿਆਂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜੱਜ ਪ੍ਰਿੰਸੀਪਲ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਡਾ. ਐਸ.ਐਸ. ਸ਼ਰਮਾ, ਹੈਡ ਆਫ਼ ਦੀ ਮਿਊਜਿਕ ਸਰਕਾਰੀ ਕਾਲਜ ਹੁਸ਼ਿਆਰਪੁਰ ਪ੍ਰੋ: ਹਰਜਿੰਦਰ ਸਿੰਘ ਅਤੇ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਪ੍ਰੋ: ਚੇਤਨਾ ਸ਼ਰਮਾ ਤੋਂ ਇਲਾਵਾ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।