ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 3 ਲੱਖ ਤੋਂ ਘੱਟ ਨਵੇਂ ਕੇਸ, 4100 ਤੋਂ ਵੱਧ ਮੌਤਾਂ

  0
  45

  ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

  ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਥੋੜਾ ਘੱਟ ਹੋਇਆ ਹੈ ਪਰ ਕੋਰੋਨਾ ਮਰੀਜ਼ਾਂ ਦੀਆਂ ਮੌਤਾਂ ਦੀ ਗਿਣਤੀ ਅਜੇ ਵੀ ਘੱਟ ਨਹੀਂ ਹੋਈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਪਹਿਲੀ ਵਾਰ 3 ਲੱਖ ਤੋਂ ਘੱਟ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆਏ ਹਨ, ਜਦੋਂਕਿ 4100 ਤੋਂ ਵੱਧ ਮਰੀਜਾਂ ਨੇ ਦਮ ਤੋੜਿਆ ਹੈ।

  ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਸੋਮਵਾਰ ਨੂੰ ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ 2,81,386 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 4,106 ਲੋਕਾਂ ਦੀ ਮੌਤ ਹੋਈ ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਅੱਜ ਆਏ ਨਵੇਂ ਅੰਕੜਿਆਂ ਨਾਲੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੈ। ਇਸ ਦੌਰਾਨ 3,78,741 ਲੋਕ ਠੀਕ ਵੀ ਹੋਏ ਹਨ। ਇਸ ਤਰ੍ਹਾਂ ਦੇਸ਼ ‘ਚ ਕੁੱਲ ਮਾਮਲਿਆਂ ਦੀ ਗਿਣਤੀ 2,49,65,463 ਹੋ ਗਈ ਹੈ ਅਤੇ 2,74,390 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ ਦੇਸ਼ ‘ਚ ਸਰਗਰਮ ਮਾਮਲਿਆਂ ਦੀ ਗਿਣਤੀ 35,16,997 ਹੈ। ਹੁਣ ਤੱਕ 2,11,74,076 ਮਰੀਜ਼ ਠੀਕ ਹੋ ਗਏ ਹਨ। ਉੱਥੇ ਹੀ ਹੁਣ ਤੱਕ 18,29,26,460 ਲੋਕਾਂ ਦਾ ਟੀਕਾਕਰਨ ਹੋ ਚੁੱਕਿਆ ਹੈ।ਦਿੱਲੀ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਗਿਰਾਵਟ ਆ ਰਹੀ ਹੈ। ਰਾਜਧਾਨੀ ਵਿੱਚ ਐਤਵਾਰ ਨੂੰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 6 ਹਜ਼ਾਰ 456 ਨਵੇਂ ਕੇਸ ਸਾਹਮਣੇ ਆਏ ਅਤੇ 262 ਲੋਕਾਂ ਦੀ ਮੌਤ ਹੋ ਗਈ। ਦਿੱਲੀ ਵਿਚ ਸਕਾਰਾਤਮਕ ਦਰ ਵੀ 10.40 ਫ਼ੀਸਦ ‘ਤੇ ਆ ਗਈ ਹੈ, ਜੋ ਕਿ 11 ਅਪ੍ਰੈਲ ਤੋਂ ਬਾਅਦ ਦੀ ਸਭ ਤੋਂ ਘੱਟ ਹੈ।

  ਮਹਾਰਾਸ਼ਟਰ ਵਿੱਚ ਕੋਰੋਨਾ ਦੇ ਕੇਸ ਲਗਾਤਾਰ ਘਟਦੇ ਜਾ ਰਹੇ ਹਨ। ਹਾਲਾਂਕਿ ਰਾਜ ਵਿਚ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ ਬਹੁਤ ਚਿੰਤਾਜਨਕ ਬਣੀ ਹੋਈ ਹੈ। ਮਹਾਂਰਾਸ਼ਟਰ ਵਿੱਚ ਪਿਛਲੇ 24 ਘੰਟਿਆਂ ਵਿੱਚ ਇੱਕ ਦਿਨ ਵਿੱਚ ਕੋਰੋਨਾ ਕਾਰਨ 34 ਹਜ਼ਾਰ 389 ਨਵੇਂ ਕੇਸ ਆਏ ਅਤੇ 974 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਮੁੰਬਈ ਵਿਚ ਕੋਰੋਨਾ ਦੇ 1544 ਮਾਮਲੇ ਸਾਹਮਣੇ ਆਏ ਅਤੇ 60 ਲੋਕਾਂ ਦੀ ਮੌਤ ਹੋ ਗਈ। ਇਸ ਸਮੇਂ ਮਹਾਂਰਾਸ਼ਟਰ ਵਿੱਚ ਕੋਰੋਨਾ ਦੇ ਚਾਰ ਲੱਖ 69 ਹਜ਼ਾਰ ਤੋਂ ਵੱਧ ਸਰਗਰਮ ਮਾਮਲੇ ਹਨ।

  LEAVE A REPLY

  Please enter your comment!
  Please enter your name here