‘ਭਾਰਤੀ ਸਿੱਖਿਆ ਪ੍ਰਬੰਧ ਵਿਚ ਸੁਧਾਰ; ਮੁੱਦੇ ਅਤੇ ਚੁਣੌਤੀਆਂ’ ਵਿਸ਼ੇ ‘ਤੇ ਲਿਖੀ ਪੁਸਤਕ ਰਿਲੀਜ਼

    0
    171

    ਮਾਹਿਲਪੁਰ (ਸੇਖੋਂ )- ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਪਿਛਲੇ ਸਮੇਂ ਦੌਰਾਨ ਨੈਕ ਵਲੋਂ ਭਾਰਤੀ ਸਿੱਖਿਆ ਪ੍ਰਬੰਧ ਵਿਚ ਸੁਧਾਰ ਸਬੰਧੀ ਚੁਣੌਤੀਆਂ ਵਿਸ਼ੇ ‘ਤੇ ਆਯੋਜਿਤ ਸੈਮੀਨਾਰ ਦੌਰਾਨ ਵੱਖ ਵੱਖ ਸਿੱਖਿਆ ਸ਼ਾਸਤਰੀਆਂ ਵਲੋਂ ਪੇਸ਼ ਖੋਜ ਪੱਤਰਾਂ ‘ਤੇ ਅਧਾਰਿਤ ਛਪੀ ਪੁਸਤਕ ‘ਭਾਰਤੀ ਸਿੱਖਿਆ ਪ੍ਰਬੰਧ ਵਿਚ ਸੁਧਾਰ; ਮੁੱਦੇ ਅਤੇ ਚੁਣੌਤੀਆਂ’ ਦੇ ਰਿਲੀਜ਼ ਸਬੰਧੀ ਇਕ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸਿੱਖ ਵਿਦਿਅਕ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ,ਮੈਨੇਜਰ ਇੰਦਰਜੀਤ ਸਿੰਘ ਭਾਰਟਾ,ਜਨਰਲ ਸਕੱਤਰ ਗੁਰਿੰਦਰ ਸਿੰਘ ਬੈਂਸ,ਸਹਾਇਕ ਮੈਨੇਜਰ ਗੁਰਮੇਲ ਸਿੰਘ ਗਿੱਲ ਅਤੇ ਵਰਿੰਦਰ ਕੁਮਾਰ ਸ਼ਰਮਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਮੌਕੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਇਸ ਪੁਸਤਕ ਵਿਚ ਵੱਖ ਵੱਖ ਸਿੱਖਿਆ ਸ਼ਾਸਤਰੀਆਂ ਵਲੋਂ ਪੜ•ੇ ਉੱਚ ਪੱਧਰ ਦੇ ਖੋਜ ਪੱਤਰ ਸ਼ਾਮਿਲ ਕੀਤੇ ਗਏ ਹਨ ਜਿਹੜੇ ਕਿ ਖੋਜਾਰਥੀਆਂ ਲਈ ਹੋਰ ਵਿਸ਼ੇਸ਼ ਲਾਹੇਵੰਦ ਹੋਣਗੇ। ਪੁਸਤਕ ਦੇ ਸੰਪਾਦਰ ਡਾ. ਰਾਕੇਸ਼ ਕੁਮਾਰ ਨੇ ਕਿਤਾਬ ਦੀ ਰਚਨਾ ਪ੍ਰਕਿਰਿਆ ਬਾਰੇ ਵਿਚਾਰ ਰੱਖੇ। ਇਸ ਮੌਕੇ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਮਿਆਰੀ ਸਿੱਖਿਆ ਲਈ ਅਜਿਹੀਆਂ ਪੁਸਤਕਾਂ ਦੀ ਲੋੜ ਬਾਰੇ ਦੱਸਿਆ। ਇਸ ਮੌਕੇ ਡਾ. ਤਾਰਾ ਦੇਵੀ,ਪ੍ਰੋ ਬਲਵੀਰ ਕੌਰ ਰੀਹਲ,ਪ੍ਰੋ ਗੁਰਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ।
    ਕੈਪਸ਼ਨ- ਪੁਸਤਕ ਰਿਲੀਜ਼ ਕਰਦੇ ਹੋਏ ਸਿੱਖ ਐਜੂਕੇਸ਼ਨ ਕੌਂਸਲ ਦੇ ਅਹੁਦੇਦਾਰ ਅਤੇ ਹੋਰ ਪਤਵੰਤੇ।

    LEAVE A REPLY

    Please enter your comment!
    Please enter your name here