ਬਾਬਾ ਜੋੜ ਬੜਾ ਸਾਹਿਬ ਭੂੰਨੋ ਵਲੋਂ ਵਿਸ਼ਾਲ ਖ਼ੂਨਦਾਨ ਕੈਂਪ

  0
  140

  ਮਾਹਿਲਪੁਰ (ਮੋਹਿਤ ਹੀਰ )-ਬਲਾਕ ਮਾਹਿਲਪੁਰ ਦੇ ਪਿੰਡ ਭੂੰਨੋਂ ਵਿਖ਼ੇ ਧਾਰਮਿਕ ਸਥਾਨ ਜੋੜ ਬੜਾ ਸਾਹਿਬ ਵਿਖ਼ੇ ਗਰਾਮ ਪੰਚਾਇਤ ਵਲੋਂ ਸਰਪੰਚ ਪਰਮਜੀਤ ਸਿੰਘ ਦੀ ਅਗਵਾਈ ਹੇਠ ਪਹਿਲਾ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਸੰਤ ਰਣਤੋੜ ਸਿੰਘ ਨੇ ਕੀਤਾ। ਇਸ ਕੈਂਪ ਦੌਰਾਨ ਤਿੰਨ ਦਰਜ਼ਨ ਦੇ ਕਰੀਬ ਨੌਜਵਾਨ ਨੇ ਖ਼ੂਨਦਾਨ ਕੀਤਾ।
  ਇਸ ਮੌਕੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਸੰਤ ਰਣਤੋੜ ਸਿੰਘ ਨੇ ਕਿਹਾ ਕਿ ਖ਼ੂਨਦਾਨ ਇੱਕ ਮਹਾਂਦਾਨ ਹੈ ਜਿਸ ਲਈ ਨੌਜਵਾਨਾ ਨੂੰ ਤਿਆਰ ਰਹਿਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਪਿੰਡ ਦੀ ਪੰਚਾਇਤ ਵਲੋਂ ਕੀਤਾ ਇਹ ਉੱਦਮ ਸ਼ਲਾਘਾਯੋਗ ਹੈ ਇਸ ਨਾਲ ਕਈ ਵਿਅਕਤੀਆਂ ਦੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਸ ਮੌਕੇ ਗਗਨਦੀਪ ਸਿੰਘ ਮੈਂਬਰ ਜਿਲ•ਾ ਪਰਿਸ਼ਦ, ਰਮਨ ਕੁਮਾਰ ਸੰਮਤੀ ਮੈਂਬਰ, ਅਮਨਦੀਪ ਸਿੰਘ ਸੰਮਤੀ ਮੈਂਬਰ, ਪਰਮਜੀਤ ਸਿੰਘ ਬੰਬੇਲੀ, ਪਰਮਿੰਦਰ ਸਿੰਘ ਸੰਘਾ, ਗੁਰਦੇਵ ਸਿੰਘ ਰਾਜੂ, ਰਵਿੰਦਰ ਸਿੰਘ ਪੰਚ, ਰਾਮਜੀ ਦਾਸ, ਮਨਜੀਤ ਸਿੰਘ, ਮਨਜਿੰਦਰ ਸਿੰਘ, ਕੈਪਟਨ ਰੇਸ਼ਮ ਚੰਦ, ਸੋਮ ਦੱਤ, ਅਜੇ ਕੁਮਾਰ, ਮਨਦੀਪ ਸਿੰਘ, ਸੁਖ਼ਜੀਤ ਸਿੰਘ, ਕਾਕਾ ਕੰਮੋਵਾਲ ਸਮੇਤ ਪਿੰਡ ਵਾਸੀ ਅਤੇ ਲੌਜਵਾਨ ਵੱਡੀ ਗਿਣਤੀ ਵਿਚ ਹਾਜ਼ਰ ਸਨ।
  ਫੋਟੋ 16 01
  ਪਿੰਡ ਭੂੰਨੋ ਵਿਖ਼ੇ ਲਗਾਏ ਖ਼ੂਨਦਾਨ ਕੀਪ ਮੌਕੇ ਸੰਤ ਰਣਤੋੜ ਸਿੰਘ, ਪਰਮਜੀਤ ਸਿੰਘ ਸਰਪੰਚ, ਗਗਨਦੀਪ ਸਿੰਘ, ਰਮਨ ਕੁਮਾਰ, ਅਮਨਦੀਪ ਸਿੰਘ ਅਤੇ ਹੋਰ।

  LEAVE A REPLY

  Please enter your comment!
  Please enter your name here