ਪੰਜਾਬ ਹਿਮਾਚਲ ਸੀਮਾ ‘ਤੇ ਵਣ ਵਿਭਾਗ ਦੀ ਮਿਲੀ ਭੁਗਤ ਨਾਲ ਲੱਖ਼ਾਂ ਦੇ ਖ਼ੜੇ ਕੀਮਤੀ ਦਰਖ਼ਤ ਚੋਰੀ

  0
  150

  ਹੁਸ਼ਿਆਰਪੁਰ  । ਮਾਹਿਲਪੁਰ  (ਜਨਗਾਥਾ ਟਾਈਮਜ਼)- ਪੰਜਾਬ ਹਿਮਾਚਲ ਸੀਮਾ ਦੇ ਨਾਲ ਲਗਦੇ ਆਖ਼ਰੀ ਪਿੰਡ ਮੈਲੀ ਅਤੇ ਪਨਾਹਪੁਰ ਦੇ ਧੁਰ ਜੰਗਲੀ ਇਲਾਕੇ ਵਿਚ ਰੇਤ ਮਾਫ਼ੀਆ ਦੇ ਨਾਲ ਨਾਲ ਲੱਕੜ ਮਾਫ਼ੀਆ ਵੀ ਪੂਰੀ ਤਰਾਂ ਨਾਲ ਸਰਗਰਮ ਹੈ। ਚਿੱਟੇ ਦਿਨ ਹੀ ਸਰਕਾਰੀ ਨਿਯਮਾ ਦੀ ਬਲੀ ਦੇ ਕੇ ਰੋਜਾਨਾ ਹੀ ਹਜ਼ਾਰਾਂ ਰੁਪਏ ਦੀ ਕੀਮਤੀ ਲੱਕੜ ਚੋਰੀ ਕੀਤੀ ਜਾ ਰਹੀ ਹੈ ਜਿਸ ਨਾਲ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਂਰਾਂ ਵਿਚ ਪੈਂਦੀਆਂ ਪਹਾੜੀਆਂ ਤੋਂ ਲੱਖ਼ਾਂ ਰੁਪਏ ਦੀ ਕੀਮਤੀ ਲੱਕੜ ਚੋਰੀ ਹੋ ਚੁੱਕੀ ਅਤੇ ਲਗਾਤਾਰ ਚੋਰੀ ਹੋ ਰਹੀ ਹੈ ਪਰੰਤੂ ਸਬੰਧਤ ਵਿਭਾਗ ਅੱਖ਼ਾਂ ਮੀਚੀ ਸਭ ਤਮਾਸ਼ਾ ਵੇਖ਼ ਰਿਹਾ ਹੈ। ਸਿਤਮ ਇੱਥੇ ਇਹ ਵੀ ਹੈ ਕਿ ਸ਼ਿਕਾਇਤ ਕਰਨ ਵਾਲੇ ਲੋਕ ਇਸ ਗਲ ਤੋਂ ਵੀ ਔਖ਼ੇ ਹਨ ਕਿ ਰੇਂਜ਼ ਅਫ਼ਸਰ ਮਾਹਿਲਪੁਰ ਫ਼ੋਨ ਨਾ ਚੁੱਕਣ ਕਾਰਨ ਮਸ਼ਹੂਰ ਹਨ।

         ਮੈਲੀ ਪਨਾਹਪੁਰ ਦੇ ਜੰਗਲ ਬਣੇ ਲੱਕੜ ਚੋਰੀ ਦੇ ਕੇਂਦਰ ਬਿੰਦੂ
       ਰੇਂਜ ਅਫ਼ਸਰ ਦੇ ਫ਼ੋਨ ਨਾ ਚੁੱਕਣ ਤੋਂ ਵੀ ਸ਼ਿਕਾਇਤ ਕਰਨ ਵਾਲੇ ਔਖ਼ੇ

  ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਮਾਹਿਲਪੁਰ ਦੇ ਧੁਰ ਪਹਾੜੀ ਪਿੰਡ ਮੈਲੀ ਪਨਾਹਪੁਰ ਦੇ ਜੰਗਲ ਜੋ ਪੰਜਾਬ ਹਿਮਾਚਲ ਪ੍ਰਦੇਸ਼ ਦੀ ਸੀਮਾ ਦੇ ਨਾਲ ਲੱਗਦੇ ਹਨ ਵਿੱਚੋਂ ਰੋਜਾਨਾ ਹੀ ਹਜ਼ਾਰਾਂ ਦੇ ਕੀਮਤੀ ਹਰੇ ਭਰੇ ਦਰਖ਼ਤ ਚੋਰੀ ਕੀਤੇ ਜਾ ਰਹੇ ਹਨ। ਚਿੱਟੇ ਦਿਨ ਲੱਕੜ ਮਾਫ਼ੀਆ ਇੰਨਾ ਸਰਗਰਮ ਹੋ ਚੁੱਕਾ ਹੈ ਕਿ ਜੰਗਲਾਤ ਵਿਭਾਗ ਦੇ ਕਰਮਚਾਰੀ ਅਤੇ ਅਧਿਕਾਰੀ ਇਸ ਖ਼ੇਤਰ ਵੱਲ ਆਉਣ ਤੋਂ ਵੀ ਕੰਨੀ ਕਤਰਾਉਂਦੇ ਹਨ। ਇਨ•ਾਂ ਦਰਖ਼ਤਾਂ ਵਿਚ ਕੀਮਤੀ ਖ਼ੈਰ, ਤੁਣ, ਸ਼ੀਸ਼ਮ, ਕਿੱਕਰ ਅਤੇ ਹੋਰ ਸਥਾਨ ਖ਼ੇਤਰ ਵਿਚ ਵੁੱਗਣ ਵਾਲੇ ਦਰਖ਼ਤਾਂ ਦੀ ਬਹੁ ਗਿਣਤੀ ਸ਼ਾਮਿਲ ਹੈ। ਪੱਤਰਕਾਰਾਂ ਦੀ ਟੀਮ ਨੇ ਜਦੋਂ ਘੁਰ ਜੰਗਲ ਦਾ ਦੌਰਾ ਕੀਤਾ ਤਾਂ ਉੱਛੇ ਦੁਪਹਿਰ ਸਮੇਂ ਹੀ ਅੱਧਾ ਦਰਜ਼ਨ ਦੇ ਕਰੀਬ ਮਜ਼ਦੂਰ ਦਰਖ਼ਤਾਂ ਦੀ ਕਟਾਈ ਕਰ ਰਹੇ। ਇਨ•ਾਂ ਦਰਖ਼ਤਾਂ ਦੀ ਢੋਆ ਢੁਆਈ ਵੀ ਸੂਰਜ਼ ਢਲਦੇ ਹੀ ਸ਼ੁਰੂ ਹੋ ਜਾਂਦੀ ਹੈ ਅਤੇ ਟਰਾਲੀਆਂ ਲੱਦ ਹਨੇਰਾ ਹੁੰਦੇ ਹੀ ਇਹ ਲੱਕੜ ਮਾਫ਼ੀਆ ਦੇ ਬੰਦਿਆਂ ਵਲੋਂ ਸੁਰੱਖ਼ਿਅਤ ਥਾਂਵਾ ‘ਤੇ ਪਹੁੰਚਾ ਦਿੱਤੀ ਜਾਂਦੀ ਹੈ। ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਇਹ ਕਾਰਾ ਸਥਾਨਕ ਪੰਚਾਇਤ ਅਤੇ ਵਣ ਵਿਭਾਗ ਦੀ ਮਿਲੀ ਭੁਗਤ ਨਾਲ ਜਾਰੀ ਹੈ। ਜੰਗਲਾਤ ਵਿਭਾਗ ਦੀਆਂ ਇਸ ਖ਼ੇਤਰ ਵਿਚ ਤਿੰਨ ਥਾਂਵਾਂ ‘ਤੇ ਪੋਸਟਾਂ ਹੋਣ ਦੇ ਇਨ•ਾਂ ਪੋਸਟਾਂ ‘ਤੇ ਲੱਕੜ ਚੋਰੀ ਦੌਰਾਨ ਕੋਈ ਵੀ ਕਰਮਚਾਰੀ ਨਹੀਂ ਰਹਿੰਦਾ ਜਿਸ ਕਾਰਨ ਚੋਰੀ ਦੀ ਲੱਕੜ ਆਸਾਨੀ ਨਾਲ ਜੰਗਲੀ ਖ਼ੇਤਰ ਵਿੱਚੋਂ ਬਾਹਰ ਆ ਜਾਂਦੀ ਹੈ। ਮੈਨੀ ਪਨਾਹਪੁਰ ਦੇ ਨਾਲ ਲਗਦੀ ਹਿਮਾਚਲ ਸੀਮਾਂ ਦੇ ਨਾਲ ਜੰਗਲਾਤ ਵਿਭਾਗ ਦੀ ਚੈਕ ਪੋਸਟ ਅਤੇ ਅੰਗਰੇਜਾਂ ਦੇ ਵੇਲੇ ਦਾ ਰੈਸਟ ਹਾਊਸ ਵੀ ਮੌਜੂਦ ਹੈ ਪਰੰਤੂ ਇਹ ਸਿਰਫ਼ ਕਾਗਜਾਂ ਤੱਕ ਸੀਮਿਤ ਹੋ ਕੇ ਰਹਿ ਗਿਆ ਹੈ ਜਦਕਿ ਲੱਕੜ ਮਾਫ਼ੀਆ ਵਲੋਂ ਖੜ•ੇ ਦਰਖ਼ਤਾਂ ਦੀ ਚੋਰੀ ਲਈ ਇਸੇ ਖ਼ੇਤਰ ਨੂੰ ਕੇਂਦਰ ਬਿੰਦੂ ਬਣਾਇਆ ਗਿਆ ਹੈ। ਪਹਾੜੀਆਂ ਉੱਤੇ ਛੋਟੇ ਮੋਟੇ ਵੱਢੇ ਗਏ ਸੈਕੜੇ ਦਰਖ਼ਤਾਂ ਦੇ ਨਿਸ਼ਾਨ ਆਮ ਹੀ ਦੇਖ਼ੇ ਜਾ ਸਕਦੇ ਹਨ। ਜੰਗਲਾਤ ਵਿਭਾਗ ਵਲੋਂ ਕਾਗਜਾਂ ਵਿਚ ਹੀ ਗਸ਼ਤ ਦਿਖ਼ਾਈ ਜਾ ਰਹੀ ਹੈ ਜਾਂ ਫ਼ਿਰ ਉਨ•ਾਂ ਛੋਟੇ ਮੋਟੇ ਘਰ ਦਾ ਬਾਲਣ ਲੈ ਕੇ ਜਾਣ ਵਾਲਿਆਂ ਵਿਰੁੱਧ ਲੱਕੜ ਚੋਰੀ ਦੇ ਮਾਮਲੇ ਦਰਜ਼ ਕਰਕੇ ਆਪਣੀ ਆਹਲਾ ਅਫ਼ਸਰਾਂ ਅੱਗੇ ਸਰਗਰਮੀ ਦਿਖ਼ਾਈ ਜਾ ਰਹੀ ਹੈ। ਇਸ ਸਬੰਧੀ ਰੇਜ਼ ਅਫ਼ਸਰ ਬਲਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਵਾਰ ਵਾਰ ਫ਼ੋਨ ਕਰਨ ‘ਤੇ ਵੀ ਉਨ•ਾਂ ਫ਼ੋਨ ਹੀ ਨਾ ਚੁੱਕਿਆ। ਇਸ ਸਬੰਧੀ ਜਿਲ•ਾ ਵਣ ਅਫ਼ਸਰ ਨਰੇਸ਼ ਮਹਾਜਨ ਨਾਲ ਸੰਪਰਕ ਕੀਤਾਂ ਤਾਂ ਉਨ•ਾਂ ਦੱਸਿਆ ਕਿ ਇਹ ਮਾਮਲਾ ਉਨ•ਾਂ ਦੇ ਧਿਆਨ ਵਿਚ ਨਹੀਂ ਹੈ। ਸਵੇਰੇ ਹੀ ਪ੍ਰਭਾਵਿਤ ਖ਼ੇਤਰ ਦਾ ਦੌਰਾ ਕਰਕੇ ਮਾਮਲੇ ਦੀ ਪੜਤਾਲ ਕਰ ਲੈਂਦੇ ਹਾਂ।

  LEAVE A REPLY

  Please enter your comment!
  Please enter your name here