ਪੰਜਾਬ ਸਟੇਟ ਮਨਿਸਟੀਰੀਅਲ ਸਰਿਵਸਜ ਯੂਨੀਅਨ ਦੇ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ

    0
    165

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਪੰਜਾਬ ਸਟੇਟ ਮਨਿਸਟੀਰੀਅਲ ਸਰਿਵਸਜ ਯੂਨੀਅਨ ਵਲੋਂ ਸੂਬਾ ਕਮੇਟੀ ਦਾ ਕਾਲ ਤੇ ਪੰਜਾਬ ਭਰ ਦੇ ਸਾਰੇ ਦਫ਼ਤਰਾਂ ਦੇ ਬਾਹਰ ਮਨਿਸਟੀਰੀਅਲ ਕਰਮਚਾਰੀਆਂ ਨੇ ਰੋਸ ਰੈਲੀਆਂ ਕੀਤੀਆ। ਇਸੇ ਕੜੀ ਵਜੋਂ ਈਰੀਗੇਸ਼ਨ ਦੇ ਦਫ਼ਤਰ ਦੇ ਬਾਹਰ ਜਨਰਲ ਸਕੱਤਰ ਜਸਬੀਰ ਸਿੰਘ ਧਾਮੀ ਦੀ ਅਗਵਾਈ ਵਿੱਚ ਅਤੇ ਮਿੰਨੀ ਸਕੱਤਰੇਤ ਵਿੱਚ ਜ਼ਿਲ੍ਹਾ ਪ੍ਰਧਾਨ ਅਨੁਰੀਧ ਮੋਦਗਿੱਲ ਦੀ ਅਗਵਾਈ ਵਿੱਚ ਕੀਤੀ ਗਈ। ਜਿਸ ਵਿੱਚ ਡੀਸੀ ਦਫ਼ਤਰ ਦੇ ਪ੍ਰਧਾਨ ਵਿਕਰਮ ਆਦੀਆ ਤੇ ਦੀਪਕ ਸ਼ਰਮਾ ਵਲੋਂ ਵੀ ਸੰਬੋਧਨ ਕੀਤਾ ਗਿਆ।

    ਇਹ ਮੁਲਾਜ਼ਮ ਆਪਣੀਆਂ ਮੰਗਾਂ ਪ੍ਰਤੀ ਰੋਸ ਪਰਦਰਸ਼ਨ ਕਰ ਰਹੇ ਹਨ। ਕਿਉਂ ਜੋ ਸਰਕਾਰ ਵਲੋਂ ਟੇਬਲਟਾਕ ਦੌਰਾਨ ਮੰਨੀਆਂ ਹੋਈਆ ਮੰਗਾਂ ਲਾਗੂ ਕਰਨ ਵਿੱਚ ਟਾਲਮਟੋਲ ਕਰ ਰਹੀ ਹੈ। ਮੋਦਗਿੱਲ ਵਲੋਂ ਕਿਹਾ ਗਿਆ ਪੈਕਮਿਸ਼ਨ ਦਾ ਲਾਭ ਅਤੇ ਡੀ.ਏ. ਦੀਆਂ ਕਿਸ਼ਤਾ ਮੁਲਾਜ਼ਮਾਂ ਦੀ ਤਨਖ਼ਾਹ ਦਾ ਹਿੱਸਾ, ਪੁਰਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਜੋ ਕਮੇਟੀ ਬਣਾਈ ਗਈ ਹੈ। ਉਸ ਦੀ ਅੱਜ ਤੱਕ ਕੋਈ ਮੀਟਿੰਗ ਨਹੀ ਹੋ ਸਕੀ। ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਸਰਕਾਰ ਟਾਲਮਟੋਲ ਕਰ ਰਹੀ ਹੈ ਉਹਨਾਂ ਵੱਲੋ ਕਿਹਾ ਗਿਆ ਸੂਬਾ ਕਮੇਟੀ ਦੇ ਉਦੇਸ਼ ਅਨੁਸਾਰ ਸਾਰੇ ਐਕਸ਼ਨ ਇਸ ਜ਼ਿਲ੍ਹੇ ਵਿੱਚ ਲਾਗੂ ਕੀਤੇ ਜਾਣਗੇ।

    ਇਸ ਮੌਕੇ ਮੋਦਗਿੱਲ ਜ਼ਿਲ੍ਹਾ ਪ੍ਰਧਾਨ ਅਤੇ ਜਸਬੀਰ ਸਿੰਘ ਧਾਮੀ ਵਧੀਕ ਜਨਰਲ ਸਕੱਤਰ ਵਲੋਂ ਜਾਰੀ ਬਿਆਨ ਵਿੱਚ ਕਿਹਾ ਕਿ ਕਲ੍ਹ ਮਿਤੀ ਨੂੰ 16 ਜੂਨ ਨੂੰ ਠੀਕ 11 ਵਜੇ ਪੀ ਡਬਲਯੂ ਦੇ ਆਫਿਸ ਨੇੜੇ ਵੱਡੇ ਡਾਕਖਾਨਾ ਵਿਖੇ ਸੁਰਜੀਤ ਰਾਮ ਪ੍ਰਧਾਨ ਦੀ ਅਗਵਾਈ ਵਿੱਚ ਕੀਤੀ ਜਾਵੇਗੀ। ਸਾਰੇ ਵਿਭਾਗਾ ਦੇ ਮਨਿਸਟੀਰੀਅਲ ਮੁਲਾਜ਼ਮ ਸਮੇ ਸਿਰ ਸ਼ਾਮਿਲ ਹੋਣਗੇ।

    LEAVE A REPLY

    Please enter your comment!
    Please enter your name here