ਕੈਨੇਡਾ-ਪੰਜਾਬ ਦੀ ਰਾਜਨ ਸਾਹਨੀ ਅਲਬਰਟਾ ਦੀ ਕੈਬਿਨੇਟ ਮੰਤਰੀ ਬਣੀ

  0
  146

  ਹੁਸ਼ਿਆਰਪੁਰ – ਕੈਨੇਡਾ ‘ਚ ਰਹਿੰਦੀ ਪੰਜਾਬਣ ਰਾਜਨ ਸਾਹਨੀ ਦੀ ਅਲਬਰਟਾ ਦੀ ਕੈਬਿਨੇਟ ਮੰਤਰੀ ਵਜੋਂ ਨਿਯੁਕਤੀ ਹੋਈ। ਅਲਬਰਟਾ ਦੇ ਪ੍ਰੀਮੀਅਰ ਜੈਸਨ ਕੈਨੀ ਨੇ ਮੰਗਲਵਾਰ ਨੂੰ ਤਿੰਨ ਦੱਖਣੀ ਏਸ਼ਿਆਈਆਂ ਨੂੰ ਕੈਬਨਿਟ ‘ਚ ਸ਼ਾਮਲ ਕੀਤਾ। ਜਿੰਨ੍ਹਾਂ ‘ਚੋਂ ਇੱਕ ਪੰਜਾਬਣ ਰਾਜਨ ਸਾਹਨੀ, ਕਮਿਊਨਿਟੀ ਅਤੇ ਸੋਸ਼ਲ ਸਰਵਿਸਿਜ਼ ਮੰਤਰੀ, ਦੂਸਰੀ ਲੀਲਾ ਅਹੀਰ, ਸੱਭਿਆਚਾਰਕ, ਬਹੁਸੱਭਿਆਚਾਰਕ ਮੰਤਰਾਲਾ ਅਤੇ ਔਰਤਾਂ ਦੀ ਸਥਿਤੀ ਅਤੇ ਪ੍ਰਸਾਦ ਪਾਂਡਾ, ਬੁਨਿਆਦੀ ਢਾਂਚਾ ਮੰਤਰੀ ਵਜੋਂ ਨਿਯੁਕਤ ਕੀਤੇ। ਇਕ ਹੋਰ ਦੱਖਣ ਏਸ਼ੀਅਨ, ਮੁਹੰਮਦ ਯਾਸੀਨ ਨੂੰ ਇਮੀਗ੍ਰੇਸ਼ਨ ਵਿਭਾਗ ਦਾ ਸੰਸਦੀ ਸਕੱਤਰ ਨਿਯੁਕਤ ਕੀਤਾ ਗਿਆ ਹੈ।

  ਰਾਜਨ ਸਾਹਨੀ ਇਕ ਕੈਨੇਡੀਅਨ ਸਿਆਸਤਦਾਨ ਹੈ ਜੋ ਕੈਲਗਰੀ-ਨਾਰਥ ਈਸਟ ਹਲਕੇ ਦੀ ਨੁਮਾਇੰਦਗੀ ਵਾਲੇ ਅਲਬਰਟਾ ਦੀਆਂ 2019 ਅਸੰਬਲੀ ਚੋਣਾਂ ਮੌਕੇ ਚੁਣੀ ਗਈ ਸੀ।

  ਰਾਜਨ ਨੇ ਕੈਲਗਰੀ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਅਤੇ ਰਾਜਨੀਤੀ ਵਿਗਿਆਨ ਵਿਚ ਡਿਗਰੀ ਪ੍ਰਾਪਤ ਕੀਤੀ ਅਤੇ ਹਿਊਮਨ ਰੀਸੋਰਸ ਮੈਨੇਜਮੈਂਟ ਵਿਚ ਐਮ ਬੀ ਏ ਕੀਤੀ। ਸਾਹਨੀ ਦੇ ਮਾਪੇ ੧੯੬੯ ‘ਚ ਕੈਨੇਡਾ ਗਏ ਸਨ ਤੇ ਸਾਹਨੀ ਦਾ ਜਨਮ ਕੈਲਗਰੀ ਦਾ ਹੀ ਹੈ।

  LEAVE A REPLY

  Please enter your comment!
  Please enter your name here