ਪੰਜਾਬ ‘ਚ ਸਵਾਇਨ ਫਲੂ – ਡਰਨ ਦੀ ਕੋਈ ਲੋੜ ਨਹੀਂ, ਜਾਗਰੂਕ ਹੋਣ ਦੀ ਲੋੜ – ਕਾਰਜਕਾਰੀ ਸਿਵਲ ਸਰਜਨ ਡਾ. ਪਵਨ

    0
    174

    ਹੁਸ਼ਿਆਰਪੁਰ (ਸ਼ਾਨੇ ) ਪੰਜਾਬ ਵਿੱਚ ਸਵਾਇਨ ਫਲੂ ਨੇ ਭਾਵੇ ਦਸਤਕ ਦੇ ਦਿੱਤੀ ਹੈ , ਪਰ ਇਸ ਤੋ ਡਰਨ ਦੀ ਕੋਈ ਲੋੜ ਨਹੀ, ਬਲਕਿ ਇਸ ਬਾਰੇ ਜਾਗਰੂਕ ਹੋਣ ਦੀ ਲੋੜ ਹੈ , ਕਿਉਕਿ ਜਾਗਰੂਕਤਾਂ ਹੀ ਸਵਾਇਨ ਫਲੂ ਦਾ ਇਲਾਜ ਹੈ । ਸਿਹਤ ਵਿਭਾਗ ਦੇ ਦਿਸ਼ਾਂ ਨਿਰਦੇਸ਼ਾ ਅਨੁਸਾਰ ਸਮੂਹ ਲੋਕਾਂ ਦੀ ਜਾਗਰੂਕਤਾ ਲਈ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਸਿਵਲ ਸਰਜਨ ਡਾ ਪਵਨ ਕੁਮਾਰ ਨੇ ਦੱਸਿਆ ਕਿ ਜੇਕਰ ਕਿਸੇ ਵਿਆਕਤੀ ਨੂੰ ਖਾਸੀ , ਜੁਕਾਮ , ਉਲਟੀਆਂ , ਬੁਖਾਰ ਅਤੇ ਸਾਹ ਆਉਣ ਵਿੱਚ ਤਕਲੀਫ ਵਰਗੇ ਲੱਛਣ ਨਜਰ ਆਉਣ ਤਾਂ , ਉਹ ਜਲਦੀ ਤੋ ਜਲਦੀ ਆਪਣੇ ਨਜਦੀਕ ਦੀ ਸਰਕਾਰੀ ਸਿਹਤ ਸੰਸਥਾਂ ਨਾਲ ਸੰਪਰਕ ਕਰਨ । ਸਵਾਇਨ ਫਲੂ ਤੋ ਬਚਣ ਲਈ ਸਾਨੂੰ ਆਪਣੇ ਹੱਥ ਸਾਬਣ ਅਤੇ ਪਾਣੀਂ ਨਾਲ ਚੰਗੀ ਤਰਾਂ ਸਾਫ ਕਰਨ ਤੋ ਬਆਦ ਹੀ ਆਪਣੇ ਨੱਕ ਮੂੰਹ ਅਤੇ ਅੱਖਾਂ ਨੂੰ ਛੂਹਣਾ ਚਹੀਦਾ ਹੈ । ਖੰਘ, ਵਗਦੇ ਨੱਕ , ਛਿੱਕਾਂ ਅਤੇ ਬੁਖਾਰ ਨਾਲ ਪੀੜਤ ਵਿਆਕਤੀ ਤੋ ਇਕ ਮੀਟਰ ਦੂਰੀ ਬਣਾ ਕੇ ਰੱਖਣੀ ਚਹੀਦੀ ਹੈ । ਭੀੜ ਵਰਗੀਆਂ ਥਾਵਾਂ ਜਿਵੇ ਬੱਸ ਸਟੈਡ , ਕਾਲਜ , ਆਦਿ ਤੋ ਗੁਰੇਜ ਕਰਨਾ ਚਾਹੀਦਾ ਹੈ ਇਸ ਤੋ ਇਲਾਵਾਂ ਪੋਸਿਟਕ ਖੁਰਾਕ , ਵੱਧ ਤੋ ਵੱਧ ਪਾਣੀ ਪੀਓ , ਪੂਰੀ ਨੀਦ ਲਾਓ , ਅਤੇ ਚੁਸਤ ਅਤੇ ਤਨਾਬ ਮੁੱਕਤ ਰੱਹੋ , ਚਹੀਦਾ ਹੈ । ਸਵਾਇਨ ਫਲੂਓ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਡਾ ਸ਼ਲੇਸ਼ ਕੁਮਾਰ ਐਪੀਡੀਮੋਲੋਜਿਸਟ ਉਹਨਾਂ ਦੱਸਿਆ ਕਿ ਸਵਾਇਨ ਫਲੂ H1 ,N1 ਨਾਂ ਦੇ ਵਾਇਰਸ ਤੋ ਹੁੰਦਾਂ ਹੈ ਜੋ ਕਿ ਸਾਹ ਰਾਹੀ ਇਕ ਮਨੁੱਖ ਦੂਜੇ ਮਨੱਖ ਤੱਕ ਫੈਲਦਾਂ ਹੈ । ਇਹ ਵਾਇਰਸ ਖਾਸੀ ਜਾ ਨਜਲੇ ਵਾਲੇ ਮਰੀਜਾਂ ਦੇ ਖੱਘਣ ਜਾਂ ਨਜਲੇ ਦੇ ਤਰਲ ਕਣਾਂ ਦਾ ਹਵਾ ਨਾਲ ਮਿਲ ਕੇ ਇਕ ਤੰਦਰੁਸਤ ਵਿਆਕਤੀ ਤੱਕ ਪਹੁਚਦਾ ਹੈ । ਇਸ ਤੋ ਬਚਣ ਲਈ ਸਾਨੂੰ ਖੰਘਣ ਜਾਂ ਛਿੱਕਣ ਸਮੇ ਆਪਣਾ ਮੂੰਹ ਅਤੇ ਨੱਕ ਰੁਮਾਲ ਨਾਲ ਢੱਕ ਕੇ ਰੱਖਣਾ ਚਹੀਦਾ ਹੈ । ਸਵਾਇਨ ਫਲੂ ਮਰੀਜਾਂ ਨਾਲ ਹੱਥ ਨਾ ਮਿਲਾਉ ਨਾ ਹੀ ਗੱਲੇ ਮਿਲੋ । ਸਵਾਇਨ ਫਲੂ ਦੀ ਰੋਕ ਥਾਮ ਲਈ ਸਿਹਤ ਵਿਭਾਗ ਪੂਰੀ ਤਰਾਂ ਨਾਲ ਚੋਕਸ ਹੈ ਅਤੇ ਇਸ ਬਿਮਾਰੀ ਦੇ ਸ਼ੱਕੀ ਮਰੀਜਾਂ ਦੇ ਲਈ ਸਿਵਲ ਹਸਪਤਾਲ ਵਿਖੇ ਵੱਖਰਾਂ ਵਾਰ਼ਡ ਬਣਾਇਆ ਗਿਆ ਹੈ । ਸਵਾਇਨ ਫਲੂ ਦੇ ਟੈਸਟ ਅਤੇ ਦਵਾਈਆਂ ਰਾਜ ਦੇ ਸਾਰੇ ਸਰਕਾਰੀ ਜਿਲਾਂ ਹਸਪਤਾਲਾਂ ਸਬ ਡਿਵੀਜਨ ਹਸਪਤਾਲਾਂ ਵਿਖੇ ਮੁੱਫਤ ਉਬਲੱਭਧ ਹਨ ।

    LEAVE A REPLY

    Please enter your comment!
    Please enter your name here