ਪ੍ਰਸਿੱਧ ਗਾਇਕ ਸਿੰਘਾ ਦਾ ਖਾਲਸਾ ਕਾਲਜ ਮਾਹਿਲਪੁਰ ਵਿਖੇ  ਸਨਮਾਨ

  0
  179

  ਮਾਹਿਲਪੁਰ (ਸੇਖੋਂ )- ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਕਾਲਜ ਦੇ ਪੁਰਾਣੇ ਵਿਦਿਆਰਥੀ ਅਤੇ ਪ੍ਰਸਿੱਧ ਗਾਇਕ ਮਨਪ੍ਰੀਤ ਸਿੰਘ ਫੇਮ ਸਿੰਘਾ ਦਾ ਕਾਲਜ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਿੱਖ ਵਿਦਿਅਕ ਕੌਂਸਲ ਦੇ ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਸਕੱਤਰ ਗੁਰਿੰਦਰ ਸਿੰਘ ਬੈਂਸ, ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ ਅਤੇ ਵੀਰਇੰਦਰ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿਚ ਕਾਲਜ ਦੇ ਵਿਦਿਆਰਥੀ ਰਹੇ ਗਾਇਕ ਸਿੰਘਾ ਵਲੋਂ ਕਾਲਜ ਵਿਖੇ ਗਿਆਰ•ਵੀਂ ਤੋਂ ਲੈ ਕੇ ਐਮਏ ਤੱਕ ਦੀ ਕੀਤੀ ਪੜ•ਾਈ ਬਾਰੇ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਲੈ ਕੇ ਆਪਣੀ ਰੁਚੀ ਅਧੀਨ ਹੋਰ ਖੇਤਰਾਂ ਵਿਚ ਭਵਿੱਖ ਬਣਾਉਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਗਾਇਕ ਸਿੰਘਾ ਨੇ ਕਾਲਜ ਵਿਖੇ ਪੜ•ਾਈ ਦੌਰਾਨ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਸਮਾਰੋਹ ਮੌਕੇ ਕਾਲਜ ਦੇ ਪ੍ਰਬੰਧਕਾਂ ਵਲੋਂ ਗਾਇਕ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਖੇਡ ਪ੍ਰਮੋਟਰ ਤਰਸੇਮ ਭਾਅ, ਰਾਓ ਕੈਂਡੋਵਾਲ, ਪ੍ਰਿੰ ਸਰਬਜੀਤ ਸਿੰਘ, ਰੁਪਿੰਦਰ ਬੱਬੂ, ਕਰਨੈਲ ਸਿੰਘ ਆਦਿ ਸਮੇਤ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।
  ਕੈਪਸ਼ਨ- ਕਾਲਜ ਦੇ ਪੁਰਾਣੇ ਵਿਦਿਆਰਥੀ ਅਤੇ ਗਾਇਕ ਸਿੰਘਾ ਦਾ ਸਨਮਾਨ ਕਰਦੇ ਹੋਏ ਕਾਲਜ ਦੇ ਪ੍ਰਬੰਧਕ ਅਤੇ ਹੋਰ ਪਤਵੰਤੇ।

  LEAVE A REPLY

  Please enter your comment!
  Please enter your name here