ਪੋਸ਼ਣ ਅਭਿਆਨ ਸਬੰਧੀ ਪਿੰਡ ਘੁੱਗਾ ਵਿਖ਼ੇ ਸੈਮੀਨਾਰ ਦਾ ਆਯੋਜਨ ਅਤੇ ਰੈਲੀ ਕੱਢੀ ।

  0
  189

  ਭੋਗਪੁਰ(ਜਨਗਾਥਾ ਟਾਈਮਜ਼) ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਇੰਦਰਜੀਤ ਕੌਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਭੋਗਪੁਰ ਦੀ ਸਰਪ੍ਰਸਤੀ ਹੇਠ ਪੋਸ਼ਣ ਅਭਿਆਨ ਸਬੰਧੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਵਿਚ ਪੋਸ਼ਣ ਅਭਿਆਨ ਸਬੰਧੀ ਰੈਲੀ ਕੱਢੀ ਗਈ ਜਿਸ ਵਿਚ ਸਕੂਲ ਦੇ ਬੱਚੇ , ਆਂਗਨਵਾੜੀ ਵਰਕਰਜ਼ ਅਤੇ ਆਸ਼ਾ ਵਰਕਰਜ਼ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ । ਇਸ ਉਪਰੰਤ ਪਿੰਡ ਘੁੱਗਾ ਵਿਚ ਉਪਰੋਕਤ ਵਿਸ਼ੇ ਸਬੰਧੀ ਸੈਮੀਨਾਰ ਵੀ ਕੀਤਾ ਗਿਆ । ਇਸ ਮੌਕੇ ਤੇ ਸੀਡੀਪੀਓ ਇੰਦਰਜੀਤ ਕੌਰ  ਨੇ ਜੱਚਾ ਬੱਚਾ ਦੀ ਸਿਹਤ ਸੰਭਾਲ ਦੇ ਸਬੰਧ ਵਿਚ ਪੋਸ਼ਟਿਕ ਆਹਾਰ ਨੂੰ ਸੰਤੁਲਨ ਬਣਾਉਣ ਲਈ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੱਸਿਆ ਕਿ ਕਿਵੇਂ ਗਰਭਵਤੀ ਔਰਤਾਂ ਨੂੰ ਆਪਣੀ ਖ਼ੁਰਾਕ ਦਾ ਧਿਆਨ ਰੱਖ਼ਣਾ ਚਾਹੀਦਾ ਹੈ  ਤਾਂ ਜੋ ਨਿਰੋਗ ਅਤੇ ਨਿਰੋਲ ਬੱਚੇ ਨੂੰ ਜਨਮ ਦਿੱਤਾ ਜਾ ਸਕੇ । ਇੰਦਰਜੀਤ ਕੌਰ ਨੇ ਜਣੇਪੇ ਤੋਂ ਬਾਦ ਵੀ ਮਾਂ ਦੇ ਦੁੱਧ ਦੀ ਮਹੱਤਤਾ ਤੇ ਖ਼ੁਰਾਕ ਬਾਰੇ ਵੀ ਦੱਸਿਆ । ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫ਼ਸਰ  ਕਾਲਾ ਬੱਕਰਾ ਨੇ ਵੀ ਪੋਸ਼ਟਿਕ ਆਹਾਰ ਬਾਰੇ ਜਾਣਕਾਰੀ ਦਿੱਤੀ । ਰਾਮ ਲੁਭਾਇਆ , ਬੀਡੀਪੀਓ ਭੋਗਪੁਰ ਨੇ ਵੀ ਸਬੰਧਿਤ ਵਿਸ਼ੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ । ਇਸ ਤੋਂ ਇਲਾਵਾ ਪ੍ਰੀਤਮ ਸਿੰਘ , ਬਲਜੀਤ ਸਿੰਘ , ਸੁਰਿੰਦਰ ਸਿੰਘ ਸੰਮਤੀ ਮੈਂਬਰ , ਮਨੋਹਰ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ , ਸਤਪਾਲ ਸਿੰਘ , ਹਰਪਾਲ ਸਿੰਘ , ਅਮਰੀਕ ਸਿੰਘ , ਤੇਜਾ ਸਿੰਘ, ਡਾ. ਜੁਸ਼ਾਤ , ਅਵਤਾਰ ਕੌਰ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣ ਮੌਜੂਦ ਸਨ।

  LEAVE A REPLY

  Please enter your comment!
  Please enter your name here