ਰੋਹਤਕ: ਹਰਿਆਣਾ ਦੇ ਰੋਹਤਕ ਜ਼ਿਲ੍ਹੇ ‘ਚ ਇੱਕ ਏਐਸਆਈ ਅਧਿਕਾਰੀ ਨੇ ਫਾਸੀ ਲੱਗਾ ਕੇ ਖੁਦਕੁਸ਼ੀ ਕਰ ਲਈ ਹੈ। ਘਟਨਾ ਰੋਹਤਕ ਦੇ ਵਿਕਾਸ ਨਗਰ ਦੀ ਹੈ, ਜਿੱਥੇ ਰਹਿਣ ਵਾਲੇ ਪੁਲਿਸ ਕਰਮੀ ਯਸਵੀਰ ਨੇ ਖੁਦ ਦੀ ਜ਼ਿੰਦਗੀ ਨੂੰ ਖ਼ਤਮ ਕਰ ਲਿਆ ਹੈ। ਉਹ ਫਿਲਹਾਲ ਰੋਹਤਕ ਜ਼ਿਲ੍ਹਾ ਪੁਲਿਸ ‘ਚ ਤਾਇਨਾਤ ਸੀ
ਮਾਮਲੇ ਦੀ ਜਾਂਚ ਵਿਿਵਲ ਲਾਈਨ ਪੁਲਿਸ ਕਰ ਰਹੀ ਹੈ। ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਪੀਜੀਆਈ ਭੇਜ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਇਹ ਕਦਮ ਕਿਉਂ ਚੁੱਕਿਆ ਇਸ ਵਾਰੇ ਅਜੇ ਖੁਲਾਸਾ ਨਹੀ ਹੋਇਆ ਹੈ। ਅਧਿਕਾਰੀ ਕੋਲੋਂ ਕੋਈ ਸੁਸਾਈਡ ਨੋਟ ਵੀ ਬਰਾਮਦ ਨਹੀ ਹੋਇਆ ਅਤੇ ਪਰਿਵਾਰਕ ਮੈਂਬਰ ਵੀ ਯਸਵੀਰ ਦੇ ਇਸ ਕਦਮ ਤੋਂ ਹੈਰਾਨ ਹਨ।
ਇਸ ਘਟਨਾ ਬਾਰੇ ਯਸਵੀਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀ ਪਤਾ ਕਿ ਇਹ ਘਟਨਾ ਮੰਗਲਵਾਰ ਸਵੇਰ ਦੀ ਹੈ ਜਾਂ ਸੋਮਵਾਰ ਰਾਤ ਦੀ। ਜਦਕਿ ਪੁਲਿਸ ਦਾ ਕਹਿਣਾ ਹੈ ਕਿ ਇਗ ਘਟਨਾ ਮੰਗਲਵਾਰ ਸਵੇਰ ਦੀ ਹੋ ਸਕਦੀ ਹੈ। ਸਿੋਵਲ ਲਾਈਨ ਪੁਲਿਸ ਮੁਤਾਬਕ ਮ੍ਰਿਤਕ ਦੀ ਪਤਨੀ ਟੀਚਰ ਹੈ ਅਤੇ ਉਸ ਦੇ ਦੋ ਬੇਟੇ ਵੀ ਹਨ।
ਫਿਲਹਾਲ ਪੁਲਿਸ ਜਾਂਚ ‘ਚ ਜੁਟੀ ਹੋਈ ਹੈ।