ਹੁਸ਼ਿਆਰਪੁਰ (ਰੁਪਿੰਦਰ ) ਪੰਜਾਬ ਨੈਸ਼ਨਲ ਬੈਂਕ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ ਹੁਸ਼ਿਆਰਪੁਰ ਵਲੋਂ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ‘ਚ ਚੱਲ ਰਹੇ ਟ੍ਰੇਨਿੰਗ ਪ੍ਰੋਗਰਾਮ ਰੈਫਰੀਜਰੇਸ਼ਨ ਅਤੇ ਏਅਰ ਕੰਡੀਸ਼ਨਰ ਦੇ ਕੋਰਸ ਸਮਾਪਤ ਹੋਣ ‘ਤੇ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕਰਨ ਲਈ ਸਮਾਗਮ ਕਰਵਾਇਆ ਗਿਆ। ਜਿਸ ‘ਚ ਮੁੱਖ ਮਹਿਮਾਨ ਵਜੋਂ ਚੀਫ਼ ਲੀਡ ਜ਼ਿਲ੍ਹਾ ਮੈਨੇਜਰ ਆਰ.ਕੇ. ਚੋਪੜਾ ਅਤੇ ਬਲਜਿੰਦਰਪਾਲ ਸਿੰਘ ਪ੍ਰਧਾਨ ਪ੍ਰੈਸ ਕਲੱਬ ਹੁਸ਼ਿਆਰਪੁਰ ਹਾਜ਼ਰ ਹੋਏ। ਇਸ ਮੌਕੇ ਜ਼ਿਲ੍ਹਾ ਮੈਨੇਜਰ ਆਰ.ਕੇ. ਚੋਪੜਾ ਨੇ ਕਿਹਾ ਕਿ ਪੀ.ਐਨ.ਬੀ. ਪੇਂਡੂ ਸਵੈ ਰੁਜ਼ਗਾਰ ਯੋਜਨਾ ਤਹਿਤ ਚੱਲ ਰਹੀ ਸੰਸਥਾ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਨੌਜਵਾਨਾਂ ਨੂੰ ਮੁਫ਼ਤ ਕਿੱਤਾ ਸਿਖਲਾਈ ਦੇ ਕੇ ਸਵੈ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣਾ ਹੈ ਤਾਂ ਜੋ ਵੱਧ ਰਹੀ ਬੇਰੁਜ਼ਗਾਰੀ ਨੂੰ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕੋਈ ਵੀ ਲੋੜਵੰਦ ਵਿਅਕਤੀ ਸੰਸਥਾ ਤੋਂ ਟ੍ਰੇਨਿੰਗ ਪ੍ਰਾਪਤ ਕਰ ਸਕਦਾ ਹੈ। ਇਸ ਮੌਕੇ ਬਲਜਿੰਦਰਪਾਲ ਸਿੰਘ ਨੇ ਕਿਹਾ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਸੰਸਥਾ ਤੋਂ ਲਾਭ ਲੈਂਦਿਆਂ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੀਦਾ ਹੈ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਕ੍ਰਿਸ਼ਨ ਗੋਪਾਲ ਸ਼ਰਮਾ ਨੇ ਦੱਸਿਆ ਕਿ ਸੰਸਥਾ ਵਲੋਂ ਵੱਖ-ਵੱਖ ਟ੍ਰੇਨਿੰਗ ਪ੍ਰੋਗਰਾਮ ਲੜਕੇ ਅਤੇ ਲੜਕੀਆਂ ਲਈ ਸ਼ੁਰੂ ਕੀਤੇ ਗਏ ਹਨ ਜਿਸ ਤਹਿਤ ਲੇਡੀਜ਼ ਟੇਲਰ, ਬਿਊਟੀ ਪਾਰਲਰ, ਘਰੇਲੂ ਬਿਜਲੀ ਉਪਰਕਨ ਰਿਪੇਅਰ, ਅਚਾਰ, ਚਟਨੀ ਬਣਾਉਣਾ, ਕੰਪਿਊਟਰਾਇਜ਼ਡ ਅਕਾਉਂਟਿੰਗ, ਮੋਬਾਈਲ ਰਿਪੇਅਰ, ਪਲੰਬਰ ਅਤੇ ਸੈਨੇਟਰੀ ਆਦਿ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਟ੍ਰੇਨਿੰਗ 18 ਤੋਂ 45 ਸਾਲ ਦੇ ਨੌਜਵਾਨਾਂ ਨੂੰ ਮੁਫ਼ਤ ਦਿੱਤੀ ਜਾਂਦੀ ਹੈ। ਉਨ•ਾਂ ਦੱਸਿਆ ਕਿ ਸੰਸਥਾ ‘ਚ 25 ਫਰਵਰੀ ਤੋਂ ਪਲੰਬਰ ਅਤੇ ਸੈਨੇਟਰੀ ਵਰਕਸ ਦੀ ਟ੍ਰੇਨਿੰਗ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੌਕੇ ਸੰਸਥਾ ਦੇ ਫੈਕਿਲਟੀ ਸ਼ਾਕਸੀ ਜੋਸ਼ੀ, ਹਰਪਾਲ, ਡਿੰਪਲ, ਤਰਸੇਮ ਲਾਲ ਆਦਿ ਹਾਜ਼ਰ ਸਨ।