ਹੁਸ਼ਿਆਰਪੁਰ( ਨੀਲਕਮਲ ਪਰਮਾਰ )-ਪੀਰ ਨਿਗਾਹੇ ਤੋਂ ਆ ਰਹੀ ਸ਼ਰਧਾਲੂਆਂ ਨਾਲ ਭਰੀ ਹੋਈ ਇੱਕ ਮਹਿੰਦਰਾ ਪਿੱਕਅੱਪ ਗੱਡੀ ਦੇ ਬੇਕਾਬੂ ਹੋਣ ਕਾਰਣ ਹੋਏ ਹਾਦਸੇ ਵਿੱਚ 10ਵਿਅਕਤੀਆਂ ਦੀ ਮੌਤ ਅਤੇ ਕਰੀਬ 10-12ਹੋਰ ਵਿਅਕਤੀਆਂ ਦੇ ਜ਼ਖਮੀ ਹੋ ਜਾਣ ਦੀ ਸੂਚਨਾ ਮਿਲੀ ਹੈ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਹਿੰਦਰਾ ਪਿੱਕਅੱਪ ਗੱਡੀ ਨੰਬਰ ਪੀ.ਬੀ.07 ਏ ਏ 3876ਰਾਹੀਂ ਦਸੂਹਾ ਨਜ਼ਦੀਕ ਉਸਮਾਨ ਸ਼ਹੀਦ ਅਤੇ ਕੋਟਲੀ ਖੁਰਦ ਅਤੇ ਨਾਲ ਲੱਦੁ ਹੋਰਨਾਂ ਪਿੰਡਾਂ ਦੇ ਸ਼ਰਧਾਲੂ ਪੀਰ ਨਿਗਾਹੇ ਧਾਰਮਿਕ ਅਸਥਾਨ ਤੋਂ ਦਰਸ਼ਨ ਕਰਕੇ ਪਰਤ ਰਹੇ ਸਨ ਕਿ ਨਗਰ ਨਿਗਮ ਹੁਸ਼ਿਆਰਪੁਰ ਨਜ਼ਦੀਕ ਆ ਕੇ ਉਨ੍ਹਾਂ ਦੀ ਇਹ ਗੱਡੀ ਬੇਕਾਬੂ ਹੋ ਕੇ ਸਫੈਦੇ ਦੇ ਰੁੱਖ ਨਾਲ ਟਕਾਰ ਗਈ ਜਿਸ ਕਾਰਣ ਇਸ ਗੱਡੀ ਵਿੱਚ ਸਵਾਰ ਕਰੀਬ 10 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 10-12 ਹੋਰ ਸਵਾਰੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਤੁਰੰਤ ਨਾਕੇ ‘ਤੇ ਮੌਜੂਦ ਕਮਾਂਡੋ ਪੁਲਿਸ ਦੇ ਜਵਾਨਾਂ ਵੱਲੋਂ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਪੁਚਾਇਆ ਗਿਆ ਹੈ।ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਅਤੇ ਸੀਨੀਅਰ ਡਿਪਟੀ ਮੇਅਰ ਨਗਰ ਨਿਗਮ ਪ੍ਰੇਮ ਸਿੰਘ ਪਿੱਪਲਾਂਵਾਲਾ ਸਿਵਲ ਹਸਪਤਾਲ ਵਿਖੇ ਪੁੱਜ ਗਏ ਅਤੇ ਰਾਹਤ ਕਾਰਜ ਆਰੰਭ ਕਰਵਾ ਦਿੱਤੇ ਗਏ।ਹਾਲੇ ਤੱਕ ਹਾਦਸੇ ਦਾ ਕਾਰਣ ਚਾਲਕ ਦੀ ਝੋਕ ਲੱਗਣਾ ਦੱਸਿਆ ਜਾ ਰਿਹਾ ਹੈ।ਪਰੰਤੂ ਸ਼ੱਕ ਕੀਤਾ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਕਾਰਣ ਸੜਕ ‘ਤੇ ਲਗਾਏ ਗਏ ਨਾਕੇ ਕਾਰਣ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ ਜਿੱਥੇ ਪੁਲਿਸ ਜਵਾਨਾਂ ਦੀ ਭੀੜ ਕਾਰਣ ਚਾਲਕ ਪਾਸੋਂ ਗੱਡੀ ਬੇਕਾਬੂ ਹੋ ਗਈ।ਵਧੇਰੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।।
09ਐੱਚ.ਐੱਸ.ਪੀ.-6
ਹੁਸ਼ਿਆਰਪੁਰ ਨਗਰ ਨਿਗਮ ਦਫਤਰ ਨਜ਼ਦੀਕ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਤਬਾਹ ਹੋਈ ਗੱਡੀ।