ਪਿੰਡ ਕਿੱਤਣਾ ਦੇ ਸਰਪੰਚ ਸਮੇਤ 9 ਬੰਦਿਆ ਤੇ ਧੋਖਾਧੜੀ ਦਾ ਮਾਮਲਾ ਦਰਜ

  0
  211

  ਹੁਸ਼ਿਆਰਪੁਰ(ਅਮਰੀਕ ) ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕਿਤਣਾ ਵਿਖੇ ਪਿੰਡ ਦੀ ਮੌਜੂਦਾ ਸਰਪੰਚ ਸਮੇਤ 9 ਵਿਅਕਤੀਆਂ ਤੇ ਐਨ.ਆਰ.ਆਈ. ਥਾਣਾ ਹੁਸ਼ਿਆਰਪੁਰ ਵੱਲੋਂ ਧੋਖਾਧੜੀ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪਰਮਜੀਤ ਰਾਏਪੁਰੀ ਪੁੱਤਰੀ ਸਿਰੀ ਰਾਮ ਵਾਸੀ ਪਿੰਡ ਕਿਤਣਾ ਜੋ ਕਿ ਜਰਮਨ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਹੈ ਜਿਸ ਨੇ 10 ਮਰਲੇ ਜ਼ਮੀਨ 11 ਮਈ 2016 ਵਿੱਚ ਪਿੰਡ ਕਿਤਣਾ ਵਿੱਚ ਖਰੀਦੀ ਸੀ ਜਿਸਦੇ ਕੋਲ ਹਰ ਇਕ ਦਸਤਾਵੇਜ ਵੀ ਮੌਜੂਦ ਸਨ।
  ਇਸ ਤੋਂ ਬਾਅਦ ਪਿੰਡ ਦੇ ਪਰਸਨ ਸਿੰਘ ਸਪੁੱਤਰ ਚੂਹੜ ਸਿੰਘ ਨੇ 10 ਮਰਲੇ ਜ਼ਮੀਨ ਵਿਚੋਂ 3 ਮਰਲੇ ਜ਼ਮੀਨ ਨੂੰ ਨਜਾਇਜ਼ ਤੌਰ ਤੇ ਗੁੰਮਰਾਹ ਕਰਕੇ ਵੇਚ ਦਿੱਤਾ ਗਿਆ ਅਤੇ ਬਾਕੀ ਰਹਿੰਦੀ ਜਮੀਨ ਤੇ ਵੀ ਨਜਾਇਜ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਸਾਰੇ ਮਾਮਲੇ ਦਾ ਪਤਾ ਉਦੋਂ ਚਲਿਆ ਜਦੋਂ ਪਰਮਜੀਤ ਰਾਏਪੁਰੀ ਵਲੋਂ 2018 ਦੇ ਵਿੱਚ ਮਕਾਨ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਪਰਮਜੀਤ ਰਾਏਪੁਰੀ ਅਤੇ ਉਸਦੇ ਭਰਾ ਪਰਵਿੰਦਰ ਸਿੰਘ ਨੇ ਮਿਲਕੇ ਐਨ ਆਰ ਆਈ ਥਾਣਾ ਹੁਸ਼ਿਆਰਪੁਰ ਵਿੱਚ ਕੰਪਲੈਂਟ ਕਰ ਦਿੱਤੀ। ਇਸੇ ਰੰਜਿਸ਼ ਦੇ ਚਲਦਿਆਂ ਪਰਸਨ ਸਿੰਘ ਨੇ ਆਪਣੇ ਨਾਲ ਪਿੰਡ ਦੀ ਮੌਜੂਦਾ ਸਰਪੰਚ ਬਲਜੀਤ ਕੌਰ ਬੇਦੀ, ਕੁਲਵਿੰਦਰ ਸਿੰਘ ਝੱਲੀ ਸਪੁੱਤਰ ਪਰਸਨ ਸਿੰਘ, ਜਸਵਿੰਦਰ ਕੌਰ ਪਤਨੀ ਜਨਕ ਰਾਜ, ਰਾਜ ਕੁਮਾਰ ਪੁੱਤਰ ਵਰਿਆਮਾ ਰਾਮ, ਪਰਮਜੀਤ ਸਿੰਘ ਪੁੱਤਰ ਜਰਨੈਲ ਸਿੰਘ, ਰਾਮ ਨਾਥ ਪੁੱਤਰ ਮਹਿੰਗਾ ਰਾਮ, ਹਰਮੇਸ਼ ਲਾਲ ਪੁੱਤਰ ਭਗਵਾਨ ਦਾਸ ਅਤੇ ਜੀਤਾ ਪੁੱਤਰ ਹਰਮੇਸ਼ ਲਾਲ ਵਲੋਂ ਪਰਮਜੀਤ ਰਾਏਪੁਰੀ ਵਲੋਂ ਬਣਾਏ ਗਏ ਮਕਾਨ ਦੀ ਕੰਧ ਨੂੰ ਢਾਹ ਦਿੱਤਾ ਗਿਆ, ਅਤੇ ਪਰਵਿੰਦਰ ਕੁਮਾਰ ਦੇ ਨਾਲ ਬਦਸਲੂਕੀ ਕੀਤੀ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇ ਗਏ ਅਤੇ ਜਾਂਦੇ ਹੋਏ 1 ਕੁਇੰਟਲ ਸਰੀਆ, 10 ਬੋਰੇ ਸੀਮੈਂਟ, 4 ਲੋਹੇ ਦੀਆਂ ਗਰੀਲਾਂ ਨਾਲ ਲੈ ਗਏ ਅਤੇ ਮਕਾਨ ਦੀ ਭੰਨਤੋੜ ਕਰਕੇ ਚਲੇ ਗਏ। ਜਦੋ ਇਹ ਸਾਰੀ ਵਾਰਦਾਤ ਵਾਪਰੀ ਤਾਂ ਉੱਥੇ ਕਿਸੇ ਪਿੰਡ ਵਾਸੀ ਨੇ ਮਕਾਨ ਭੰਨਤੋੜ ਕਰਦਿਆਂ ਦੀ ਵੀਡੀਓ ਬਣਾ ਲਈ ਗਈ।
  ਉੱਥੇ ਹੀ ਐਨ ਆਰ ਆਈ ਥਾਣਾ ਹੁਸ਼ਿਆਰਪੁਰ ਵਲੋਂ 10 ਮਹੀਨੇ ਦੀ ਇਨਕੁਆਰੀ ਕਰਨ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ ਦੋਸ਼ੀ ਠਹਰਾਇਆ ਅਤੇ ਇਨ੍ਹਾਂ ਸਾਰੀਆਂ ਉੱਪਰ ਆਈ. ਪੀ. ਸੀ. ਧਾਰਾ ਅੰਡਰ ਸੈਕਸ਼ਨ 420, 427, 448, 511, 506, 380, 120ਬੀ ਐਫ ਆਈ ਆਰ ਦਰਜ ਕੀਤੀ ਗਈ।
  ਇਸ ਮਸਲੇ ਦੀ ਦੇਖ ਕਰ ਰਹੇ ਪਰਵਿੰਦਰ ਸਿੰਘ ਯੂ. ਐਸ. ਏ. ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਐਫ ਆਈ ਆਰ ਦਰਜ਼ ਹੋਣ ਤੇ ਬਾਵਜੂਦ ਅਜੇ ਵੀ ਉਸਨੂੰ ਐਫ ਆਈ ਆਰ ਵਾਪਿਸ ਲੈਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਸਦੇ ਨਾਲ ਇਹ ਸ਼ਰਾਰਤੀ ਅਨਸਰ ਕੋਈ ਵੀ ਵਾਰਦਾਤ ਕਰ ਸਕਦੇ ਹਨ।

  LEAVE A REPLY

  Please enter your comment!
  Please enter your name here