ਪਿਛਲੇ 13 ਸਾਲਾਂ ਤੋਂ ਚੋਰੀ ਹੋਏ ਟਿਊਬਵੈਲ ਕੁਨੈਕਸ਼ਨ ਲੈਣ ਪ੍ਰਵਾਸੀ ਭਾਰਤੀ ਵਲੋਂ ਲਈ ਡੀ ਸੀ ਨੂੰ ਫ਼ਰਿਆਦ

  0
  158

  ਮਾਹਿਲਪੁਰ  (ਮੋਹਿਤ ਹੀਰ )- ਪਿੰਡ ਮੁੱਗੋਪੱਟੀ ਦਾ ਇੱਕ ਪ੍ਰਵਾਸੀ ਭਾਰਤੀ ਆਪਣੇ ਚੋਰੀ ਹੋਏ ਟਿਊਬਵੈਲ ਕੁਨੈਕਸ਼ਨ ਨੂੰ ਲੈਣ ਲਈ ਪਿਛਲੇ 13 ਸਾਲਾਂ ਤੋਂ ਸਥਾਨਕ ਦਫ਼ਤਰਾਂ ਦੇ ਚੱਕਰ ਕੱਟ ਰਿਹਾ ਹੈ। ਇੰਗਲੈਂਡ ਤੋਂ ਦਰਜ਼ਨਾ ਵਾਰ ਪੰਜਾਬ ਆ ਚੁੱਕੇ ਉਕਤ ਵਿਅਕਤੀ ਨੂੰ ਅਜੇ ਤੱਕ ਇੰਨਸਾਫ਼ ਨਹੀਂ ਮਿਲਿਆ ਜਦਕਿ ਬਿਜਲੀ ਵਿਭਾਗ ਨੇ ਤਾਂ ਕਾਗਜਾਂ ਵਿੱਚੋਂ ਉਸ ਦੇ ਕੁਨੈਕਸ਼ਨ ਨੂੰ ਗਾਇਬ ਕਰਕੇ ਉਸ ਨੂੰ ਮੁੜ ਅਪਲਾਈ ਕਰਨ ਦੀ ਨਸੀਹਤ ਤੱਕ ਦੇ ਦਿੱਤੀ। ਉਸ ਨੇ ਪੰਜਾਬ ਦੇ ਮੁੱਖ਼ ਮੰਤਰੀ, ਰਾਜਪਾਲ, ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਅਤੇ ਜਿਲ•ਾਂ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਇੰਨਸਾਫ਼ ਦੀ ਮੰਗ ਕੀਤੀ ਹੈ।
  ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਵਾਸੀ ਭਾਰਤੀ ਸੁਰਿੰਦਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਮੁੱਗੋਪੱਟੀ ਹਾਲ ਵਾਸੀ ਇੰਗਲੈਂਡ ਨੇ ਜਿਲ•ਾ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਪਿੰਡ ਵਿਚਲੀ ਖ਼ੇਤੀਯੋਗ ਜਮੀਨ ਵਿਚ ਟਿਊਬਵੈਲ ਕੁਨੈਕਸ਼ਨ ਲੱਗਾ ਹੋਇਆ ਸੀ ਜਿਹੜਾ ਕਿ ਕੁੱਝ ਵਿਅਕਤੀਆਂ ਨੇ ਚੋਰੀ ਕਰ ਲਿਆ ਸੀ। ਉਸ ਨੇ ਦੱਸਿਆ ਕਿ ਇਸ ਸਬੰਧੀ 10 ਮਾਰਚ 2006 ਨੂੰ ਥਾਣਾ ਮਾਹਿਲਪੁਰ ਵਿਖ਼ੇ ਚੋਰੀ ਦਾ ਮਾਮਲਾ ਵੀ ਦਰਜ਼ ਹੋਇਆ ਸੀ। ਉਸ ਨੇ ਦੱਸਿਆ ਕਿ ਉਸ ਤੋਂ ਬਾਅਦ ਉਹ ਆਪਣਾ ਬਿਜਲੀ ਦਾ ਕੁਨੈਕਸ਼ਨ ਮੁੜ ਲੈਣ ਲਈ ਪਿਛਲੇ 13 ਸਾਲਾਂ ਵਿਚ ਅਣਗਿਣਤ ਵਾਰ ਪੰਜਾਬ ਆ ਚੁੱਕਾ ਹੈ ਅਤੇ ਦਫ਼ਤਰਾਂ ਦੇ ਚੱਕਰ ਕੱਟ ਰਿਹਾ ਹੈ ਪਰੰਤੂ ਉਸ ਨੂੰ ਕੁਨੈਕਸ਼ਨ ਨਹੀਂ ਦਿੱਤਾ ਜਾ ਰਿਹਾ। ਉਸ ਨੇ ਦੱਸਿਆ ਕਿ ਉਸ ਤੋਂ ਬਾਅਦ ਟਿਊਬਵੈਲ ਵਾਲੇ ਸਥਾਨ ‘ਤੇ ਜਾ ਰਹੇ  ਖ਼ੰਭੇ ਅਤੇ ਤਾਰਾਂ ਵੀ ਚੋਰੀ ਕਰ ਲਈਆਂ ਪਰੰਤੂ ਕੋਈ ਵੀ ਬਿਜਲੀ ਬੋਰਡ ਦਾ ਅਧਿਕਾਰੀ ਉਸ ਦੀ ਸਾਰ ਨਹੀਂ ਲੈ ਰਿਹਾ। ਉਸ ਨੇ ਦੱਸਿਆ ਕਿ ਇਸ ਸਬੰਧੀ ਹੁਣ ਵਿਦੇਸ਼ ਤੋਂ ਆ ਕੇ ਜਦੋਂ ਉਹ ਮਾਹਿਲਪੁਰ ਸਥਿਤ ਬਿਜਲੀ ਬੋਰਡ ਦੇ ਐਸ ਡੀ ਓ ਨੂੰ ਮਿਲਿਆ ਤਾਂ ਉਸ ਦੇ ਪੈਰਾਂ ਹੇਠੋਂ ਉਸ ਵੇਲੇ ਜਮੀਨ ਖ਼ਿਸਕ ਗਈ ਜਦੋਂ ਐਸ ਡੀ ਓ ਸਾਹਿਬ ਨੇ ਕਿਹਾ ਕਿ ਤੇਰਾ ਤਾਂ ਕੋਈ ਕੁਨੈਕਸ਼ਨ ਹੀ ਨਹੀਂ ਹੈ ਜਦੋਂ ਸਰਕਾਰ ਦੀ ਨਵੀਂ ਨੀਤੀ ਆਵੇਗੀ ਉਸ ਸਮੇਂ ਤੈਨੂੰ ਸੀਨੀਅਰਤਾ ਦੇ ਹਿਸਾਬ ਨਾਲ ਕੁਨੈਕਸ਼ਨ ਮਿਲ ਜਾਵੇਗਾ। ਉਸ ਨੇ ਅੱਜ ਜਿਲ•ਾਂ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਆਪਣਾ ਕੁਨੈਕਸ਼ਨ ਮੁੜ ਚਾਲੂ ਕਰਨ ਦੀ ਗੁਹਾਰ ਲਗਾਈ। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਤੁੰਰਤ ਮਾਮਲੇ ਦੀ ਗੰਭੀਰਤਾ ਨੂੰ ਦੇਖ਼ਦੇ ਹੋਏ ਨਾਇਬ ਤਹਿਸੀਲਦਾਰ ਰਾਮ ਚੰਦ ਬੰਗੜ ਨੂੰ ਦਿਸ਼ਾ ਨਿਰਦੇਸ਼ ਦੇ ਕੇ ਉਸ ਦਾ ਕੁਨੈਕਸ਼ਨ ਤੁੰਰਤ ਚਾਲੂ ਕਰਨ ਦੀ ਹਦਾਇਤ ਕੀਤੀ।

  LEAVE A REPLY

  Please enter your comment!
  Please enter your name here