ਪਾਕਿਸਤਾਨ ‘ਚ ਦੋ ਰੇਲਾਂ ਦੀ ਭਿਆਨਕ ਟੱਕਰ- 30 ਮੌਤਾਂ ਤੇ ਦਰਜਨਾਂ ਜ਼ਖ਼ਮੀ

  0
  58

  ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

  ਕਰਾਚੀ: ਪਾਕਿਸਤਾਨ ‘ਚ ਦੋ ਰੇਲ ਗੱਡੀਆਂ ਦੀ ‌ਭਿਆਨਕ ਟੱਕਰ ‘ਚ 3 ਦਰਜਨ ਦੇ ਕਰੀਬ ਲੋਕਾਂ ਦੇ ਮਾਰੇ ਜਾਣ ਦੀ ਦੁਖਦਾਈ ਖ਼ਬਰ ਹੈ। ਇਹ ਘਟਨਾ ਦੱਖਣੀ ਪਾਕਿਸਤਾਨ ਦੇ ਕਸਬੇ ਧਾਰਕੀ ਦੀ ਦੱਸੀ ਜਾ ਰਹੀ ਹੈ। ਪਾਕਿਸਤਾਨੀ ਮੀਡੀਆ ‘ਚ ਛਪੀਆਂ ਖ਼ਬਰਾਂ ਮੁਤਾਬਕ 30 ਲੋਕਾਂ ਦੀ ਮੌਤ ਹੋਈ ਹੈ ਤੇ ਕਈ ਜ਼ਖ਼ਮੀ ਹੋ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਲਬੇ ਵਿੱਚ ਫਸੇ ਬਚੇ ਲੋਕਾਂ ਨੂੰ ਲੱਭਣ ਲਈ ਬਚਾਅ ਕਾਰਜ ਅਜੇ ਵੀ ਜਾਰੀ ਹਨ।

  ਇਹ ਟੱਕਰ ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਤੋਂ 440 ਕਿਲੋਮੀਟਰ ਉੱਤਰ ਵੱਲ ਧਾਰਕੀ ਕਸਬੇ ਨੇੜੇ ਸੋਮਵਾਰ ਸਵੇਰੇ ਤੜਕੇ ਹੋਈ।

  ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਹਾਦਸੇ ‘ਤੇ ਸੋਗ ਜ਼ਾਹਰ ਕੀਤਾ ਤੇ ਰੇਲ ਮੰਤਰੀ ਆਜ਼ਮ ਸਵਾਤੀ ਨੂੰ ਸੋਮਵਾਰ ਨੂੰ ਹਾਦਸੇ ਵਾਲੀ ਜਗ੍ਹਾ ‘ਤੇ ਪਹੁੰਚਣ ਦਾ ਹੁਕਮ ਦਿੱਤਾ।

  LEAVE A REPLY

  Please enter your comment!
  Please enter your name here