ਪਰਿਵਾਰ ਵਲੋਂ ਵੀਨਾ ਅਰੋੜਾ ਦੀਆਂ ਅੱਖਾਂ ਕੀਤੀਆਂ ਦਾਨ

  0
  220

  ਹੁਸ਼ਿਆਰਪੁਰ ( ਜਨਗਾਥਾ ਟਾਈਮਜ਼) ਟਾਉਨ ਹਾਲ ਕਮੇਟੀ ਬਜਾਰ ਹੁਸ਼ਿਆਰਪੁਰ ਨਿਵਾਸੀ ਵੀਨਾ ਅਰੋੜਾ ਦੇ ਅਚਾਨਕ ਅਕਾਲ ਚਲਾਣਾ ਕਰਨ ਉਪਰੰਤ ਉਹਨਾਂ ਦੇ ਪਰਿਵਾਰਕ ਮੈਂਬਰਾਂ ਵਲੌਂ ਉਹਨਾਂ ਦੇ ਨੇਤਰਦਾਨ ਦੇ ਪ੍ਰਣ ਨੂੰ ਪੂਰਾ ਕਰਦੇ ਹੋਏ ਉਹਨਾਂ ਦੇ ਨੇਤਰ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਨੂੰ ਦਾਨ ਕੀਤੇ ਗਏ।ਇਸ ਸਮੇਂ ਉਹਨਾਂ ਦੇ ਪੁੱਤਰ ਹਿਤੇਸ਼ ਅਰੋੜਾ ਅਤੇ ਹੋਰ ਪਰਿਵਾਰਕ ਮੈਂਬਰ ਹਾਜਰ ਸਨ। ਨੇਤਰਦਾਨ ਕਰਵਾਉਣ ਦਾ ਕੰਮ ਡਾ ਅਨਿਲ ਤਨੇਜਾ ਜੀ ਨੇ ਕੀਤਾ ।
  ਇਸ ਸਮੇਂ ਸੰਸਥਾ ਦੇ ਮੈਂਬਰ ਗੁਰਬਖਸ਼ ਸਿੰਘ,ਸ ਹਰਭਜਨ ਸਿੰਘ, ਸ ਗੁਰਪ੍ਰੀਤ ਸਿੰਘ , ਸ੍ਰੀ ਵਰਿੰਦਰ ਚੌਪੜਾ ਜੀ ਅਤੇ ਮੈਡਮ ਰਕਸ਼ਾ ਗੁਪਤਾ ਜੀ ਨੇ ਪਰਿਵਾਰ ਨਾਲ ਦੁੱਖ ਸਾਂਝਾਂ ਕੀਤਾ ਅਤੇ ਇਸ ਪਵਿੱਤਰ ਕਾਰਜ ਵਿੱਚ ਹਿੱਸਾ ਪਾਉਣ ਲਈ ਪਰਿਵਾਰ ਦਾ ਧੰਨਵਾਦ ਕੀਤਾ।ਸੰਸਥਾ ਦੇ ਮੈਂਬਰਾ ਨੇ ਦੱਸਿਆ ਕਿ ਸ਼੍ਰੀਮਤੀ ਵੀਨਾ ਅਰੋੜਾ ਦੇ ਨੇਤਰ ਮੈਡੀਕਲ ਕਾਲਜ ਅਮ੍ਰਿਤਸਰ ਭੇਜੇ ਜਾਣਗੇ ਅਤੇ ਦੋ ਨੇਤਰਹੀਣ ਵਿਅਕਤੀਆਂ ਨੂੰ ਮੁਫਤ ਲਗਵਾਏ ਜਾਣਗੇ।

  LEAVE A REPLY

  Please enter your comment!
  Please enter your name here