ਨੌਜਵਾਨ ਨੇ ਵਿਆਹ ਤੋਂ ਕੁਝ ਦਿਨ ਪਹਿਲਾ ਹੀ ਪੂਰੇ ਪਰਿਵਾਰ ਨੂੰ ਮਾਰੀ ਗੋਲੀ ਅਤੇ ਕੀਤੀ ਖ਼ੁਦਕੁਸ਼ੀ

  0
  125

  ਜਲੰਧਰ (ਜਨਗਾਥਾ ਟਾਈਮਜ਼) – ਮੋਗਾ ਦੇ ਪਿੰਡ ਨੱਥੂਵਾਲਾ ‘ਚ ਸੰਦੀਪ ਸਿੰਘ ਨਾਮੀ ਨੌਜਵਾਨ ਨੇ ਲੰਘੀ ਰਾਤ ਆਪਣੇ ਪਰਿਵਾਰ ਦੇ 5 ਮੈਂਬਰਾਂ ਨੂੰ ਗੋਲੀ ਮਾਰ ਕੇ ਮਾਰਨ ਉਪਰੰਤ ਖੁਦ ਨੂੰ ਗੋਲੀ ਮਾਰ ਲਈ। ਜਾਣਕਾਰੀ ਮੁਤਾਬਕ 12 ਅਗਸਤ ਨੂੰ ਨੌਜਵਾਨ ਦਾ ਵਿਆਹ ਹੋਣ ਵਾਲਾ ਸੀ। ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਨੂੰ ਮੌਕੇ ਤੋਂ ਸੰਦੀਪ ਸਿੰਘ ਦੁਆਰਾ ਲਿਖਿਆ ਸੁਸਾਈਡ ਨੋਟ ਮਿਲਿਆ ਹੈ।

  ਮਰਨ ਵਾਲਿਆਂ ਵਿਚ ਸੰਦੀਪ ਸਿੰਘ ਦੇ ਮਾਤਾ ਪਿਤਾ, ਭੈਣ, ਭਾਣਜੀ, ਅਤੇ ਦਾਦੀ ਸ਼ਾਮਲ ਹੈ। ਜਦਕਿ ਉਸ ਦੇ ਦਾਦੇ ਨੂੰ ਗੰਭੀਰ ਹਾਲਤ ਵਿਚ ਫ਼ਰੀਦਕੋਟ ਦੇ ਮੈਡੀਕਲ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

  LEAVE A REPLY

  Please enter your comment!
  Please enter your name here