ਦੋਆਬਾ ਸਾਹਿਤ ਸਭਾ ਵਲੋਂ ਸਾਹਿਤਕ ਸਮਾਰੋਹ ਦੌਰਾਨ ਵਿਚਾਰ ਗੋਸ਼ਟੀ ਅਤੇ ਪੁਸਤਕ ਰਿਲੀਜ਼

    0
    220

    ਗੜ੍ਹਸ਼ੰਕਰ (ਸੇਖੋਂ) -ਦੋਆਬਾ ਸਾਹਿਤ ਸਭਾ ਵਲੋਂ ਸਥਾਨਕ ਮੇਜਰ ਸਿੰਘ ਮੌਜੀ ਯਾਦਗਾਰੀ ਲਾਇਬਰੇਰੀ ਹਾਲ ਵਿਖੇ ਸਭਾ ਦੇ ਪ੍ਰਧਾਨ ਪ੍ਰੋ ਸੰਧੂ ਵਰਿਆਣਵੀ ਦੀ ਅਗਵਾਈ ਹੇਠ ਇਕ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਪ੍ਰਸਿੱਧ ਗਲਪਕਾਰ ਬਲਬੀਰ ਪਰਵਾਨਾ ਦੇ ਨਾਵਲ ‘ਖਾਂਡਵ ਦਾਹ’ ‘ਤੇ ਵਿਚਾਰ ਗੋਸ਼ਟੀ ਕੀਤੀ ਗਈ ਅਤੇ ਸਭਾ ਦੇ ਸਰਗਰਮ ਅਹੁਦੇਦਾਰ ਸੰਤੋਖ ਸਿੰਘ ਵੀਰ ਵਲੋਂ ਲਿਖੀ ਪੁਸਤਕ ‘ਗੁਰ ਸਿੱਖੀ ਦੀ ਏਹ ਨਿਸਾਣੀ’ ਦਾ ਛੇਵਾਂ ਅਤੇ ਸੱਤਵਾਂ ਭਾਗ ਲੋਕ ਅਰਪਣ ਕੀਤਾ ਗਿਆ। ਨਾਵਲ ਦੀ ਗੋਸ਼ਟੀ ਮੌਕੇ ਪ੍ਰਧਾਨਗੀ ਮੰਡਲ ਵਿਚ ਪ੍ਰੋ ਸੰਧੂ ਵਰਿਆਣਵੀ,ਸ਼ਾਇਰ ਮਦਨ ਵੀਰਾ, ਗ਼ਜ਼ਲਗੋ ਰੇਸ਼ਮ ਚਿੱਤਰਕਾਰ, ਕਹਾਣੀਕਾਰ ਅਵਤਾਰ ਓਠੀ ਤੇ ਬਲਬੀਰ ਪਰਵਾਨਾ ਸ਼ਾਮਲ ਹੋਏ। ਇਸ ਮੌਕੇ ਡਾ. ਗੁਰਜੰਟ ਸਿੰਘ ਅਤੇ ਪ੍ਰੋ ਜੇ ਬੀ ਸੇਖੋਂ ਵਲੋਂ ‘ਖਾਂਡਵ ਦਾਹ’ ਨਾਵਲ ਦੇ ਵਿਸ਼ੇ ਅਤੇ ਕਲਾ ਪੱਖ ਬਾਰੇ ਆਪਣੇ ਖੋਜ ਪਰਚੇ ਪੇਸ਼ ਕੀਤੇ ਜਿਨ•ਾਂ ‘ਤੇ ਛਿੜੀ ਚਰਚਾ ਵਿਚ ਸ਼ਾਇਰ ਨਵਤੇਜ ਗੜਦੀਵਾਲਾ, ਪ੍ਰੋ ਬਲਵੀਰ ਕੌਰ ਰੀਹਲ, ਮਦਨ ਵੀਰਾ ਨੇ ਹਿੱਸਾ ਲਿਆ। ਨਾਵਲਕਾਰ ਬਲਬੀਰ ਪਰਵਾਨਾ ਨੇ ਨਾਵਲ ਦੀ ਰਚਨਾ ਪ੍ਰਕਿਰਿਆ ਸਾਂਝੀ ਕਰਦਿਆਂ ਵਰਤਮਾਨ ਪੰਜਾਬ ਦੇ ਹਾਲਾਤ ਬਾਰੇ ਵਿਚਾਰ ਰੱਖੇ। ਸਮਾਰੋਹ ਦੇ ਦੂਜੇ ਸੈਸ਼ਨ ਵਿਚ ਸੰਤੋਖ ਸਿੰਘ ਵੀਰ ਵਲੋਂ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਅਤੇ ਬਾਣੀ ਬਾਰੇ ਲਿਖੀ ਜਾ ਰਹੀ ਬਾਲ ਪੁਸਤਕ ਲੜੀ ਦਾ ਛੇਵਾਂ ਅਤੇ ਸੱਤਵਾ ਭਾਗ ਸਾਹਿਤਕਾਰਾਂ ਵਲੋਂ ਰਿਲੀਜ਼ ਕੀਤਾ ਗਿਆ। ਸੰਤੋਖ ਸਿੰਘ ਨੇ ਪੁਸਤਕ ਦੀ ਰਚਨਾ ਪ੍ਰਕਿਰਿਆ ਬਾਰੇ ਵਿਚਾਰ ਰੱਖੇ। ਇਸ ਮੌਕੇ ਹਾਜ਼ਰ ਕਵੀਆਂ ਪ੍ਰੋ ਵਰਿਆਣਵੀ, ਮਦਨ ਵੀਰਾ,ਸਰਵਣ ਸਿੱਧੂ, ਓਮ ਪ੍ਰਕਾਸ਼ ਜ਼ਖ਼ਮੀ, ਜਸਬੀਰ ਧੀਮਾਨ, ਡਾ ਸੁਖਦੇਵ ਸਿੰਘ ਢਿਲੋਂ,ਤਾਰਾ ਸਿੰਘ ਚੇੜਾ, ਪ੍ਰਿੰ ਸੋਹਣ ਸਿੰਘ ਸੂੰਨੀ, ਮਨਜੀਤ ਅਰਮਾਨ, ਸੰਤੋਖ ਸਿੰਘ ਵੀਰ, ਅਮਰੀਕ ਹਮਰਾਜ਼, ਰਣਬੀਰ ਬੱਬਰ, ਨਾਵਲਕਾਰ ਬਲਦੇਵ ਸਿੰਘ ਭਾਕਰ ਨੇ ਆਪਣੀ ਰਚਨਾਵਾਂ ਨਾਲ ਸਮਾਰੋਹ ਵਿਚ ਹਾਜ਼ਰ ਸਾਹਿਤ ਪ੍ਰੇਮੀਆਂ ਦਾ ਮਨ ਮੋਹ ਲਿਆ। ਮੰਚ ਦੀ ਕਾਰਵਾਈ ਅਜਮੇਰ ਸਿੱਧੂ ਨੇ ਚਲਾਈ।
    ਕੈਪਸ਼ਨ-ਕਵੀ ਸੰਤੋਖ ਸਿੰਘ ਦੀ ਪੁਸਤਕ ‘ਗੁਰ ਸਿੱਖੀ ਦੀ ਏਹ ਨਿਸਾਣੀ’ ਰਿਲੀਜ਼ ਕਰਦੇ ਹੋਏ ਸਾਹਿਤਕਾਰ।

    LEAVE A REPLY

    Please enter your comment!
    Please enter your name here