ਦੋਆਬਾ ਸਾਹਿਤ ਸਭਾ ਵਲੋਂ ਕਵੀ ਦਰਬਾਰ ਅਤੇ ਪੁਸਤਕ ਰਿਲੀਜ਼ ਸਮਾਰੋਹ

  0
  138

  ਗੜ੍ਹਸ਼ੰਕਰ (ਸੇਖੋਂ ) -ਨਜ਼ਦੀਕੀ ਪਿੰਡ ਭੰਮੀਆਂ ਵਿਖੇ ਦੋਆਬਾ ਸਾਹਿਤ ਸਭਾ ਵਲੋਂ ਭਾਰਤੀ ਫੌਜ ਦੇ ਸ਼ਹੀਦ ਸਿਪਾਹੀ ਕੁਲਦੀਪ ਸ਼ਰਮਾ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਅਤੇ ਪੁਸਤਕ ਰਿਲੀਜ਼ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਪ੍ਰੋ ਸੰਧੂ ਵਰਿਆਣਵੀ,ਪ੍ਰਿੰ ਸੁਰਿੰਦਰਪਾਲ ਪ੍ਰਦੇਸੀ,ਵਿਜੇ ਕੁਮਾਰ,ਤਾਰਾ ਸਿੰਘ ਚੇੜਾ ਅਤੇ ਸਰਵਣ ਸਿੱਧੂ ਹਾਜ਼ਰ ਹੋਏ ਜਦ ਕਿ ਵਿਸ਼ੇਸ਼ ਮਹਿਮਾਨਾਂ ਵਿਚ ਕਾਮਰੇਡ ਦਰਸ਼ਨ ਸਿੰਘ ਮੱਟੂ,ਮੋਹਨ ਸਿੰਘ ਥਿਆੜਾ,ਪਵਨ ਕੁਮਾਰ ਸ਼ਾਮਿਲ ਹੋਏ। ਸਮਾਰੋਹ ਦੇ ਆਰੰਭ ਮੌਕੇ ਸ਼ਹੀਦ ਕੁਲਦੀਪ ਸ਼ਰਮਾ ਦੀ ਦੇਸ਼ ਨੂੰ ਦਿੱਤੀ ਕੁਰਬਾਨੀ ਨੂੰ ਯਾਦ ਕੀਤਾ ਗਿਆ ਅਤੇ ਉਸਦੇ ਭਰਾ ਵਿਜੇ ਕੁਮਾਰ ਨੂੰ ਸਭਾ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਭਾ ਦੇ ਸਕੱਤਰ ਅਮਰੀਕ ਹਮਰਾਜ਼ ਨੇ ਸਭਾ ਵਲੋਂ ਕਰਵਾਏ ਜਾਂਦੇ ਸਾਹਿਤਕ ਸਮਾਰੋਹਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਾਹਿਤ ਦੇ ਖੇਤਰ ਵਿਚ ਸਭਾ ਦੇ ਅਹੁਦੇਦਾਰਾਂ ਵਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਦੱਸਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਲੋਂ ਸਭਾ ਦੇ ਸਰਗਰਮ ਅਹੁਦੇਦਾਰ ਸੰਤੋਖ ਸਿੰਘ ਵੀਰ ਦੀ ਲਿਖੀ ਪੁਸਤਕ ‘ਗੁਰੁ ਸਿੱਖੀ ਦੀ ਏਹ ਨਿਸਾਣੀ’ ਦੇ ਅਗਲੇ ਭਾਗ ਰਿਲੀਜ਼ ਕੀਤੇ ਗਏ। ਇਸ ਮੌਕੇ ਸੰਤੋਖ ਸਿੰਘ ਵੀ ਨੇ ਆਪਣੀ ਪੁਸਤਕ ਦੀ ਰਚਨਾ ਪ੍ਰਕਿਰਿਆ ਬਾਰੇ ਵਿਚਾਰ ਸਾਂਝੇ ਕੀਤੇ। ਦੂਜੇ ਸੈਸ਼ਨ ਵਿਚ ਕਰਵਾਏ ਕਵੀ ਦਰਬਾਰ ਮੌਕੇ ਹਾਜ਼ਰ ਕਵੀਆਂ ਤਰਸੇਮ ਸਿੰਘ ਥਾਂਦੀ,ਮਾਸਟਰ ਬਲਵੀਰ ਸਿੰਘ,ਓਮ ਪ੍ਰਕਾਸ਼ ਜ਼ਖ਼ਮੀ,ਬਲਜੀਤ ਕੌਰ ਸ਼ਰਮਾ,ਬੀਬਾ ਕੁਲਵੰਤ,ਕੰਵਲਜੀਤ ਕੰਵਲ,ਅਮਰੀਕ ਹਮਰਾਜ਼,ਪ੍ਰੋ ਸੰਧੂ ਵਰਿਆਣਵੀ,ਅਵਤਾਰ ਸਿੰਘ ਸੰਧੂ,ਸਰਬਜੀਤ ਸਾਬੀ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਸਭਾ ਵਲੋਂ ਕੀਤੇ ਜਾ ਰਹੇ ਉੱਦਮਾਂ ਦੀ ਪ੍ਰਸ਼ੰਸਾ ਕੀਤੀ। ਸਭਾ ਦੇ ਪ੍ਰਧਾਨ ਸੰਧੂ ਵਰਿਆਣਵੀ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਜਸਬੀਰ ਬੇਗਮਪੁਰੀ ਨੇ ਪੁਸਤਕਾਂ ਦੀ ਵਿਕਰੀ ਪ੍ਰਦਰਸ਼ਨੀ ਲਗਾਈ।
  ਕੈਪਸ਼ਨ-ਸੰਤੋਖ ਸਿੰਘ ਵੀਰ ਵਲੋਂ ਲਿਖੀ ਧਾਰਮਿਕ ਪੁਸਤਰ ਰਿਲੀਜ਼ ਕਰਦੋ ਹੋਏ ਸਾਹਿਤਕਾਰ।

  LEAVE A REPLY

  Please enter your comment!
  Please enter your name here