ਤਖਤ ਪਟਨਾ ਸਾਹਿਬ ਦੇ ਜਥੇਦਾਰ ਦੇ ਪੁੱਤਰ ਦੀ ਸ਼ਰਾਬ ਤੇ ਸਿਗਰਟ ਪੀਂਦੇ ਦੀ ਵੀਡੀਓ ਵਾਇਰਲ, ਨੌਕਰੀ ਤੋਂ ਬਰਖਾਸਤ

  0
  120

  ਹੁਸ਼ਿਆਰਪੁਰ(ਜਨਗਾਥਾ ਟਾਈਮਜ਼) ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦੇ ਪੁੱਤਰ ਗੁਰਪ੍ਰਸਾਦ ਸਿੰਘ ਦੀ ਇਕ ਕਥਿਤ ਵੀਡੀਓ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਉਸ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ। ਗੁਰਪ੍ਰਸਾਦ ਪਟਨਾ ਸਾਹਿਬ ਵਿਚ ਕੈਸ਼ੀਅਰ ਸੀ। ਵੀਡੀਓ ਵਿਚ ਗੁਰਪ੍ਰਸਾਦ ਕਥਿਤ ਤੌਰ ਉਤੇ ਸ਼ਰਾਬ ਤੇ ਸਿਗਰਟ ਪੀਂਦਾ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਗਿਆਨੀ ਇਕਬਾਲ ਸਿੰਘ ਤਿੰਨ ਵਿਆਹ ਕਰਵਾਉਣ ਕਾਰਨ ਵਿਵਾਦਾਂ ਵਿਚ ਘਿਰੇ ਹੋਏ ਹਨ ਤੇ ਉਨ੍ਹਾਂ ਦੀ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਕੋਲ ਕੀਤੀ ਗਈ ਹੈ।

  LEAVE A REPLY

  Please enter your comment!
  Please enter your name here