ਹੁਸ਼ਿਆਰਪੁਰ( ਰੁਪਿੰਦਰ ) ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਐਸ. ਐਮ.ਓ. ਡਾ. ਸੰਦੀਪ ਕੁਮਾਰ ਖਰਬੰਦਾ ਦੀ ਅਗਵਾਈ ਹੇਠ ਮਿੰਨੀ ਪੀ.ਐਚ.ਸੀ. ਅੱਡਾ ਚੱਬੇਵਾਲ ਤੋਂ 28 ਫਰਵਰੀ ਤੱਕ ਲਈ ਜਾਗਰੂਕਤਾ ਵੈਨ ਚਲਾਈ ਗਈ। ਜਿਸ ਨੂੰ ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਨੇ ਹਰੀ ਝੰਡੀ ਦਿਖਾ ਕੇ ਪੀ.ਐਸ.ਸੀ ਹਾਰਟਾ ਬਡਲਾ ਅਧੀਨ ਪੈਂਦੇ 127 ਪਿੰਡਾਂ ਲਈ ਰਵਾਨਾ ਕੀਤਾ । ਇਸ ਮੌਕੇ ਵਿਧਾਇਕ ਡਾ. ਰਾਜ ਕੁਮਾਰ ਨੇ ਕਿਹਾ ਕਿ ਸਮੇਂ ਸਮੇਂ ਤੇ ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਲਈ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਸ ਜਾਗਰੂਕਤਾ ਵੈਨ ਰਾਹੀ ਹਲਕੇ ਦੇ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਅਤੇ ਵੱਖ-ਵੱਖ ਬੀਮਾਰੀਆਂ ਦੀ ਰੋਕਥਾਮ ਸਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਐਸ.ਐਮ.ਓ. ਡਾ. ਸੰਦੀਪ ਖਰਬੰਦਾ ਨੇ ਦੱਸਿਆ ਕਿ ਜਿੱਥੇ ਸਿਹਤ ਜਾਗਰੂਕਤਾ ਵੈਨ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਨਸ਼ਿਆਂ ਤੋਂ ਬਚਣ ਲਈ ਅਪੀਲ ਕਰੇਗੀ,ਉੱਥੇ ਹੀ ਕੈਂਸਰ, ਟੀ.ਬੀ., ਡੈਂਗੂ ਆਦਿ ਹੋਰ ਬੀਮਾਰੀਆਂ ਤੋਂ ਬਚਣ ਅਤੇ ਲੱਛਣਾਂ ਬਾਰੇ ਜਾਣਕਾਰੀ ਦੇਵੇਗੀ। ਉਹਨਾਂ ਦੱਸਿਆ ਕਿ ਵੱਡੇ ਕਸਬਿਆਂ ਵਿੱਚ ਮੈਡਿਕਲ ਕੈਂਪ ਵੀ ਲਗਾਏ ਜਾਣਗੇ, ਜਿਨਾਂ ਰਾਹੀਂ ਮਰੀਜਾਂ ਦਾ ਚੈਕਅੱਪ, ਟੈਸਟ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਮੌਕੇ ਡਾ. ਬਲਦੇਵ ਹੀਰ, ਅਪਥਾਲਮਿਕ ਅਫਸਰ ਡਾ. ਰਾਜਾ ਰਾਮ ਭਾਟੀਆ, ਡਾ. ਪੁਨੀਤ, ਗੁਰਮੇਲ ਸਿੰਘ ਐਮ.ਪੀ.ਐਚ. ਡਬਲਯੂ., ਡਾ. ਰਿਚਾ, ਬਲਵੀਰ ਕੌਰ, ਰਾਜੇਸ਼ ਕੁਮਾਰ ਐਮ.ਪੀ. ਐਚ.ਡਬਲਯੂ., ਦਲਜੀਤ ਸਿੰਘ, ਹੈਲਥ ਇੰਸਪੈਕਟਰ ਮੁਲਖ ਰਾਜ, ਜੋਗਿੰਦਰ ਕੌਰ ਐਲ.ਐਚ.ਵੀ., ਗੁਰਮੀਤ ਕੌਰ, ਅਮਨਦੀਪ ਕੌਰ, ਹਰਿੰਦਰ ਸਿੰਘ, ਹਰਬੰਸ ਲਾਲ, ਜਤਿੰਦਰ ਸਿੰਘ ਆਦਿ ਹਾਜ਼ਰ ਸਨ।