ਡਾ. ਮੰਡਿਆਲ ਨੇ ਮੰਡਿਆਲਾਂ ਸਕੂਲ ਦੇ ਬੱਚਿਆਂ ਦੇ ਦੰਦਾਂ ਦਾ ਕੀਤਾ ਮੁਫ਼ਤ ਨਿਰੀਖਣ

  0
  147

  ਹੁਸ਼ਿਆਰਪੁਰ ( ਰਮਨਦੀਪ ) ਮੰਡਿਆਲ ਡੈਂਟਲ ਹਸਪਤਾਲ ਹੁਸ਼ਿਆਰਪੁਰ ਵਲੋਂ ਸਰਕਾਰੀ ਹਾਈ ਸਕੂਲ ਮੰਡਿਆਲਾਂ ਵਿਖੇ ਇੱਕ ਦੰਦਾਂ ਦੀ ਸਿਹਤ ਸੰਭਾਲ ਸਬੰਧੀ ਜਾਗਰੂਕਤਾ ਤੇ ਡੈਂਟਲ ਚੈੱਕ ਅੱਪ ਕੈਂਪ ਮੁੱਖ ਅਧਿਆਪਕਾ ਸ੍ਰੀਮਤੀ ਸਵਤੰਤਰਤਾ ਕੁਮਾਰੀ ਦੀ ਅਗਵਾਈ ਹੇਠ ਲਗਾਇਆ ਗਿਆ ! ਇਸ ਕੈਂਪ ਵਿੱਚ ਡਾਕਟਰ ਜਸਵੰਤ ਸਿੰਘ ਮੰਡਿਆਲ ਤੇ ਉਹਨਾਂ ਦੀ ਟੀਮ ਨੇ 105 ਵਿਦਿਆਰਥੀਆਂ ਦੇ ਦੰਦਾਂ ਦਾ ਚੈੱਕ ਅੱਪ ਕੀਤਾ! ਸਾਰੇ ਵਿਦਿਆਰਥੀਆਂ ਦੀ ਸਿਹਤ ਤੇ ਦੰਦਾਂ ਦੀ ਸਿਹਤ ਸੰਭਾਲ ਸਬੰਧੀ ਜਾਣਕਾਰੀ ਪਰਖ਼ਣ ਲਈ ਵਿਦਿਆਰਥੀਆਂ ਤੋਂ ਆਮ ਸਵਾਲ ਪੁੱਛੇ ਗਏ ਸਹੀ ਜਵਾਬ ਦੇਣ ਵਾਲੇ ਸਾਰੇ ਬੱਚਿਆਂ ਨੂੰ ਡਾ਼ ਮੰਡਿਆਲ ਨੇ ਨਕਦ ਇਨਾਮ ਦੇ ਕੇ ਉਤਸ਼ਾਹਿਤ ਕੀਤਾ! ਡਾਕਟਰ ਮੰਡਿਆਲ ਨੇ ਦੰਦਾਂ ਦੀਆਂ ਬੀਮਾਰੀਆਂ ਤੇ ਓਹਨਾਂ ਤੋਂ ਬਚਾਅ ਦੇ ਉਪਾਅ ਬਾਰੇ ਜਾਣਕਾਰੀ ਦਿੱਤੀ! ਉਹਨਾਂ ਬੱਚਿਆਂ ਨੂੰ ਮਿੱਠੀਆਂ ਤੇ ਦੰਦਾਂ ਨੂੰ ਚਿਪਕਣ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨ ਲਈ ਪ੍ਰੇਰਿਤ ਕੀਤਾ ਤੇ ਸੰਤੁਲਿਤ ਭੋਜਨ ਖਾਣ ਲਈ ਕਿਹਾ! ਉਹਨਾਂ ਫਾਸਟ ਫੂਡ ਤੋਂ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਤੇ ਘਰ ਦਾ ਬਣਿਆ ਹੋਇਆ ਭੋਜਨ ਕਰਨ ਨੂੰ ਤਰਜੀਹ ਦੇਣ ਲੲੀ ਕਿਹਾ !ਇਸ ਮੌਕੇ ਡਾ਼ ਦੀਕਸ਼ਾ ਨੇ ਬੱਚਿਆਂ ਨੂੰ ਸਹੀ ਢੰਗ ਨਾਲ ਬਰੁਸ਼ ਕਰਨ ਤੇ ਹਰ ਖਾਣੇ ਤੋਂ ਬਾਅਦ ਚੰਗੀ ਤਰ੍ਹਾਂ ਦੰਦਾਂ ਨੂੰ ਸਾਫ਼ ਕਰਨ ਲਈ ਕਿਹਾ! ਸਕੂਲ ਅਧਿਆਪਕਾਂ ਵਲੋਂ ਮੁੱਖ ਅਧਿਆਪਕਾ ਨੇ ਪੂਰੀ ਟੀਮ ਦਾ ਜਿਥੇ ਧੰਨਵਾਦ ਕੀਤਾ ਓਥੇ ਡਾ਼ ਮੰਡਿਆਲ ਦਾ ਸਕੂਲ ਦੀ ਬਿਹਤਰੀ ਲਈ ਕੀਤੇ ਕੰਮਾਂ ਲਈ ਸਨਮਾਨ ਵੀ ਕੀਤਾ ਗਿਆ! ਮੈਡਮ ਰਾਕੇਸ਼ ਰਾਣੀ ਤੇ ਮਿਸ ਸੋਨੀਆ ਸਮੇਤ ਸਾਰੇ ਸਕੂਲੀ ਅਧਿਆਪਕ ਵੀ ਹਾਜ਼ਰ ਸਨ!

  LEAVE A REPLY

  Please enter your comment!
  Please enter your name here