ਡਾ. ਗਾਂਧੀ ਦੀ ਪ੍ਰਨੀਤ ਕੌਰ ਨੂੰ ਲਲਕਾਰ – ” ਜੇਕਰ ਹਿੰਮਤ ਹੈ ਤਾ ਮੇਰੇ ਵਾਂਗ ਆਪਣੇ 15 ਸਾਲਾਂ ਦਾ ਦਿਉ ਹਿਸਾਬ “

    0
    239

    ਪਟਿਆਲਾ (ਜਨਗਾਥਾ ਟਾਈਮਜ਼)  – ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਧਰਮਪਤਨੀ ਬੀਬੀ ਪ੍ਰਨੀਤ ਕੌਰ ‘ਤੇ ਭੜਕ ਉੱਠੇ। ਡਾ.ਗਾਂਧੀ ਦਾ ਕਹਿਣਾ ਹੈ ਕਿ ਪ੍ਰਨੀਤ ਕੌਰ ਕੋਲ ਕੋਈ ਸੰਵਿਧਾਨਕ ਕੋਈ ਅਹੁਦਾ ਨਾ ਹੋਣ ਦੇ ਬਾਵਜੂਦ ਵੀ ਉਹ ਸਰਕਾਰੀ ਮਸ਼ੀਨਰੀ ਦਾ ਪ੍ਰਯੋਗ ਕਰਕੇ ਆ ਰਹੀਆਂ ਚੋਣਾਂ ਲਈ ਪ੍ਰਚਾਰ ਤੇ ਲੱਗੀ ਹੋਈ ਹੈ।

    ਉਨਾਂ ਪ੍ਰਨੀਤ ਕੌਰ ਨੂੰ ਲਲਕਾਰਦਿਆਂ ਆਖਿਆ ਕਿ ਉਹ ਮੇਰੇ ਪੰਜ ਸਾਲਾਂ ਦੀ ਕਾਰਗੁਜਾਰੀ ਵਾਂਗ ਆਪਣੇ 15 ਸਾਲਾਂ ਦੀ ਕਾਰਗੁਜਾਰੀ ਲੋਕਾ ਸਾਹਮਣੇ ਪੇਸ਼ ਕਰਨ। ਡਾ. ਗਾਂਧੀ ਨੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਵੱਲੋਂ ਬਤੌਰ ਐਮਪੀ ਉਨ੍ਹਾਂ ਵੱਲੋਂ ਇਲਾਕੇ ਦੇ ਵਿਕਾਸ ਲਈ ਕੀਤੀਆਂ ਕੋਸ਼ਿਸ਼ਾਂ ਅਤੇ ਪ੍ਰਾਪਤੀਆਂ ਨੂੰ ਅਖਬਾਰੀ ਬਿਆਨਾਂ ਰਾਹੀਂ ਚਮਕਾਉਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਝੂਠ ਦਾ ਪੁਲੰਦਾ ਤੇ ਸਿਆਸੀ ਬੇਈਮਾਨੀ ਗਰਦਾਨਿਆ ਅਤੇ ਉਨ੍ਹਾਂ ਪ੍ਰਨੀਤ ਕੌਰ ਨੂੰ ਚੁਣੌਤੀ ਦਿੱਤੀ ਕਿ ਉਹ ਉਨ੍ਹਾਂ ਵਾਂਗ ਆਪਣੇ 15 ਸਾਲ ਦੀ ਕਾਰਗੁਜ਼ਾਰੀ ਦਾ ਹਿਸਾਬ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕਰਨ।

    ਜ਼ਿਕਰਯੋਗ ਹੈ ਕਿ ਜ਼ਿਲ੍ਹੇ ਅੰਦਰ ਗ੍ਰਾਟਾਂ ਦੀ ਵੰਡ ਜਾਂ ਹੋਰ ਸਗਾਮਮਾਂ ਅੰਦਰ ਪ੍ਰਨੀਤ ਕੌਰ ਹੀ ਮੁੱਖ ਮਹਿਮਾਨ ਵਜੋਂ ਵਿਚਰ ਰਹੇ ਹਨ, ਜਿਸ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਔਖੇ ਹੋ ਗਏ ਹਨ।

    ਡਾ ਗਾਂਧੀ ਨੇ ਇਸ ਗੱਲ ਤੇ ਵੀ ਸਖਤ ਇਤਰਾਜ਼ ਕੀਤਾ ਕਿ ਕੋਈ ਵੀ ਸਰਕਾਰੀ ਸੰਵਿਧਾਨਕ ਅਹੁਦਾ ਨਾ ਹੋਣ ਦੇ ਬਾਵਜੂਦ, ਮਹਿਜ਼ ਮੁੱਖ ਮੰਤਰੀ ਦੀ ਪਤਨੀ ਹੋਣ ਦੇ ਕਰਕੇ ਪ੍ਰਨੀਤ ਕੌਰ ਸਰਕਾਰੀ ਮਸ਼ੀਨਰੀ ਤੇ ਪੈਸੇ ਦੀ ਵਰਤੋਂ ਨਾਲ ਆਪਣਾ ਚੋਣ ਪ੍ਰਚਾਰ ਕਰ ਰਹੀ ਹੈ ਅਤੇ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਭਰਮਾ ਰਹੀ ਹੈ ਜੋ ਕਿ ਸਰਾਸਰ ਗਲਤ ਅਤੇ ਗੈਰ-ਸੰਵਿਧਾਨਕ ਹੈ।

    LEAVE A REPLY

    Please enter your comment!
    Please enter your name here