ਡਾ. ਕੁਲਦੀਪ ਨੰਦਾ ਜ਼ਿਲ੍ਹਾ ਪ੍ਰਧਾਨ ਨੇ ਜਨਰਲ ਸੈਕਟਰੀ ਬਲਵਿੰਦਰ ਸਿੰਘ ਮਾਨ ਦਾ ਕੀਤਾ ਸਨਮਾਨ

  0
  136

  ਮਾਹਿਲਪੁਰ ( ਜਸਵਿੰਦਰ ਹੀਰ ) ਸੈਲਾ ਖੁਰਦ ਵਿਖੇ ਪੰਚਾਂ ਸਰਪੰਚਾਂ ਲਈ ਰੱਖੇ ਗਏ ਇੱਕ ਸਮਾਰੋਹ ਮੌਕੇ ਮੁੱਖ ਮਹਿਮਾਨ ਦੇ ਤੋਰ ਤੇ ਪਹੁੰਚੇ ਕੰਗਰਸ ਦੇ ਜਿਲ•ਾ ਪ੍ਰਧਾਨ ਡਾ. ਕੁਲਦੀਪ ਨੰਦਾ ਵਲੋਂ ਜਿੱਥੇ ਹਲਕੇ ਦੇ ਪੰਚਾਂ ਸਰਪੰਚਾਂ ਦਾ ਸਨਮਾਨ ਕੀਤਾ ਗਿਆ ਉੱਥੇ ਬਲਵਿੰਦਰ ਸਿੰਘ ਮਾਨ ਜਨਰਲ ਸੈਕਟਰੀ ਪਬਲਿਕ ਕੋਆਰਡੀਨੇਸ਼ਨ ਸੈੱਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਹਲਕਾ ਗੜਸ਼ੰਕਰ ਦਾ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਚੋਣਾਂ ਅਤੇ ਪੰਚਾਇਤੀ ਚੋਣਾਂ ਵਿੱਚ ਪਾਰਟੀ ਪ੍ਰਤੀ ਕੀਤੇ ਕੰਮਾਂ ਲਈ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ। ਸਿ ਮੌਕੇ ਬਲਵਿੰਦਰ ਸਾਂਘ ਮਾਨ ਟੂਟਚੋਮਜਾਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਲੋਕ ਸਭਾ ਚੋਣਾਂ ਵਿੱਚ ਵੀ ਪਾਰਟੀ ਲਈ ਦਿਨ ਰਾਤ ਇੱਕ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਦੀ ਸੀਟ ਜਿਤਾਉਣ ਲਈ ਦਿਨ ਰਾਤ ਇੱਕ ਕਰਨਗੇ। ਉਨ•ਾਂ ਕਿਹਾ ਕਿ ਬਲਾਕ ਸੰਮਤੀ, ਜਿਲ•ਾ ਪ੍ਰੀਸ਼ਦ ਚੋਣਾਂ ਦੀ ਕਾਮਯਾਬੀ ਵਿੱਚ ਜੁਝਾਰ ਸਿੰਘ ਗੁਜਰਪੁਰ ਚੇਅਰਮੈਨ ਪਬਲਿਕ ਕੋਆਰਡੀਨੇਸ਼ਨ ਸੈਲ ਕਾਂਗਰਸ ਦੀ ਵੀ ਵਿਸ਼ੇਸ਼ ਯੋਗਦਾਨ ਰਿਹਾ ਜਿਨ•ਾਂ ਦੇ ਨਿਰਦੇਸ਼ਾ ਤੇ ਉਹ ਕੰਮ ਸਦਾ ਕੰਮ ਕਰਦੇ ਆਏ ਹਨ। ਇਸ ਮੌਕੇ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜਰ ਸਨ।
  ਤਸਵੀਰ—ਬਲਵਿੰਦਰ ਸਿੰਘ ਮਾਨ ਨੂੰ ਸਨਮਾਨਿਤ ਕਰਦੇ ਹੋਏ ਡਾ. ਕੁਲਦੀਪ ਨੰਦਾ ਜਿਲ•ਾ ਪ੍ਰਧਾਨ ਕਾਂਗਰਸ ਹੁਸ਼ਿਆਰਪੁਰ।

  LEAVE A REPLY

  Please enter your comment!
  Please enter your name here