ਟਾਂਡਾ ਵਿੱਚ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੀ ਮੀਟਿੰਗ ਹੋਈ

  0
  176

  ਟਾਂਡਾ ਉੜਮੁੜ( ਸ਼ਰਮਾ )  -ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੀ ਵਿਸ਼ੇਸ਼ ਮੀਟਿੰਗ ਨਗਰ ਕੌਂਸਲ ਉੜਮੁੜ ਟਾਂਡਾ ਵਿੱਚ ਹੋਈ | ਟਾਂਡਾ ਯੂਨਿਟ ਦੇ ਚੇਅਰਮੈਨ ਜਸਪਾਲ ਅਤੇ ਪ੍ਰਧਾਨ ਰਜਿੰਦਰ ਕੁਮਾਰ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਸੂਬਾ ਪ੍ਰਧਾਨ ਚੰਦਨ ਗਰੇਵਾਲ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਏ  |  ਇਸ ਦੌਰਾਨ ਟਾਂਡਾ ਯੂਨੀਅਨ ਦੇ ਪ੍ਰਧਾਨ ਰਜਿੰਦਰ ਕੁਮਾਰ ਅਤੇ  ਮੈਂਬਰਾਂ ਜਤਿੰਦਰ ਹੰਸ, ਮਨੀ ਹੰਸ, ਪੂਜਾ, ਰਾਣੀ, ਸ਼ੀਤਲ, ਪੰਮਾ, ਪੱਪੂ ਅਤੇ ਬਖਸ਼ੀਸ਼ ਨੇ ਸੂਬਾ ਪ੍ਰਧਾਨ ਨੂੰ  ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ |  ਇਸ ਮੌਕੇ ਸਫਾਈ ਕਰਮਚਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਗਰ ਕੌਂਸਲ ਅਧਿਕਾਰੀਆਂ ਨਾਲ ਗੱਲ ਕਰਦੇ ਹੋਏ ਪ੍ਰਧਾਨ ਗਰੇਵਾਲ ਨੇ ਕਿਹਾ ਕਿ ਫੈਡਰੇਸ਼ਨ ਪੰਜਾਬ ਦੇ ਸਮੂਹ ਸਫਾਈ ਕਰਮਚਾਰੀਆਂ ਦੇ ਹਿੱਤਾਂ ਦੀ ਰਾਖੀ ਲਈ ਯਤਨਸ਼ੀਲ ਹੈ | ਉਨ੍ਹਾਂ ਆਪਣੇ ਸੰਬੋਧਨ ਵਿੱਚ ਮੁਲਾਜਮਾਂ ਦੀਆਂ ਮੰਗਾਂ ਪ੍ਰਤੀ ਟਰਕਾਉਂਨ   ਦੀ ਨੀਤੀ ਤੇ ਕੰਮ ਕਰ ਰਹੇ ਸੂਬਾ ਸਰਕਾਰ ਨੂੰ ਘੇਰਦੇ ਕਿਹਾ ਕਿ ਫੈਡਰੇਸ਼ਨ ਮੁਲਾਜਮਾਂ ਦੀਆਂ ਮੰਗਾਂ ਨੂੰ ਇੰਨ ਬਿਨ ਲਾਗੂ ਕਰਵਾਉਣ, 85 ਵੀ ਸੋਧ ਨੂੰ ਲਾਗੂ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ,   ਡੀ.ਏ. ਦੀਆਂ ਬਣਦੀਆਂ  ਕਿਸ਼ਤਾਂ ਨੂੰ ਜਲਦ ਦੇਣ  ਆਦਿ ਮੰਗਾਂ ਪ੍ਰਤੀ ਸਰਕਾਰ ਸੰਜੀਦਗੀ ਨਹੀਂ ਦਿਖਾ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜਮਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਜਲਦ ਹੀ  ਫੈਡਰੇਸ਼ਨ ਸੰਘਰਸ਼ ਕਰੇਗੀ | ਇਸ ਮੌਕੇ ਸਨੀ ਸਹੋਤਾ, ਰਾਜਨ ਸਭਰਵਾਲ, ਸਾਜਨ, ਟੀਟੂ ਸੰਗਰ, ਸੇਠ ਰਾਮ ਸੇਠੀ, ਰੰਮੁ ਹਰਿਆਣਾ, ਸੁਭਮ ਸਹੋਤਾ, ਸਾਗਰ ਗੜਦੀਵਾਲ, ਸਿਕੰਦਰ ਦਸੂਹਾ, ਸਤਪਾਲ ਭੋਗਪੁਰ, ਨੀਰਜ, ਰਮਾ, ਦਰਸ਼ਨ,  ਸੰਜੀਵ, ਗੀਤਾ, ਪ੍ਰਵੀਨ, ਆਸ਼ਾ, ਰੂਬੀ, ਪੂਜਾ ਰਾਣੀ, ਸੁਖਵਿੰਦਰ ਕੌਰ ਆਦਿ ਮੌਜੂਦ  ਸਨ

  LEAVE A REPLY

  Please enter your comment!
  Please enter your name here