ਜੈਤਪੁਰ ਅਤੇ ਮਾਹਿਲਪੁਰ ਨਜ਼ਦੀਕ ਸੜਕ ਹਾਦਸਿਆਂ ‘ਚ ਇੱਕ ਦੀ ਮੌਤ-ਤਿੰਨ ਜ਼ਖ਼ਮੀ

  0
  134

  ਮਾਹਿਲਪੁਰ (ਜਨਗਾਥਾ ਟਾਈਮਜ਼)- ਅੱਜ ਸਵੇਰੇ ਮਾਹਿਲਪੁਰ ਸ਼ਹਿਰ ਦੇ ਹੁਸ਼ਿਆਰਪੁਰ ਰੋਡ ‘ਤੇ ਪਿੰਡ ਜੈਤਪੁਰ ਨਜਦੀਕ ਹੋਏ ਸੜਕ ਹਾਦਸਿਆਂ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਵਿਦਿਆਰਥਣਾ ਸਮੇਤ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲਿਆਂ ਦੀ ਪੜਤਾਲ ਸ਼ੁਰੂ ਹੋ ਗਈ ਹੈ।
  ਪ੍ਰਾਪਤ ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਭਾਰਟਾ ਅੱਜ ਸਵੇਰੇ ਆਪਣੀ ਡਿਊਟੀ ‘ਤੇ ਜਿਲ੍ਹਾ ਜੇਲ੍ਹ ਹੁਸ਼ਿਆਰਪੁਰ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਪਣੇ ਸਾਥੀ ਨਾਲ ਜਾ ਰਿਹਾ ਸੀ। ਜਦੋਂ ਉਹ ਪਿੰਡ ਜੈਤਪੁਰ ਦੇ ਨਜ਼ਦੀਕ ਪਹੁੰਚਾ ਤਾਂ ਸਾਹਮਣੇ ਤੋਂ ਆ ਰਹੀ ਗੱਡੀ ਨੰਬਰ ਪੀ ਬੀ 01 ਬੀ 9194 ਦੇ ਚਾਲਕ ਨੇ ਝਪਕੀ ਲੱਗਣ ਕਾਰਨ ਉਸ ਨੂੰ ਸਿੱਧੀ ਟੱਕਰ ਮਾਰ ਦਿੱਤੀ ਜਿਸ ਕਾਰਨ ਹੋਏ ਜਬਰਦਸਤ ਹਾਦਸੇ ਵਿਚ ਮ੍ਰਿਤਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੂਜੇ ਸੜਕ ਹਾਦਸੇ ਵਿਚ ਸ਼ਹਿਰ ਦੇ ਬਾਹਰਵਾਰ ਪੈਟਰੌਲ ਪੰਪ ਦੇ ਨਜ਼ਦੀਕ ਆਰਤੀ ਵਾਸੀ ਸਲੇਮਪੁਰ, ਰਾਜਨਦੀਪ ਕੌਰ ਖ਼ੜੌਦੀ ਆਪਣੀ ਐਕਟਿਵਾ ਨੰਬਰ ਪੀ ਬੀ 07 ਏ ਏ 1912 ‘ਤੇ ਸਵਾਰ ਹੋ ਕੇ ਤੇਲ ਪੁਆਉਣ ਜਾ ਰਹੀਆਂ ਸਨ ਕਿ ਸਾਹਮਣੇ ਤੋਂ ਆ ਰਹੀ ਕਾਰ ਨੰਬਰ ਪੀ ਬੀ 08 ਬੀ ਕਿਊ 0350 ਨਾਲ ਟੱਕਰ ਹੋ ਗਈ। । ਕਾਰ ਚਾਲਕ ਚਰਨਜੀਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਡਰੋਲੀ ਆਪਣੇ ਪਰਿਵਾਰ ਨਾਲ ਮੱਥਾ ਟੇਕਣ ਜਾ ਰਿਹਾ ਸੀ। ਐਕਟਿਵਾ ਸਵਾਰ ਲੜਕੀਆਂ ਬੁਰੀ ਤਰਾਂ ਜ਼ਖ਼ਮੀ ਹੋ ਗਈਆਂ । ਉਨ੍ਹਾਂ ਨੂੰ ਸਿਵਲ ਹਸਪਤਾਲ ਮਾਹਿਲਪੁਰ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਮਾਹਿਲਪੁਰ ਦੀ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

  LEAVE A REPLY

  Please enter your comment!
  Please enter your name here