ਜੀਵਨ ਦੇ ਹਰ ਖੇਤਰ ਵਿੱਚ ਧਰਮ ਨੂੰ ਸਨਮੁੱਖ ਰੱਖ ਕੇ ਚੱਲਣ ਵਾਲਾ ਵਿਅਕਤੀ ਹਮੇਸ਼ਾ ਸਫ਼ਲ ਹੁੰਦਾ ਹੈ- ਸਾਧਵੀ ਰਾਜਵਿੰਦਰ

    0
    188

    ਹੁਸ਼ਿਆਰਪੁਰ (ਜਨਗਾਥਾ ਟਾਈਮਜ਼) ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਦੁਆਰਾ ਗੌਤਮ ਨਗਰ ਹੁਸ਼ਿਆਰਪੁਰ ਸਥਿਤ ਆਸ਼ਰਮ ਵਿੱਚ ਹਫ਼ਤਾਵਾਰ ਸਤਸੰਗ ਕਰਵਾਇਆ ਗਿਆ। ਜਿਸ ਵਿੱਚ  ਸੰਸਥਾਨ ਦੇ ਸੰਚਾਲਕ ਸ਼੍ਰੀ ਗੁਰੂ ਆਸ਼ੂਤੋਸ਼ ਮਹਾਰਾਜ ਜੀ ਦੀ ਪਰਮ ਸੇਵਿਕਾ ਸਾਧਵੀ ਰਾਜਵਿੰਦਰ ਭਾਰਤੀ ਜੀ ਨੇ ਆਪਣੇ ਪ੍ਰਵਚਨਾਂ ਵਿੱਚ ਕਿਹਾ ਕਿ ਜੀਵਨ ਦੇ ਹਰੇਕ ਖੇਤਰ ਵਿੱਚ ਧਰਮ ਨੂੰ ਸਨਮੁੱਖ ਰੱਖ ਕੇ ਚਲੱਣ ਵਾਲਾ ਵਿਅਕਤੀ ਹਮੇਸ਼ਾ ਸਫ਼ਲ ਹੋ ਜਾਂਦਾ ਹੈ। ਸਾਡੇ ਸਾਰੇ ਧਾਰਮਿਕ ਗ੍ਰੰਥ ਤੇ ਸਾਰੇ ਮਹਾਪੁਰਸ਼ ਇਹ ਗੱਲ ਕਹਿੰਦੇ ਹਨ ਕਿ ਧਰਮ ਤੋਂ ਬਾਂਝਾ ਇਨਸਾਨ ਪਸ਼ੂ ਦੇ ਸਮਾਨ ਹੁੰਦਾ ਹੈ। ਅਕਸਰ ਮਾਨਵ ਦਾ ਇਹੀ ਵਿਚਾਰ ਹੁੰਦਾ ਹੈ ਕਿ ਆਪਣੇ ਸੰਸਾਰਿਕ ਕੰਮਾਂ ਨੂੰ ਤੇ ਜਿੰਮੇਵਾਰੀਆਂ ਨੂੰ ਪੂਰਾ ਕਰਨਾ ਇਹੀ ਧਰਮ ਹੈ ਸਾਨੂੰ ਹੋਰ ਕਿਸੇ ਧਰਮ ਦੀ ਜ਼ਰੂਰਤ ਨਹੀਂ ਹੈ। ਪਰ ਵਾਸਤਵ ਵਿੱਚ ਮਨੁੱਖ ਦੇ ਮਨ ਵਿੱਚ ਇਹ ਪ੍ਰਸ਼ਨ ਤਾਂ ਪੈਦਾ ਹੁੰਦਾ ਹੈ, ਜਦੋਂ ਤੱਕ ਉਹ ਧਰਮ ਦੇ ਵਾਸਤਵਿਕ ਅਰਥ ਨੂੰ ਨਹੀਂ ਜਾਣਦੇ। ਅੱਜ ਸਮਾਜ ਨੇ ਵੀ ਕੁਝ ਰੂੜ•ੀਵਾਦੀ ਧਾਰਨਾਵਾਂ, ਅੰਧ ਪਰੰਪਰਾਵਾਂ ,ਮਾਨਤਾਵਾਂ ਨੂੰ ਧਰਮ ਦਾ ਨਾਮ ਦੇ ਦਿੱਤਾ ਹੈ। ਪਰਤੂੰ ਧਰਮ ਦਾ ਭਾਵ ਸ੍ਰਿਸ਼ਟੀ ਦੇ ਸਮਰਾਟ ਈਸ਼ਵਰ ਦੀ ਪ੍ਰਤੱਖ ਅਨੁਭੂਤੀ ਹੈ, ਪ੍ਰਭੂ ਦਾ ਆਪਣੇ ਅੰਦਰ ਦਰਸ਼ਨ ਕਰ ਲੈਣਾ ਹੈ। ਜਦੋਂ ਇਕ ਮਾਨਵ ਪਰਮ ਸੱਤਾ ਦੇ ਨਾਲ ਜੁੜ ਜਾਂਦਾ ਹੈ ਤਾਂ ਉਹ ਆਪਣੇ ਅੰਦਰ ਇੱਕ ਵਿਵੇਕ ਸ਼ਕਤੀ ਦਾ ਅਨੁਭਵ ਕਰਦਾ ਹੈ, ਜਿਸ ਵਿਵੇਕ ਦੇ ਅਧਾਰ ਤੇ ਉਹ ਆਪਣੇ ਸੰਸਾਰਿਕ ਕਰੱਤਵਾਂ ਦਾ ਨਿਰਵਾਹ ਕਰਦਾ ਹੈ। ਜੇਕਰ ਅਸੀਂ ਸੋਚਦੇ ਹਾਂ ਕਿ ਵਿਵੇਕ ਤੋਂ ਬਿਨਾ ਅਸੀਂ ਆਪਣੇ ਸੰਸਾਰਿਕ ਫ਼ਰਜ਼ਾਂ ਨੂੰ ਜਿੰਮੇਵਾਰੀਆਂ ਨੂੰ ਸਹੀ ਤਰੀਕੇ ਨਾਲ  ਨਿਭਾ ਪਾਵਾਂਗੇ ਤਾਂ ਇਹ ਸਾਡੀ ਭੁੱਲ ਹੈ। ਧਰਮ ਹੀ ਸਾਨੂੰ ਸਿਖਾਉਂਦਾ ਹੈ ਸਾਡਾ ਪਰਿਵਾਰ ਪ੍ਰਤੀ, ਸਮਾਜ ਪ੍ਰਤੀ,ਦੇਸ਼ ਪ੍ਰਤੀ ਕੀ ਫ਼ਰਜ਼ ਹਨ।ਧਰਮ ਹੀ ਸਾਨੂੰ ਸਵਾਰਥ ਤੋਂ ਦੂਰ ਰਹਿ ਕੇ ਦੂਜਿਆਂ ਲਈ ਬਲੀਦਾਨ ਕਰਨ ਦੀ ਸਿਖਿੱਆ ਦਿੰਦਾ ਹੈ,ਸਾਡੇ ਅੰਦਰ ਸੰਪੂਰਨ ਮਾਨਵਤਾ ਦੇ ਨਾਲ ਨਾਲ ਪਸ਼ੂ ਪੰਛੀਆਂ,ਜਾਨਵਰਾਂ ਪ੍ਰਤੀ ਪ੍ਰੇਮ ਭਰ ਦਿੰਦਾ ਹੈ। ਇਸ ਪ੍ਰੇਮ ਦੀ ਖਾਤਿਰ ਸਾਡੇ ਮਹਾਪੁਰਸ਼ ਆਪਣਾ ਸਭ ਕੁਝ ਮਾਨਵਤਾ ਲਈ ਤਿਆਗ ਕਰ ਗਏ। ਚਾਹੇ ਉਹਨਾਂ ਨੂੰ ਸਮਾਜ ਨੇ ਬੁਰਾ ਵੀ ਕਿਹਾ ਫਿਰ ਵੀ ਉਹਨਾਂ ਨੇ ਮਾਨਵਤਾ ਦਾ ਭਲਾ ਕਰਨਾ ਨਹੀਂ ਛਡਿੱਆ। ਇਸ ਲਈ ਸਾਨੂੰ ਵੀ ਇਹ ਚਾਹੀਦਾ ਹੈ ਕਿ ਅਸੀਂ ਵੀ ਪਰਮਾਤਮਾ ਅੱਗੇ ਵਾਸਤਵਿਕ ਧਰਮ ਨੂੰ ਜਾਨਣ ਲਈ ਪ੍ਰਥਾਨਾ ਕਰੀਏ।ਕਿਸੇ ਐਸੇ ਸੰਤ ਦੀ ਖੋਜ ਕਰੀਏ ਜੋ ਸਾਡੇ ਸਰੀਰ ਦੇ ਅੰਦਰ ਈਸ਼ਵਰ ਦਾ ਪ੍ਰਤੱਖ ਦਰਸ਼ਨ ਕਰਵਾ ਦੇਵੇ। ਇਹੀ ਸਾਡੇ ਸਾਰੇ ਹੀ ਧਾਰਮਿਕ ਸਾਸ਼ਤਰਾਂ ਦਾ ਸਾਰ ਹੈ। ਇਸ ਮੌਕੇ ਤੇ ਸਾਧਵੀ ਭੈਣਾਂ ਨੇ ਮਧੁਰ ਭਜਨ ਗਾ ਕੇ ਆਈ ਹੋਈ ਸੰਗਤ ਦਾ ਮਾਰਗ ਦਰਸ਼ਨ ਕੀਤਾ।

    LEAVE A REPLY

    Please enter your comment!
    Please enter your name here