ਗੜ੍ਹਸ਼ੰਕਰ (ਜਨਗਾਥਾ ਟਾਈਮਜ਼) ਇਥੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਦੇ ਉਲੰਪੀਅਨ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਸਟੇਡੀਅਮ ਵਿਚ ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ•ਸ਼ੰਕਰ ਵਲੋਂ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਨੂੰ ਸਮਰਪਿਤ ਪ੍ਰਧਾਨ ਮੁਖਤਿਆਰ ਸਿੰਘ ਹੈਪੀ ਹੀਰ ਦੀ ਅਗਵਾਈ ਹੇਠ ਕਰਵਾਏ ਜਾ ਰਹੇ 18ਵੇਂ ਰਾਜ ਪੱਧਰੀ ਉਲੰਪੀਅਨ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਕਲੱਬ ਤੇ ਪਿੰਡ ਪੱਧਰ ਦੇ ਮੁਕਾਬਲੇ ਕਰਵਾਏ ਗਏ।
ਕਲੱਬ ਪੱਧਰੀ ਮੁਕਾਬਲਿਆਂ ਵਿਚ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਅਕੈਡਮੀ ਗੜ•ਸ਼ੰਕਰ ਨੇ ਜੇ.ਸੀ.ਟੀ ਫੁੱਟਬਾਲ ਅਕੈਡਮੀ ਨੂੰ 2-1 ਗੋਲਾਂ ਦੇ ਫਰਕ ਨਾਲ ਹਰਾਕੇ ਸੈਮੀਫਾਈਨਲ ਵਿਚ ਪ੍ਰਵੇਸ਼ ਪਾਇਆ। ਦੂਜੇ ਕਲੱਬ ਪੱਧਰੀ ਮੁਕਾਬਲੇ ਵਿਚ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਗੁਰੂ ਫੁੱਟਬਾਲ ਕਲੱਬ ਜਲੰਧਰ ਨੂੰ ਟਾਈਬ੍ਰੇਕਰ ਰਾਹੀਂ 6-4 ਗੋਲਾਂ ਦੇ ਫਰਕ ਨਾਲ ਹਰਾਕੇ ਸੈਮੀਫਾਈਨਲ ਵਿਚ ਥਾਂ ਬਣਾਈ।
ਪਿੰਡ ਪੱਧਰੀ ਪਹਿਲੇ ਮੁਕਾਬਲੇ ਵਿਚ ਸਿੰਬਲੀ ਅਤੇ ਸਮੁੰਦੜਾ ਦੀਆਂ ਟੀਮਾਂ ਵਲੋਂ ਮੈਚ ਦੌਰਾਨ ਅਨੁਸਾਸ਼ਨ ਭੰਗ ਕੀਤੇ ਜਾਣ ਕਾਰਨ ਪ੍ਰਬੰਧਕ ਕਮੇਟੀ ਵਲੋਂ ਦੋਵੇਂ ਟੀਮਾਂ ‘ਤੇ ਟੂਰਨਾਮੈਂਟ ਵਿਚ 2 ਸਾਲ ਖੇਡਣ ‘ਤੇ ਪਾਬੰਦੀ ਲਗਾਈ ਗਈ ‘ਤੇ ਗੜ•ਸ਼ੰਕਰ ਦੀ ਟੀਮ ਫਾਈਨਲ ਵਿਚ ਪਹੁੰਚ ਗਈ।
ਦੂਜੇ ਪਿੰਡ ਪੱਧਰੀ ਮੁਕਾਬਲੇ ਵਿਚ ਧਮਾਈ ਤੇ ਮੋਰਾਂਵਾਲੀ ਨੂੰ ਪੈਨਲਟੀ ਕਿੱਕਾਂ ਨਾਲ 7-6 ਦੇ ਫਰਕ ਨਾਲ ਹਰਾਕੇ ਸੈਮੀਫਾਈਨਲ ਵਿਚ ਪ੍ਰਵੇਸ਼ ਪਾਇਆ।
ਟੂਰਨਾਮੈਂਟ ਦੌਰਾਨ ਮੁੱਖ ਮਹਿਮਾਨ ਵਜੋਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਜਾਰਾ ਨੇ ਸ਼ਿਰਕਤ ਕਰਦੇ ਹੋਏ ਖਿਡਾਰੀਆਂ ਨੂੰ ਆਸ਼ੀਵਾਦ ਦਿੱਤਾ। ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਟੂਰਨਾਮੈਂਟ ਦੇ ਉਪਰਾਲੇ ਦੀ ਪ੍ਰਸੰਸਾ ਕਰਦੇ ਹੋਏ ਖਿਡਾਰੀਆਂ ਨੂੰ ਸੇਧ ਲੈਣ ਲਈ ਪ੍ਰੇਰਿਤ ਕਰਦੇ ਹੋਏ ਟੂਰਨਾਮੈਂਟ ਕਮੇਟੀ ਨੂੰ 2 ਲੱਖ ਦੀ ਗ੍ਰਾਂਟ ਕੁਝ ਦਿਨਾਂ ਵਿਚ ਜਾਰੀ ਕਰਨ ਦਾ ਐਲਾਨ ਕੀਤਾ। ਟੂਰਨਾਮੈਂਟ ਕਮੇਟੀ ਦੇ ਮੁੱਖ ਸਰਪ੍ਰਸਤ ਤੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਮੁੱਖ ਮਹਿਮਾਨ ਦਾ ਧੰਨਵਾਦ ਕਰਦਿਆਂ ਪਹੁੰਚੇ ਐੱਨ.ਆਰ.ਆਈਜ਼. ਦੇ ਯੋਗਦਾਨ ਦੀ ਸ਼ਲਾਘਾ ਕੀਤੀ।
ਟੂਰਨਾਮੈਂਟ ਦੇ ਵੱਖ-ਵੱਖ ਮੁਕਾਬਲਿਆਂ ਦੌਰਾਨ ਮੁੱਖ ਮਹਿਮਾਨ ਵਜੋਂ ਐੱਸ.ਪੀ. ਰਿਟਾਇਰਡ ਸ਼ਵਿੰਦਰਜੀਤ ਸਿੰਘ ਬੈਂਸ, ਪ੍ਰਵਾਸੀ ਭਾਰਤੀ ਜੋਗਿੰਦਰ ਸਿੰਘ ਪੱਪੂ ਪਨਾਮ, ਰਾਜ ਕੁਮਾਰ ਰਾਣਾ, ਬਲਵੀਰ ਸਿੰਘ ਕੈਨੇਡਾ ਪ੍ਰਧਾਨ ਸਿੱਖ ਸਪੋਰਟਸ ਫੁੱਟਬਾਲ ਕਲੱਬ ਕੈਲਗਰੀ, ਸਤਪਾਲ ਸਿੰਘ ਸਹੋਤਾ ਕੈਨੇਡਾ, ਮੱਖਣ ਸਿੰਘ ਕੋਠੀ, ਪ੍ਰੇਮ ਡੋਗਰ ਯੂ.ਕੇ. ਨੇ ਸ਼ਿਰਕਤ ਕਰਦੇ ਹੋਏ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਦਿਆਂ ਮੈਚ ਸ਼ੁਰੂ ਕਰਵਾਏ। ਟੂਰਨਾਮੈਂਟ ਦੌਰਾਨ ਅਕਾਲੀ ਆਗੂ ਹਰਜੀਤ ਸਿੰਘ ਭਾਤਪੁਰ, ਇਕਬਾਲ ਸਿੰਘ ਖੇੜਾ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਬਲਵੀਰ ਸਿੰਘ ਚੰਗਿਆੜਾ, ਗਿਆਨੀ ਭਗਤ ਸਿੰਘ ਤੋਂ ਇਲਾਵਾ ਟੂਰਨਾਮੈਂਟ ਕਮੇਟੀ ਵਲੋਂ ਪ੍ਰਧਾਨ ਮੁਖਤਿਆਰ ਸਿੰਘ ਹੈਪੀ ਹੀਰ, ਪ੍ਰਿੰ. ਰਾਜਵਿੰਦਰ ਸਿੰਘ ਬੈਂਸ, ਡਾ. ਹਰਵਿੰਦਰ ਸਿੰਘ ਬਾਠ, ਬਲਵੀਰ ਸਿੰਘ ਬੈਂਸ, ਯੋਗ ਰਾਜ ਗੰਭੀਰ, ਰੋਸ਼ਨਜੀਤ ਸਿੰਘਪ ਨਾਮ, ਰਾਣਾ ਸ਼ਲਿੰਦਰ ਸਿੰਘ, ਰਣਜੀਤ ਸਿੰਘ ਖੱਖ, ਅਮਨਦੀਪ ਬੈਂਪ, ਸੰਜੀਵ ਕੁਮਾਰ, ਤਰਲੋਚਨ ਸਿੰਘ ਗੋਲੀਆਂ, ਹਰਦੀਪ ਗਿੱਲ, ਅਸ਼ੋਕ ਪ੍ਰਾਸ਼ਰ ਤੇ ਹੋਰ ਸਖਸ਼ੀਅਤਾਂ ਹਾਜ਼ਰ ਹੋਈਆਂ। ਸਤਨਾਮ ਸਿੰਘ ਢਿੱਲੋਂ ਚੀਫ਼ ਐਨ.ਆਈ.ਐੱਸ. ਕੋਚ ਨੇ ਮੈਚ ਕਮਿਸ਼ਨਰ ਦੀ ਭੂਮਿਕਾ ਨਿਭਾਈ।