ਚੋਰਾਂ ਨੇ ਅੱਡਾ ਚੋਲਾਂਗ ਦੀ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਵਿੱਚ ਚੋਰੀ ਕਰਨ ਦੀ ਕੀਤੀ ਨਕਾਮ ਕੋਸ਼ਿਸ਼

    0
    173
     ਟਾਂਡਾ ਉੜਮੁੜ ( रविंदर ) – ਬੀਤੀ ਦੇਰ ਅੱਧੀ ਰਾਤ ਨੂੰ ਚੋਰਾਂ ਨੇ ਅੱਡਾ ਚੋਲਾਂਗ ਵਿੱਚ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਵਿੱਚ ਚੋਰੀ ਕਰਨ ਦੀ ਨਕਾਮ ਕੋਸ਼ਿਸ਼ ਕੀਤੀ ਹੈ | ਹਾਲਾਂਕਿ ਚੋਰ ਬੈਂਕ ਦਾ ਸ਼ਟਰ ਅਤੇ ਕੈਂਚੀ ਗੇਟ ਤੋੜਨ ਵਿੱਚ ਨਕਾਮ ਰਹੇ | ਅੱਜ ਸਵੇਰੇ ਸਥਾਨਕ ਦੁਕਾਨਦਾਰਾਂ  ਤੋਂ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੇ ਬ੍ਰਾਂਚ ਮੈਨੇਜਰ ਰਾਜੀਵ ਰੰਜਨ ਨੇ ਇਸਦੀ ਸੂਚਨਾ ਟਾਂਡਾ ਪੁਲਸ ਨੂੰ ਦਿੱਤੀ | ਥਾਣਾ ਟਾਂਡਾ ਦੇ ਮੁਖੀ ਐੱਸ.ਆਈ. ਬਿਕਰਮ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਸੀ.ਸੀ.ਟੀ.ਵੀ . ਫੁਟੇਜ ਦੀ ਮਦਦ ਨਾਲ ਤਫਤੀਸ਼ ਸ਼ੁਰੂ ਕੀਤੀ ਹੈ | ਚੋਰਾਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਸਮੇ ਬੈਂਕ ਦੀ ਬਿਜਲੀ ਸਪਲਾਈ ਵੀ ਕੱਟੀ ਸੀ |
    ਫੋਟੋ ਫਾਈਲ :  ਕੈਪਸ਼ਨ : ਚੋਰਾਂ ਵੱਲੋਂ ਨੁਕਸਾਨਿਆ ਗਿਆ ਬੈਂਕ ਦਾ ਸ਼ਟਰ

    Attachments area

    LEAVE A REPLY

    Please enter your comment!
    Please enter your name here