ਘਰੋਂ ਭੱਜ ਕੇ ISIS ‘ਚ ਸ਼ਾਮਿਲ ਹੋਈ 19 ਸਾਲਾਂ ਸ਼ਮੀਮਾ ਬੇਗ਼ਮ ਤੋਂ ਵਾਪਿਸ ਲਈ ਜਾਵੇਗੀ ਬਰਤਾਨੀਆ ਦੀ ਨਾਗਰਿਕਤਾ

  0
  160

  ਨਿਊਜ਼ ਡੈਸਕ (ਜਨਗਾਥਾ ਟਾਈਮਜ਼)

  ਬ੍ਰਿਟੇਨ ਦੀ 19 ਸਾਲਾ ਸ਼ਮੀਮਾ ਬੇਗ਼ਮ ਤੋਂ ਯੂ ਕੇ ਦੀ ਨਾਗਰਿਕਤਾ ਵਾਪਸ ਲਈ ਜਾਵੇਗੀ .ਮੰਗਲਵਾਰ ਨੂੰ ਇੱਕ ਵਕੀਲ ਨੇ ਸ਼ਮੀਮਾ ਦੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ. ਸ਼ਮੀਮਾ ਸੀਰੀਆ ਵਿੱਚ ਆਈਐਸਆਈਐਸ ਵਿੱਚ ਭਰਤੀ ਹੋ ਗਈ ਸੀ ਅਤੇ ਹੁਣ ਉਹ ਆਪਣੇ ਨਵਜਾਤ ਬੱਚੇ ਨਾਲ ਯੂ ਕੇ ਵਾਪਿਸ ਜਾਣਾ ਚਾਹੁੰਦੀ ਹੈ.

  ਆਈ. ਐਸ. ‘ਚ ਸ਼ਾਮਿਲ ਹੋਣ ਲਈ ਯੂ. ਕੇ. ਤੋਂ ਭੱਜੀ ਬੰਗਲਾਦੇਸ਼ੀ ਮੂਲ ਦੀ ਬਰਤਾਨਵੀ ਲੜਕੀ ਸ਼ਮੀਮਾ ਬੇਗ਼ਮ ਦੇ ਮਾਪਿਆਂ ਵੱਲੋਂ ਉਸ ਦੀ ਫ਼ੌਰੀ ਵਾਪਸੀ ਲਈ ਗੁਹਾਰ ਲਗਾਈ ਗਈ ਹੈ. ਜਾਣਕਾਰੀ ਅਨੁਸਾਰ ਸ਼ਮੀਮਾ ਬੇਗ਼ਮ ਨੇ ਸ਼ਰਨਾਰਥੀ ਕੈਂਪ ‘ਚ ਬੱਚੇ ਨੂੰ ਜਨਮ ਦਿੱਤਾ ਹੈ ਤੇ ਦੋਵੇਂ ਸਿਹਤਯਾਬ ਹਨ. ਦੱਸਿਆ ਜਾ ਰਿਹਾ ਹੈ ਕਿ ਕੈਂਪ ‘ਚ ਬਹੁਤ ਸਾਰੇ ਲੋਕਾਂ ਨੇ ਉਸ ਨਾਲ ਹਮਦਰਦੀ ਪ੍ਰਗਟਾਈ ਹੈ. ਸ਼ਮੀਮਾ ਦਾ ਕਹਿਣਾ ਹੈ ਕਿ ਉਸ ਨੇ ਸੀਰੀਆ ਜਾ ਕੇ ਗ਼ਲਤੀ ਕੀਤੀ ਹੈ. ਸ਼ਮੀਮਾ ਦੇ ਦੋ ਬੱਚੇ ਪਹਿਲਾਂ ਜਨਮ ਤੋਂ ਕੁੱਝ ਸਮੇਂ ਬਾਅਦ ਮਰ ਗਏ ਸਨ. ਸ਼ਮੀਮਾ ਆਪਣੇ ਨਵ ਜਨਮੇਂ ਬੱਚੇ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ ਅਤੇ ਉਹ ਘਰ ਵਾਪਿਸ ਆਉਣਾ ਚਾਹੁੰਦੀ ਹੈ. ਦੂਜੇ ਪਾਸੇ ਸ਼ਮੀਮਾ ਦੇ ਯੂ. ਕੇ. ਵਾਪਿਸ ਆਉਣ ਦਾ ਵਿਰੋਧ ਵੀ ਹੋ ਰਿਹਾ ਹੈ. ਬ੍ਰਿਟੇਨ ਸਰਕਾਰ ਸ਼ਮੀਮਾ ਤੋਂ ਯੂ ਕੇ ਦੀ ਨਾਗਰਿਕਤਾ ਵਾਪਿਸ ਲੈਣ ਦਾ ਵਿਚਾਰ ਬਣਾ ਚੁੱਕੀ ਹੈ. ਜ਼ਿਕਰਯੋਗ ਹੈ ਕਿ ਸ਼ਮੀਮਾ ਬੇਗ਼ਮ ਫਰਵਰੀ 2015 ਨੂੰ ਪੂਰਬੀ ਲੰਡਨ ਦੇ ਬੇਥਨਾਲ ਗਰੀਨ ਇਲਾਕੇ ਦੀਆਂ ਦੋ ਹੋਰ ਸਕੂਲੀ ਲੜਕੀਆਂ ਕਾਦੀਆ ਸੁਲਤਾਨਾ ਅਤੇ ਅਮੀਰਾ ਏਬਾਸ ਨਾਲ ਸੀਰੀਆ ਇਸਲਾਮਿਕ ਸਟੇਟ ਦੇ ਅੱਤਵਾਦੀ ਗਰੋਹਾਂ ਵਿੱਚ ਸ਼ਾਮਿਲ ਹੋਣ ਲਈ ਭੱਜ ਗਈਆਂ ਸਨ. ਆਈ ਐੱਸ ਆਈ ਐੱਸ ਵਿਚ ਸ਼ਾਮਿਲ ਹੋਣ ਪਿੱਛੇ ਸ਼ਮੀਮਾ ਦਾ ਮਕਸਦ ਇਸਲਾਮ ਲਈ ਲੜ ਰਹੇ ਲੜਾਕਿਆਂ ਦੀ ਸੇਵਾ ਕਰਨਾ ਸੀ. ਪਰ ਉੱਥੇ ਜਾ ਕੇ ਜਦੋਂ ਉਸ ਦਾ ਇਹ ਚਾਹ ਬਹੁਤ ਛੇਤੀ ਹਵਾ ਹੋ ਗਿਆ ਅਤੇ ਹੁਣ ਉਹ ਵਤਨ ਮੁੜਨਾ ਚਾਹੁੰਦੀ ਹੈ.

  LEAVE A REPLY

  Please enter your comment!
  Please enter your name here