ਗੁਰੂ ਗੋਬਿੰਦ ਸਿੰਘ ਸਕੂਲ ਵਿੱਚ ਸਵਜੋਤ ਸਿੰਘ ਅਤੇ ਜਪਨੀਤ ਕੌਰ ਨੂੰ ਸਕੂਲ ਦਾ ਚੁਣਿਆ ਗਿਆ ਹੈੱਡ ਬੁਆਏ ਅਤੇ ਹੈੱਡ ਗਰਲ      

  0
  222

  ਟਾਂਡਾ ਉੜਮੁੜ  | ਪ੍ਰਮੁੱਖ ਸਿੱਖਿਆ ਸੰਸਥਾ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਸੁਸਾਇਟੀ ਵਲੋਂ ਪਿੰਡ ਨੈਨੋਵਾਲ ਵੈਦ ਵਿੱਚ   ਚਲਾਏ ਜਾ ਰਹੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਵਿਖੇ ਹੋਈ ਇਨਵੈਸਟਚਰ ਸੈਰੇਮਨੀ ਸਮਾਗਮ ਦੌਰਾਨ ਸਕੂਲ ਦੀ ਸਟੂਡੈਂਟ ਕੌਂਸਲ ਦੀ ਚੋਣ ਹੋਈ | ਪ੍ਰਿੰਸੀਪਲ ਸਵਿੰਦਰ ਕੌਰ ਮੱਲੀ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਦੌਰਾਨ ਮੁੱਖ ਮਹਿਮਾਨਾਂ ਸੇਵਾਮੁਕਤ ਆਯੁਰਵੈਦਿਕ ਅਫਸਰ ਡਾਕਟਰ ਮਦਨ ਮੋਹਨ ਤਲਵਾਰ, ਸੇਵਾ ਮੁਕਤ ਏ.ਈ.ਓ. ਸੁਰਜੀਤ ਕੌਰ ਅਤੇ ਗੈਸਟ ਆਫ ਆਨਰ ਸੰਦੀਪ ਰੂਪਰਾਏ ਨੇ ਜੋਤ ਜਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ | ਵਿਦਿਆਰਥੀਆਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਲਈ ਸ਼ਬਦ ਗਾਇਨ ਤੋਂ ਬਾਅਦ ਸਰਸਵਤੀ ਬੰਧਨਾਂ ਕੀਤੀ | ਸਮਾਗਮ ਦੇ ਪਹਿਲਾ ਪੜਾਅ ਵਿੱਚ ਸਟੂਡੈਂਟ ਕੌਂਸਲ ਦੀ ਚੋਣ ਹੋਈ ਜਿਸ ਵਿੱਚ ਸਵਜੋਤ ਸਿੰਘ ਅਤੇ ਜਪਨੀਤ ਕੌਰ ਨੂੰ ਸਕੂਲ ਦਾ ਹੈੱਡ ਬੁਆਏ ਅਤੇ ਹੈੱਡ ਗਰਲ ਚੁਣਿਆ ਗਿਆ | ਜੈਦੀਪ ਸਿੰਘ ਅਤੇ ਪ੍ਰਨੀਤ ਕੌਰ ਨੂੰ ਸਪੋਰਟਸ ਕੈਪਟਨ ਚੁਣਿਆ ਗਿਆ | ਇਸੇ ਤਰਾਂ ਹਾਊਸਾਂ ਦੀ ਟੀਮ ਵਿੱਚ ਵ੍ਰਿਸ਼ਟੀ ਰਾਏ ਨੂੰ ਹਰਕਿਓਲਸ ਹਾਊਸ ਦਾ ਕੈਪਟਨ ਅਤੇ ਯੁਵਰਾਜ ਸਿੰਘ ਨੂੰ ਵਾਈਸ ਕੈਪਟਨ ਚੁਣਿਆ ਗਿਆ ਜਦਕਿ ਜੈ ਸਿੰਘ, ਅਰਸ਼ਵੀਰ ਸਿੰਘ, ਰਨਜੋਤ ਸਿੰਘ, ਮਨਰੀਤ ਕੌਰ ਨੂੰ ਪਰਫੈਕਟ ਮੈਂਬਰ ਚੁਣਿਆ ਗਿਆ | ਜਸ਼ਨਪ੍ਰੀਤ ਯਸ਼ ਨੂੰ ਫੀਨਿਕਸ ਹਾਊਸ ਦਾ ਕੈਪਟਨ ਅਤੇ ਹਰਪ੍ਰੀਤ ਕੌਰ ਨੂੰ ਵਾਈਸ ਕੈਪਟਨ ਚੁਣਿਆ ਗਿਆ ਜਦਕਿ ਸਹਿਜਪਾਲ ਸਿੰਘ, ਪ੍ਰਭਦੀਪ ਸਿੰਘ, ਮੁਕਲ ਸ਼ਰਮਾ ਅਤੇ ਹਰਕਮਲ ਸਿੰਘ ਪਰਫੈਕਟ ਮੈਂਬਰ ਚੁਣਿਆ ਗਿਆ | ਕੈਸੋਪਿਆ ਹਾਊਸ ਦਾ ਕੈਪਟਨ ਤਨਵਪ੍ਰੀਤ ਸਿੰਘ ਨੂੰ ਅਤੇ ਮਨਕੀਰਤ ਕੌਰ ਨੂੰ ਵਾਈਸ ਕੈਪਟਨ ਚੁਣਿਆ ਗਿਆ ਜਦਕਿ ਗਗਨ ਸੀਕਰੀ, ਅਰਮਾਨ ਬਰਮੋਤਾ, ਬਲਪ੍ਰੀਤ ਸਿੰਘ ਅਤੇ ਜਿੰਦਰਪ੍ਰੀਤ ਸਿੰਘ ਨੂੰ   ਪਰਫੈਕਟ ਮੈਂਬਰ ਚੁਣਿਆ ਗਿਆ | ਸਚਿਨ ਸ਼ਰਮਾ ਨੂੰ  ਔਰਾਈਂਨ ਹਾਊਸ ਦਾ ਕੈਪਟਨ ਅਤੇ ਲਵਲੀਨ ਕੌਰ ਨੂੰ ਵਾਈਸ ਕੈਪਟਨ, ਜਨਕਦੀਪ ਕੌਰ, ਰਵਨੀਤ ਕੌਰ, ਗੁਰਸ਼ਾਨ ਸਿੰਘ ਅਤੇ ਜਪਨਾਮ ਸਿੰਘ ਨੂੰ  ਪਰਫੈਕਟ ਮੈਂਬਰ ਚੁਣਿਆ ਗਿਆ | ਚੁਣੀ ਗਈ ਹਾਊਸ ਕੈਬਨਿਟ ਨੇ ਮਾਰਚ ਪਾਸਟ ਕੱਢਿਆ ਅਤੇ ਆਪਣੇ ਫਰਜ਼ ਨੂੰ ਮੇਹਨਤ ਨਾਲ ਨਿਭਾਉਣ ਦੀ ਹਲਫ ਲਈ | ਇਸ ਮੌਕੇ ਮੁਖ ਮਹਿਮਾਨ ਡਾਕਟਰ ਤਲਵਾਰ, ਸੁਰਜੀਤ ਕੌਰ ਅਤੇ ਪ੍ਰਿੰਸੀਪਲ ਮੱਲੀ ਨੇ ਚੁਣੇ ਗਏ ਬੱਚਿਆਂ ਨੂੰ ਸਨਮਾਨਤ ਕਰਦੇ ਉੱਚੇ ਮੁਕਾਮ ਹਾਸਲ ਕਰਨ ਲਈ ਸਖਤ ਮੇਹਨਤ ਕਰਨ ਦੀ ਪ੍ਰੇਰਨਾ ਦਿੱਤੀ | | ਇਸ ਮੌਕੇ ਵਿਦਿਆਰਥੀਆਂ ਨੇ ਪੰਜਾਬੀ ਸਭਿਆਚਾਰ ਦੀ ਝਾਕੀ ਪੇਸ਼ ਕਰਦਾ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਸਤਨਾਮ ਸਿੰਘ ਢਿੱਲੋਂ , ਸੁਖਵਿੰਦਰ  ਸਿੰਘ ਢਿੱਲੋਂ, ਨਗਿੰਦਰ ਸਿੰਘ,  ਨਵਨੀਤ ਕੌਰ, ਰਜਨੀ, ਸੁਰਜੀਤ ਸਿੰਘ, ਨਵਪ੍ਰੀਤ ਕੌਰ, ਰਜਿੰਦਰ ਕੌਰ, ਕੰਚਨ ਸ਼ਰਮਾ, ਰਿੰਕੂ, ਓਂਕਾਰ ਸਿੰਘ, ਕੁਲਵੀਰ ਕੌਰ, ਪ੍ਰਭਜੋਤ ਕੌਰ, ਪੂਜਾ ਚਾਵਲਾ, ਅਮਨਦੀਪ ਕੌਰ, ਸੰਦੀਪ ਕੌਰ, ਜੋਤੀ ਸੈਣੀ, ਮਨਿੰਦਰ ਪਾਲ ਸਿੰਘ, ਵਿਵੇਕ, ਦੀਪਕ ਸੈਣੀ, ਪਰਮਿੰਦਰ ਕੌਰ, ਅਸ਼ੋਕ, ਕਮਲਪ੍ਰੀਤ ਕੌਰ, ਬਿੰਦੂ ਵਾਲੀਆਂ, ਹਰਮਨਪ੍ਰੀਤ, ਸੋਨੀਆ, ਮਨਦੀਪ ਕੌਰ ਆਦਿ ਮੌਜੂਦ ਸਨ | ਫੋਟੋ ਫਾਈਲ :1    ਕੈਪਸ਼ਨ : ਗੁਰੂ ਗੋਬਿੰਦ ਸਿੰਘ ਸਕੂਲ ਨੈਨੋਵਾਲ ਵੈਦ ਦੇ ਚੁਣੇ ਗਏ ਵਿਦਿਆਰਥੀਆਂ ਨੂੰ ਸਨਮਾਨਤ ਕਰਦੇ  ਮੁੱਖ ਮਹਿਮਾਨ ਡਾਕਟਰ ਮਦਨ ਮੋਹਨ ਤਲਵਾਰ, ਸੁਰਜੀਤ ਕੌਰ ਅਤੇ ਪ੍ਰਿਸੀਪਲ ਸਵਿੰਦਰ ਕੌਰ ਮੱਲੀ |

  LEAVE A REPLY

  Please enter your comment!
  Please enter your name here