ਖਾਲਸਾ ਕਾਲਜ ਵਿਖੇ ਐਮਐਸਸੀ ਆਈਟੀ ਦਾ ਨਤੀਜਾ ਸ਼ਾਨਦਾਰ

    0
    143

    ਮਾਹਿਲਪੁਰ(ਸੇਖੋਂ) ਪੰਜਾਬ ਯੂਨੀਵਰਸਿਟੀ ਚੰਡੀਗੜ• ਵਲੋਂ ਐਲਾਨੇ ਨਤੀਜਿਆਂ ਵਿਚ ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਐਸਐਸਸੀ ਆਈ ਟੀ ਜਮਾਤ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜੇ ਹਾਸਿਲ ਕੀਤੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰ. ਡਾ. ਪਰਵਿੰਦਰ ਸਿੰਘ ਅਤੇ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਐਮਐਸਸੀ ਆਈ ਟੀ ਦੇ ਸਮੈਸਟਰ ਪਹਿਲਾ ਵਿਚ ਹਰਪ੍ਰੀਤ ਕੌਰ ਨੇ 83 ਫੀਸਦੀ ਅੰਕ ਹਾਸਿਲ ਕਰਕੇ ਪਹਿਲਾ, ਵਿਦਿਆਰਥਣ ਸੁਪ੍ਰੀਤ ਨੇ 80 ਫੀਸਦੀ ਅੰਕਾਂÎ ਨਾਲ ਦੂਜਾ ਅਤੇ ਰਮਨਦੀਪ ਨੇ 79 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਇਸੇ ਤਰ•ਾਂ ਐਮਐਸਸੀ ਆਈ ਟੀ ਦੇ ਸਮੈਸਟਰ ਤੀਜਾ ਦੇ ਨਤੀਜਿਆਂ ਵਿਚ ਮਨਪ੍ਰੀਤ ਸਿੰਘ ਨੇ 83 ਫੀਸਦੀ ਅੰਕਾਂ ਨਾਲ ਪਹਿਲਾ,ਬਲਜੀਤ ਕੌਰ ਨੇ 81 ਫੀਸਦੀ ਅੰਕਾਂ ਨਾਲ ਦੂਜਾ ਅਤੇ ਨਵਜੋਤ ਕੌਰ ਨੇ 80 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਪ੍ਰਿੰਸੀਪਲ ਸਮੇਤ ਕੰਪਿਊਟਰ ਵਿਭਾਗ ਦੇ ਸਮੂਹ ਅਧਿਆਪਕਾਂ ਨੇ ਇਨ•ਾਂ ਹੋਣਹਾਰ ਵਿਦਿਆਰਥੀਆਂ ਨੂੰ ਚੰਗੇ ਨਤੀਜਿਆਂ ‘ਤੇ ਵਧਾਈ ਦਿੱਤੀ ਅਤੇ ਹੋਰ ਮਿਹਨਤ ਲਈ ਪ੍ਰੇਰਿਤ ਕੀਤਾ।
    ਕੈਪਸ਼ਨ- ਸ਼ਾਨਦਾਰ ਨਤੀਜੇ ਹਾਸਿਲ ਕਰਨ ਵਾਲੇ ਐਮਐਸਸੀ ਆਈਟੀ ਦੇ ਵਿਦਿਆਰਥੀ। ਫੋਟੋ ਸੇਖੋਂ

    LEAVE A REPLY

    Please enter your comment!
    Please enter your name here