ਖਾਲਸਾ ਕਾਲਜ ਮਾਹਿਲਪੁਰ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ

  0
  184

  ਮਾਹਿਲਪੁਰ (ਸੇਖ਼ੋ) – ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਕਾਲਜ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਦੀ ਅਗਵਾਈ ਹੇਠ ਸਮੂਹ ਟੀਚਿੰਗ,ਨਾਨ ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਧਾਰਮਿਕ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਜਾਪ ਕਰਵਾਉਣ ਉਪਰੰਤ ਭੋਗ ਪਾਏ ਗਏ ਅਤੇ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸਿੱਖ ਵਿਦਿਅਕ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਸਮਾਰੋਹ ਵਿਦਿਆਰਥੀਆਂ ਵਿਚ ਨੈਤਿਕ ਕਦਰਾਂ ਕੀਮਤਾਂ ਅਤੇ ਮਾਨਵਤਾ ਦਾ ਭਲਾ ਰੱਖਣ ਵਾਲੀ ਭਾਵਨਾ ਪੈਦਾ ਕਰਦੇ ਹਨ। ਉਨ•ਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਸਮੁੱਚੀ ਮਾਨਵਤਾ ਦੇ ਰਹਿਬਰ ਸਨ ਜਿਨ•ਾਂ ਵਲੋਂ ਦਿੱਤੀਆਂ ਸਿੱਖਿਆਵਾਂ ਸਾਰੇ ਵਿਸ਼ਵ ਲਈ ਇਕ ਚਾਨਣ ਮੁਨਾਰਾ ਹਨ। ਇਸ ਮੌਕੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਕਾਲਜ ਵਲੋਂ ਅਗਲੇ ਸੈਸ਼ਨ ਦੌਰਾਨ ਸ਼ੁਰੂ ਕੀਤੇ ਜਾਣ ਵਾਲੇ ਨਵੇਂ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਉਨ•ਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਵਰਗੇ ਮਹਾਂਪੁਰਸ਼ ਵਿਸ਼ਵ-ਗੁਰੂ ਦੇ ਰੁਤਬੇ ਵਾਲੇ ਸਨ ਜਿਨ•ਾਂ ਦੀ ਬਾਣੀ,ਉਦਾਸੀਆਂ ਅਤੇ ਜੀਵਨ ਸਿਧਾਂਤ ਰਹਿੰਦੀ ਦੁਨੀਆ ਤੱਕ ਸਾਰਥਿਕ ਰਹਿਣਗੇ। ਇਸ ਮੌਕੇ ਮੰਚ ਦੀ ਕਾਰਵਾਈ ਪ੍ਰੋ ਜਸਵਿੰਦਰ ਸਿੰਘ ਨੇ ਚਲਾਈ। ਇਸ ਮੌਕੇ ਸਿੱਖ ਵਿਦਿਅਕ ਕੌਂਸਲ ਦੇ ਅਹੁਦੇਦਾਰਾਂ ਵਿਚ ਗੁਰਿੰਦਰ ਸਿੰਘ ਬੈਂਸ,ਇੰਦਰਜੀਤ ਸਿੰਘ ਭਾਰਟਾ,ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ,ਗੁਰਮੇਲ ਸਿੰਘ ਗਿੱਲ ਖੜੌਦੀ,ਮਨਜੀਤ ਸਿੰਘ ਲਾਲੀ,ਬਨਿੰਦਰ ਕੁਮਾਰ ਆਦਿ ਤੋਂ ਇਲਾਵਾ ਸਾਬਕਾ ਪ੍ਰਿੰ ਜਗ ਸਿੰਘ,ਪ੍ਰਿੰ ਧੀਰਜ ਸ਼ਰਮਾ,ਪ੍ਰਿੰ ਜੀਨ ਸੀ ਕੁਰੀਅਨ,ਸੇਵਾ ਮੁਕਤ ਪ੍ਰੋ ਸਰਵਣ ਸਿੰਘ, ਸੁਰਿੰਦਰਪਾਲ ਪ੍ਰਦੇਸੀ ,ਹਰਬੰਸ ਰਾਏ, ਪ੍ਰੋ ਪਵਨਦੀਪ ਚੀਮਾ,ਪ੍ਰੋ ਮਲਵਿੰਦਰ ਸਿੰਘ,ਡਾ.ਜਸਵਿੰਦਰ ਸਿੰਘ,ਪ੍ਰੋ ਰਾਕੇਸ਼ ਕੁਮਾਰ,ਪ੍ਰੋ.ਦੇਵ ਕੁਮਾਰ,ਪ੍ਰੋ ਜੇ ਬੀ ਸੇਖੋਂ,ਸੁਪਰੀਟੈਂਡੈਂਟ ਗੁਰਪ੍ਰੀਤ ਸਿੰਘ ਆਦਿ ਸਮੇਤ ਡਿਗਰੀ ਕਾਲਜ,ਬੀਐਡ ਕਾਲਜ ਦਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
  ਕੈਪਸ਼ਨ-ਖਾਲਸਾ ਕਾਲਜ ਮਾਹਿਲਪੁਰ ਵਿਖੇ ਧਾਰਮਿਕ ਸਮਾਰੋਹ ਮੌਕੇ ਕੀਰਤਨ ਕਰਦੇ ਹੋਏ ਸੰਗੀਤ ਵਿਭਾਗ ਦੇ ਵਿਦਿਆਰਥੀ।
  ਕੈਪਸ਼ਨ- ਹਾਜ਼ਰ ਸੰਗਤ-

  LEAVE A REPLY

  Please enter your comment!
  Please enter your name here