ਮਾਹਿਲਪੁਰ (ਸੇਖੋਂ )- ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਸਰੀਰਿਕ ਸਿੱਖਿਆ ਵਿਭਾਗ ਵਲੋਂ ਕਾਲਜ ਦੇ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਅਤੇ ਸੰਤ ਬਾਬਾ ਹਰੀ ਸਿੰਘ ਮੈਮੋਰੀਅਲ ਖਾਲਸਾ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਧੀਰਜ ਸ਼ਰਮਾ ਦੀ ਅਗਵਾਈ ਹੇਠ ਦੋਹਾਂ ਸੰਸਥਾਵਾਂ ਦੇ ਵਿਦਿਆਰਥੀਆਂ ਦੀਆਂ ਖੇਡ ਗਤੀਵਿਧੀਆਂ ਦੇ ਪ੍ਰਦਰਸ਼ਨ ਸਬੰਧੀ ਸਾਲਾਨਾ ਅਥਲੈਟਿਕਸ ਮੀਟ ਕਰਵਾਈ ਗਈ। ਇਸ ਮੀਟ ਦੌਰਾਨ ਮੁੱਖ ਮਹਿਮਾਨ ਵਜੋਂ ਪਰਵਾਸੀ ਭਾਰਤੀ ਅਨੂਪ ਸਿੰਘ ਲੱਡੂ ਹਾਜ਼ਰ ਹੋਏ। ਉਨ•ਾਂ ਵੱਖ ਵੱਖ ਹਾਉਸ ਨਾਲ ਸਬੰਧਤ ਵਿਦਿਆਰਥੀਆਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ ਅਤੇ ਵਿਦਿਆਰਥੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਪ੍ਰੇਰਨਾ ਦਿੱਤੀ। ਇਸ ਖੇਡ ਸਮਾਰੋਹ ਦੀ ਪ੍ਰਧਾਨਗੀ ਸਿੱਖ ਵਿਦਿਅਕ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸਕੱਤਰ ਗੁਰਿੰਦਰ ਸਿੰਘ ਬੈਂਸ,ਕੁੰਦਨ ਸਿੰਘ ਸੱਜਣ,ਕੁਲਵੰਤ ਸਿੰਘ ਸੰਘਾ,ਦਲਜੀਤ ਸਿੰਘ ਬੈਂਸ,ਮੋਹਨ ਸਿੰਘ ਬੈਂਸ,ਸੇਵਕ ਸਿੰਘ ਬੈਂਸ,ਪ੍ਰੋ ਸਰਵਣ ਸਿੰਘ, ਸੰਤੋਖ ਸਿੰਘ ਸੈਣੀ,ਗੁਰਜੀਤ ਸਿੰਘ ਪਾਬਲਾ,ਸੁਰਿੰਦਰਪਾਲ ਪ੍ਰਦੇਸੀ ਅਤੇ ਗੁਰਦਿਆਲ ਸਿੰਘ ਬੈਂਸ ਨੇ ਕੀਤੀ। ਪ੍ਰਿੰਸੀਪਲ ਪਰਵਿੰਦਰ ਸਿੰਘ ਨੇ ਵਿਦਿਆਰਥੀਆਂ ਦੀਆਂ ਸਾਲਾਨਾ ਖੇਡ ਪ੍ਰਾਪਤੀਆਂ ਬਾਰੇ ਰਿਪੋਰਟ ਪੇਸ਼ ਕੀਤੀ । ਇਸ ਮੌਕੇ ਅਥਲੈਟਿਕਸ ਦੇ ਵੱਖ ਵੱਖ ਵਰਗਾਂ ਵਿਚ ਵਿਦਿਆਰਥੀਆਂ ਦੇ ਦਿਲਕਸ਼ ਮੁਕਾਬਲੇ ਹੋਏ। ਇਨ•ਾਂ ਮੁਕਾਬਲਿਆਂ ਵਿਚ ਸਰੀਰਕ ਸਿੱਖਿਆ ਵਿਭਾਗ ਦੇ ਲੜਕਿਆਂ ਦੇ ਵਰਗ ਵਿਚ ਕੁਲਵਿੰਦਰ ਸਿੰਘ ਨੂੰ ਅਤੇ ਲੜਕੀਆਂ ਦੇ ਵਰਗ ਵਿਚ ਮਨਦੀਪ ਕੌਰ ਨੂੰ ਵਧੀਆ ਅਥਲੀਟ ਐਲਾਨਿਆ ਗਿਆ। ਬੀਐਡ ਕਾਲਜ ਵਰਗ ਵਿਚ ਵਿਜੇ ਕੁਮਾਰ(ਲੜਕੇ) ਅਤੇ ਮਨਿੰਦਰ ਕੌਰ (ਲੜਕੀਆਂ) ਵਿਚ ਵਧੀਆ ਅਥਲੀਟ ਐਲਾਨੇ ਗਏ। ਡਿਗਰੀ ਕਾਲਜ ਵਰਗ ਵਿਚ ਬੀਏ ਦੀ ਵਿਦਿਆਰਥਣ ਪੂਨਮ ਅਤੇ ਐਮਐਸਸੀ ਦਾ ਵਿਦਿਆਰਥੀ ਅੰਕੁਸ਼ ਸ਼ਰਮਾ ਵਧੀਆ ਅਥਲੀਟ ਐਲਾਨੇ ਗਏ। ਇਸ ਮੌਕੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਦੇ ਕਰਵਾਏ ਰੱਸਾ ਕਸ਼ੀ ਮੁਕਾਬਲੇ ਵਿਚ ਟੀਚਿੰਗ ਸਟਾਫ਼ ਜੇਤੂ ਰਿਹਾ। ਸਟਾਫ਼ ਮੈਂਬਰਾਂ ਦਾ ਮਿਊਜੀਕਲ ਚੇਅਰ ਮੁਕਾਬਲਾ ਮੈਡਮ ਸਿਮਰਜੀਤ ਕੌਰ ਨੇ ਜਿੱਤਿਆ। ਇਸ ਮੌਕੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਰਾਜ ਕੁਮਾਰ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਉਪ ਪ੍ਰਿੰਸੀਪਲ ਪਵਨਦੀਪ ਚੀਮਾ,ਡਾ. ਅਜੇ ਕੁਮਾਰ,ਡਾ. ਸੁਭਾਸ਼ ਚੰਦਰ, ਪ੍ਰੋ ਜਤਿੰਦਰ ਕੁਮਾਰ,ਪ੍ਰੋ ਹੇਮ ਰਾਜ,ਪ੍ਰੋ ਇਕਬਾਲ ਸਿੰਘ,ਪ੍ਰੋ ਰਾਜਬੀਰ ਸਿੰਘ,ਪ੍ਰੋ ਰਣਯੋਧ ਸਿੰਘ,ਪ੍ਰੋ ਨਵਜੀਤ ਬੰਗੜ ਆਦਿ ਸਮੇਤ ਕਾਲਜ ਦਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
ਕੈਪਸ਼ਨ- ਅਥਲੈਟਿਕਸ ਮੀਟ ਦਾ ਆਰੰਭ ਕਰਨ ਮੌਕੇ ਹਵਾ ਵਿਚ ਗੁਬਾਰੇ ਛੱਡਦੇ ਹੋਏ ਮੁੱਖ ਮਹਿਮਾਨ ਅਨੂਪ ਸਿੰਘ ਲੱਡੂ,ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ,ਪ੍ਰਿੰ ਪਰਵਿੰਦਰ ਸਿੰਘ ਅਤੇ ਹੋਰ