ਮਾਹਿਲਪੁਰ (ਸੇਖ਼ੋ) – ਪੰਜਾਬ ਯੂਨੀਵਰਸਿਟੀ ਚੰਡੀਗੜ• ਵਲੋਂ ਐਲਾਨੇ ਨਤੀਜਿਆਂ ਵਿਚ ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਬੀਕਾਮ ਕਲਾਸ ਦੇ ਪਹਿਲਾ,ਤੀਜਾ ਅਤੇ ਪੰਜਵਾਂ ਸਮੈਸਟਰ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਇਸ ਬਾਰੇ ਗੱਲ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਦੱਸਿਆ ਕਿ ਬੀਕਾਮ ਦੇ ਪਹਿਲਾ ਸਮੈਸਟਰ ਵਿਚ ਵਿਦਿਆਰਥਣ ਸਿਮਰਨ ਨੇ 67 ਫੀਸਦੀ ਅੰਕਾਂ ਨਾਲ ਪਹਿਲਾ,ਅਕਾਸ਼ ਨਈਅਰ ਨੇ 66.6 ਫੀਸਦੀ ਅੰਕਾਂ ਨਾਲ ਦੂਜਾ ਅਤੇ ਮਹੇਸ਼ ਕੁਮਾਰ ਪ੍ਰਾਸ਼ਰ ਨੇ 66.3 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਬੀਕਾਮ ਦੇ ਤੀਜਾ ਸਮੈਸਟਰ ਵਿਚ ਵਿਦਿਆਰਥਣ ਸੁਮਨ ਨੇ 71 ਫੀਸਦੀ ਅੰਕਾਂ ਨਾਲ ਪਹਿਲਾ,ਸਾਹਿਲ ਯਾਦਵ ਨੇ 70.8 ਫੀਸਦੀ ਅੰਕਾਂ ਨਾਲ ਦੂਜਾ ਅਤੇ ਸ਼ਿਵਾਨੀ ਨੇ 70.3 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਉਨ•ਾਂ ਦੱਸਿਆ ਕਿ ਬੀਕਾਮ ਦੇ ਸਮੈਸਟਰ ਪੰਜਵਾਂ ਵਿਚ ਕਾਲਜ ਦੀ ਵਿਦਿਆਰਥਣ ਅਨੂ ਬਾਲਾ ਨੇ 79 ਫੀਸਦੀ ਅੰਕ , ਮੀਨਾ ਰਾਣੀ ਨੇ 77 ਫੀਸਦੀ ਅਤੇ ਜਸਪ੍ਰੀਤ ਕੌਰ ਨੇ 76 ਫੀਸਦੀ ਅੰਕ ਹਾਸਿਲ ਕਰਕੇ ਕ੍ਰਮਵਾਰ ਪਹਿਲਾ ,ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ਹੈ। ਇਸ ਮੌਕੇ ਪ੍ਰਿੰਸੀਪਲ ਸਮੇਤ ਕਾਮਰਸ ਵਿਭਾਗ ਦੇ ਅਧਿਆਪਕਾਂ ਨੇ ਇਨ•ਾਂ ਹੋਣਹਾਰ ਵਿਦਿਆਰਥੀਆਂ ਨੂੰ ਚੰਗੇ ਨਤੀਜਿਆਂ ‘ਤੇ ਵਧਾਈ ਦਿੱਤੀ।
ਕੈਪਸ਼ਨ- ਸ਼ਾਨਦਾਰ ਪ੍ਰਾਪਤੀਆਂ ਵਾਲੇ ਬੀਕਾਮ ਦੇ ਸਮੈਸਟਰ ਪਹਿਲਾ,ਤੀਜਾ ਅਤੇ ਪੰਜਵਾਂ ਦੇ ਵਿਦਿਆਰਥੀ।