ਮਾਹਿਲਪੁਰ(ਸੇਖ਼ੋ)-ਖੇਤਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ ਅਤੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਦੀ ਦੇਖ ਰੇਖ ਅਧੀਨ ਕਾਲਜ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਕਰਵਾਈ ਦੋ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਅੱਜ ਸਮਾਪਤ ਹੋ ਗਈ। ਕਾਨਫਰੰਸ ਦੇ ਅੱਜ ਪਹਿਲੇ ਸੈਸ਼ਨ ਦੌਰਾਨ ਸਮਕਾਲੀ ਪੰਜਾਬੀ ਨਾਵਲ ਅਤੇ ਕਹਾਣੀ ਦੀ ਸਿਰਜਣਾ ਦੇ ਮੂਲ ਰੁਝਾਨਾਂ ਬਾਰੇ ਡਾ. ਬਲਦੇਵ ਸਿੰਘ ਧਾਲੀਵਾਲ,ਡਾ. ਸੁਰਜੀਤ,ਪ੍ਰੋ ਜੇ ਬੀ ਸੇਖੋਂ ਅਤੇ ਡਾ. ਰਜਨੀਸ਼ ਬਹਾਦਰ ਸਿੰਘ ਨੇ ਖੋਜ ਪੱਤਰ ਪੇਸ਼ ਕੀਤੇ। ਇਸ ਸੈਸ਼ਨ ਦੀ ਪ੍ਰਧਾਨਗੀ ਪ੍ਰਸਿੱਧ ਆਲੋਚਕਾ ਡਾ. ਧਨਵੰਤ ਕੌਰ ਨੇ ਕੀਤੀ ਜਦ ਕਿ ਮਹਿਮਾਨ ਗਲਪਕਾਰਾਂ ਵਿਚ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਬਲਦੇਵ ਸਿੰਘ ਸੜਕਨਾਮਾ,ਨਾਵਲਕਾਰ ਦਰਸ਼ਨ ਧੀਰ,ਬਲਵਿੰਦਰ ਗਰੇਵਾਲ,ਅਜਮੇਰ ਸਿੱਧੂ,ਵਰਿੰਦਰ ਸਿੰਘ ਪਹਿਹਾਰ ਸ਼ਾਮਿਲ ਹੋਏ। ਇਸ ਮੌਕੇ ਬੁਲਾਰਿਆਂ ਨੇ ਪੰਜਾਬੀ ਨਾਵਲ ਅਤੇ ਕਹਾਣੀ ਦੇ ਵਰਤਮਾਨ ਰੁਝਾਨਾਂ ਬਾਰੇ ਨਿੱਠ ਕੇ ਚਰਚਾ ਕੀਤੀ। ਦੂਜੇ ਸੈਸ਼ਨ ਦੌਰਾਨ ਪੰਜਾਬੀ ਲੋਕਧਾਰਾ ਦੇ ਰੂਪ ਅਤੇ ਰੁਝਾਨਾਂ ਬਾਰੇ ਲੋਕਧਾਰਾ ਖੋਜੀ ਡਾ. ਦਰਿਆ ਅਤੇ ਡਾ ਕਰਮਜੀਤ ਸਿੰਘ ਨੇ ਆਪਣੇ ਖੋਜ ਪੇਪਰ ਪੜ•ੇ ਅਤੇ ਕਬੀਲਿਆਂ ਦੀ ਭਾਸ਼ਾ ਅਤੇ ਲੋਕਧਾਰਾ ਬਾਰੇ ਨਵੀਆਂ ਧਾਰਨਾਵਾਂ ਰੱਖੀਆਂ। ਮਾਸ਼ਾ ਕੌਰ ਨੇ ਸੋਹਣੀ ਮਹੀਂਵਾਲ ਬਾਰੇ ਲਿਖੇ ਆਪਣੇ ਨਾਵਲ ਦੀ ਰਚਨਾ ਪ੍ਰਕਿਰਿਆ ਸਾਂਝੀ ਕੀਤੀ।ਇਸ ਸੈਸ਼ਨ ਦੇ ਮੁੱਖ ਮਹਿਮਾਨ ਵਜੋਂ ਹਾਜ਼ਰ ਡਾ. ਸੁਖਦੇਵ ਸਿੰਘ ਸਿਰਸਾ ਨੇ ਲੋਕਧਾਰਾ ਦੇ ਵੱਖੋ ਵੱਖਰੇ ਪਾਠ ਭੇਦਾਂ ਬਾਰੇ ਦੱਸਿਆ ਅਤੇ ਲਹਿੰਦੇ ਅਤੇ ਚੜ•ਦੇ ਪੰਜਾਬ ਦੀ ਲੋਕਧਾਰਾ ਦੀ ਵਿਭਿੰਨਤਾ ਬਾਰੇ ਵਿਚਾਰ ਰੱਖੇ। ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਪ੍ਰਸਿੱਧ ਪੱਤਰਕਾਰ ਜਤਿੰਦਰ ਪਨੂੰ ਨੇ ਪਿਛਲੇ ਸਮਿਆਂ ਦੌਰਾਨ ਤੇਜ਼ੀ ਨਾਲ ਤਬਦੀਲ ਹੋਏ ਪੰਜਾਬੀ ਸਭਿਆਚਾਰ ਬਾਰੇ ਚਿੰਤਾ ਜ਼ਾਹਿਰ ਕੀਤੀ ਅਤੇ ਪੁਰਾਣੀਆਂ ਉਸਾਰੂ ਕਦਰਾਂ ਕੀਮਤਾਂ ਸਾਂਭਣ ਦਾ ਸੱਦਾ ਦਿੱਤਾ। ਸਮਾਰੋਹ ਦੇ ਵਿਦਾਇਗੀ ਸੈਸ਼ਨ ਦੌਰਾਨ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਹਲਕਾ ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਮਾਤ ਭਾਸ਼ਾ ਅਤੇ ਸਾਹਿਤ ਦੀ ਪ੍ਰਫੁੱਲਤਾ ਵਿਚ ਅਜਿਹੇ ਸਮਾਰੋਹ ਕਰਵਾਉਣ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ । ਪ੍ਰਬੰਧਕਾਂ ਨੇ ਉਨ•ਾਂ ਦੇ ਪਿਤਾ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਆਪਣੇ ਅਖਤਿਆਰੀ ਫੰਡ ਵਿਚੋਂ ਕਾਲਜ ਨੂੰ ਪੰਦਰਾਂ ਲੱਖ ਰੁਪਏ ਦੇਣ ‘ਤੇ ਧੰਨਵਾਦ ਕੀਤਾ। ਇਸ ਮੌਕੇ ਕੈਨੇਡਾ ਵਿਖੇ ਢਾਹਾਂ ਸਾਹਿਤ ਐਵਾਰਡ ਦੇ ਪ੍ਰਬੰਧਕ ਬਰਜਿੰਦਰ ਸਿੰਘ ਢਾਹਾਂ,ਕੁਲਵਿੰਦਰ ਸਿੰਘ ਢਾਹਾਂ ਨੇ ਕਾਲਜ ਨੂੰ ਪੰਜ ਲੱਖ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ। ਪਰਵਾਸੀ ਸ਼ਾਇਰਾ ਮਨਜੀਤ ਕੌਰ ਗਿੱਲ ਨੇ ਕਾਲਜ ਨੂੰ ਵਿੱਤੀ ਸਹਾਇਤਾ ਵਜੋਂ ਇਕ ਹਜ਼ਾਰ ਡਾਲਰ ਦਿੱਤੇ। ਕਾਲਜ ਵਲੋਂ ਪੁਰਾਣੇ ਵਿਦਿਆਰਥੀ ਫੁੱਟਬਾਲਰ ਉਲੰਪੀਅਨ ਜਰਨੈਲ ਸਿੰਘ ਪਨਾਮ ਅਤੇ ਮਨਜੀਤ ਸਿੰਘ ਗਿੱਲ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ‘ਤੇ ਦਿੱਤੇ ਐਵਾਰਡ ਉਨ•ਾਂ ਦੇ ਪਰਿਵਾਰਾਂ ਨੂੰ ਭੇਟ ਕੀਤੇ। ਕਾਲਜ ਦੇ ਸਹਿਯੋਗੀ ਡਾ. ਰਘਬੀਰ ਸਿੰਘ ਬਾਸੀ,ਏਜੀਐਮ ਵਿਨੇ ਮਹਾਜਨ ਅਤੇ ਮੈਨੇਜਰ ਰਣਧੀਰ ਸਿੰਘ ਨੂੰ ਸਨਮਾਨਿਆ ਗਿਆ। ਇਸ ਮੌਕੇ ਸੰਸਥਾ ਦੇ ਪੁਰਾਣੇ ਵਿਦਿਆਰਥੀ ਗੁਲਜ਼ਾਰ ਸਿੰਘ ਸੰਧੂ ਦੇ ਜੀਵਨ ਅਤੇ ਸਾਹਿਤਕਾਰੀ ‘ਤੇ ਬਣਾਈ ਡਾਕੂਮੈਂਟਰੀ ਪੇਸ਼ ਕੀਤੀ ਗਈ। ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਪੰਜਾਬ ਦੇ ਰਵਾਇਤੀ ਲੋਕ ਗਾਇਣ ਪੇਸ਼ ਕੀਤੇ। ਵਿਦਾਇਗੀ ਭਾਸ਼ਣ ਡਾ. ਸੁਰਜੀਤ ਪਾਤਰ ਨੇ ਦਿੱਤਾ ਅਤੇ ਧੰਨਵਾਦੀ ਸ਼ਬਦ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਸਾਂਝੇ ਕੀਤੇ। ਇਸ ਮੌਕੇ ਗੁਰਭੇਜ ਸਿੰਘ ਗੁਰਾਇਆ ਦਿੱਲੀ, ਦੀਪਕ ਬਾਲੀ ਜਲੰਧਰ,ਪਰਵਾਸੀ ਲੇਖਕ ਐਸ.ਅਸ਼ੋਕ ਭੌਰਾ,ਕੁਲਵੰਤ ਸਿੰਘ ਸੰਘਾ,ਹਰਦੇਵ ਸਿੰਘ ਢਿਲੋਂ, ਇੰਦਰਜੀਤ ਸਿੰਘ ਭਾਰਟਾ, ਗੁਰਿੰਦਰ ਸਿੰਘ ਬੈਂਸ,ਹਰਪ੍ਰੀਤ ਸਿੰਘ ਬੈਂਸ,ਇਕਬਾਲ ਸਿੰਘ ਖੇੜਾ,ਗ਼ਜ਼ਲ ਗਾਇਕ ਗੁਰਦੀਪ,ਗੁਰਮੇਲ ਸਿੰਘ ਗਿੱਲ,ਲਖਵਿੰਦਰ ਜੌਹਲ,ਭਗਵੰਤ ਰਸੂਲਪੁਰੀ,ਬਲਦੇਵ ਢੀਂਡਸਾ,ਲਾਲ ਸਿੰਘ ਦਸੂਹਾ,ਰਘਵੀਰ ਸਿੰਘ ਟੇਰਕਿਆਣਾ,ਡਾ.ਧਰਮਪਾਲ ਸਾਹਿਲ,ਹਰਬੰਸ ਹੀਓ,ਰੇਸ਼ਮ ਚਿੱਤਰਕਾਰ,ਸੰਧੂ ਵਰਿਆਣਵੀ,ਅਮਰੀਕ ਹਮਰਾਜ਼,ਵਿਜੇ ਬੰਬੇਲੀ, ਪ੍ਰੋ ਪਵਨਦੀਪ ਚੀਮਾ,ਪ੍ਰੋ ਬਲਵੀਰ ਕੌਰ ਰੀਹਲ,ਡਾ. ਜਗਤਾਰ ,ਡਾ. ਸਰਵਣ ਸਿੰਘ ਪਰਦੇਸੀ ਆਦਿ ਤੋਂ ਇਲਾਵਾ ਵੱਖ ਵੱਖ ਕਾਲਜਾਂ ਦੇ ਅਧਿਆਪਕ,ਸਾਹਿਤਕਾਰ ਅਤੇ ਵਿਦਿਆਰਥੀ ਹਾਜ਼ਰ ਸਨ। ਮੰਚ ਦੀ ਕਾਰਵਾਈ ਕਾਨਫਰੰਸ ਦੇ ਕਨਵੀਨਰ ਪ੍ਰੋ ਜੇ ਬੀ ਸੇਖੋਂ ਨੇ ਚਲਾਈ।
ਕੈਪਸ਼ਨ- ਕਾਨਫਰੰਸ ਦੇ ਵਿਦਾਇਗੀ ਸੈਸ਼ਨ ਦੌਰਾਨ ਮੁੱਖ ਮਹਿਮਾਨ ਹਰਿੰਦਰਪਾਲ ਸਿੰਘ ਚੰਦੂਮਾਜਰਾ ਦਾ ਸਨਮਾਨ ਕਰਦੇ ਹੋਏ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ,ਡਾ. ਸੁਰਜੀਤ ਪਾਤਰ,ਦੀਪਕ ਬਾਲੀ,ਪ੍ਰਿੰ ਪਰਵਿੰਦਰ ਸਿੰਘ ਅਤੇ ਹੋਰ ਪਤਵੰਤੇ।