ਮਾਹਿਲਪੁਰ (ਸੇਖ਼ੋ) – ਸਿੱਖ ਵਿਦਿਅਕ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ ਤਹਿਤ ਚੱਲ ਰਹੇ ਖੇਤਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਦੇ ਨਿਰਦੇਸ਼ਾਂ ਤਹਿਤ ਵਿਦਿਆਰਥੀਆਂ ਵਿਚ ਸੰਚਾਰ ਯੋਗਤਾ ਅਤੇ ਇੰਟਰਵਿਊ ਦੇ ਹੁਨਰ ਵਧਾਉਣ ਦੇ ਉਦੇਸ਼ ਨਾਲ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਮੁੱਖ ਬੁਲਾਰੇ ਵਜੋਂ ਇੰਜ. ਦੀਪਕ ਪਰਾਸ਼ਰ ਅਤੇ ਉਨ•ਾਂ ਦੀ ਟੀਮ ਨੇ ਸ਼ਿਰਕਤ ਕੀਤੀ। ਸਮਾਰੋਹ ਮੌਕੇ ਡਾ. ਕੋਮਲ ਨੇ ਸਵਾਗਤੀ ਸ਼ਬਦ ਕਹੇ ਅਤੇ ਸਮਾਰੋਹ ਦੇ ਮੁੱਖ ਬੁਲਾਰੇ ਦੀਪਕ ਪਰਾਸ਼ਰ ਦੀ ਸ਼ਖ਼ਸੀਅਤ ਅਤੇ ਅਨੁਭਵ ਬਾਰੇ ਵਿਚਾਰ ਰੱਖੇ। ਇਸ ਮੌਕੇ ਮੁੱਖ ਬੁਲਾਰੇ ਦੀਪਕ ਪਰਾਸ਼ਰ ਨੇ ਮਨੁੱਖੀ ਵਿਅਕਤੀਤਵ ਦੀ ਉਸਾਰੀ ਵਿਚ ਸੰਚਾਰ ਯੋਗਤਾ ਦੀ ਮਹੱਤਤਾ ਬਾਰੇ ਦੱਸਿਆ ਅਤੇ ਵਿਦਿਆਰਥੀਆਂ ਨੂੰ ਪੜ•ਾਈ ਦੌਰਾਨ,ਸਮਾਜਿਕ ਜੀਵਨ ਦੌਰਾਨ ਅਤੇ ਆਪਣੀ ਸੰਚਾਰ ਯੋਗਤਾ ਵਧਾਉਣ ਅਤੇ ਰੁਜ਼ਗਾਰ ਲਈ ਇੰਟਰਵਿਊ ਦੇ ਹੁਨਰ ਵਧਾਉਣ ਬਾਰੇ ਨੁਕਤੇ ਸਾਂਝੇ ਕੀਤੇ। ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਧੰਨਵਾਦੀ ਸ਼ਬਦ ਕਹੇ ਅਤੇ ਵਿਦਿਆਰਥੀਆਂ ਨੂੰ ਅਜਿਹੇ ਸਮਾਰੋਹਾਂ ਤੋਂ ਸਿੱਖਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਉੱਪ ਪ੍ਰਿੰਸੀਪਲ ਅਰਾਧਨਾ ਦੁੱਗਲ, ਡਾ. ਵਰਿੰਦਰ ਕੁਮਾਰ, ਪ੍ਰੋ ਜਗ ਸਿੰਘ, ਪ੍ਰੋ ਆਰਤੀ, ਪ੍ਰੋ ਦਵਿੰਦਰ ਠਾਕੁਰ,ਪ੍ਰੋ ਰਮਨਦੀਪ,ਪ੍ਰੋ ਕਮਲਪ੍ਰੀਤ,ਪ੍ਰੋ ਕਮਲਦੀਪ,ਪ੍ਰੋ ਸੁਖਵਿੰਦਰ ਸਿੰਘ, ਸਰਬਜੀਤ ਸਿੰਘ,ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ ਆਦਿ ਸਮੇਤ ਵਿਦਿਆਰਥੀ ਹਾਜ਼ਰ ਸਨ।
ਕੈਪਸ਼ਨ-ਸਮਾਰੋਹ ਦੇ ਬੁਲਾਰੇ ਦੀਪਕ ਪਰਾਸ਼ਰ ਦਾ ਸਨਮਾਨ ਕਰਦੇ ਹੋਏ ਪ੍ਰਿੰ. ਪਰਵਿੰਦਰ ਸਿੰਘ, ਉਪ ਪ੍ਰਿੰ. ਅਰਾਧਨਾ ਦੁੱਗਲ ਅਤੇ ਸਟਾਫ਼।